Parmish Verma: ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦੀ ਮਾਂ ਬਣਨ ਤੋਂ ਬਾਅਦ ਪਹਿਲੀ ਝਲਕ ਆਈ ਸਾਹਮਣੇ, ਦੇਖੋ ਤਸਵੀਰਾਂ
Parmish Verma Wife: ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦੀ ਮਾਂ ਬਣਨ ਤੋਂ ਬਾਅਦ ਪਹਿਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ `ਚ ਇਹ ਜੋੜਾ ਰੋਮਾਂਟਿਕ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ।

Pamirsh Verma Geet Grewal: ਪਰਮੀਸ਼ ਵਰਮਾ ਹਾਲ ਹੀ `ਚ ਇੱਕ ਧੀ ਦੇ ਪਿਤਾ ਬਣੇ ਹਨ। ਉਹ ਪਿਤਾ ਬਣਨ ਤੋਂ ਬਾਅਦ ਕਿੰਨਾ ਖੁਸ਼ ਹਨ, ਇਸ ਦਾ ਪਤਾ ਤਾਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ। ਇਸ ਵਾਰ ਪਰਮੀਸ਼ ਵਰਮਾ ਦੀ ਧੀ ਸਦਾ ਦੀ ਪਹਿਲੀ ਦੀਵਾਲੀ ਸੀ। ਜੋ ਕਿ ਪਰਮੀਸ਼ ਵਰਮਾ ਨੇ ਬੜੀ ਧੂਮਧਾਮ ਨਾਲ ਮਨਾਈ। ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦੀ ਮਾਂ ਬਣਨ ਤੋਂ ਬਾਅਦ ਪਹਿਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ `ਚ ਇਹ ਜੋੜਾ ਰੋਮਾਂਟਿਕ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਦਸ ਦਈਏ ਕਿ ਪਰਮੀਸ਼ ਵਰਮਾ ਨੇ ਇਹ ਤਸਵੀਰ ਸ਼ੇਅਰ ਕਰ ਫ਼ੈਨਜ਼ ਨੂੰ ਦੀਵਾਲੀ ਦੀ ਵਧਾਈ ਦਿੱਤੀ ਸੀ।
ਤਸਵੀਰ `ਚ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਬੇਹੱਦ ਸਿੰਪਲ ਤੇ ਰਵਾਇਤੀ ਪੰਜਾਬੀ ਲੁੱਕ ਚ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ਨੇ ਕਾਲੇ ਰੰਗ ਦਾ ਪਜਾਮਾ ਕੁੜਤਾ ਪਹਿਨਿਆ ਹੋਇਆ ਹੈ, ਜਦਕਿ ਗੀਤ ਨੇ ਪਰਪਲ (ਜਾਮੁਨੀ) ਰੰਗ ਦਾ ਸਿੰਪਲ ਸੂਟ ਪਹਿਨਿਆ ਹੋਇਆ ਹੈ। ਦੋਵਾਂ ਦੇ ਚਿਹਰੇ ਤੇ ਨਵੇਂ ਮਾਤਾ ਪਿਤਾ ਬਣਨ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ। ਦੇਖੋ ਪਰਮੀਸ਼ ਵਰਮਾ ਦੀ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ ਪਰਮੀਸ਼ ਵਰਮਾ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਤੋਂ ਬਾਅਦ ਤੋਂ ਹੀ ਪਰਮੀਸ਼ ਵਰਮਾ ਲਗਾਤਾਰ ਧੀ ਸਦਾ ਨਾਲ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਪਰਮੀਸ਼ ਨੇ ਗੀਤ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਹੈ। ਦਸ ਦਈਏ ਕਿ ਮਾਂ ਬਣਨ ਤੋਂ ਬਾਅਦ ਗੀਤ ਗਰੇਵਾਲ ਦੀ ਪਹਿਲੀ ਤਸਵੀਰ ਹੈ, ਜੋ ਸਾਮਹਮਣੇ ਆਈ ਹੈ। ਇਸ ਤਸਵੀਰ ਨੂੰ ਫ਼ੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
