Salman Khan: ਸਲਮਾਨ ਖਾਨ ਤੋਂ ਹੋ ਗਈ ਵੱਡੀ ਗਲਤੀ, ਆਮਿਰ ਖਾਨ ਦੀ ਐਕਸ ਵਾਈਫ ਕਿਰਨ ਰਾਓ ਦੀ ਕਰ ਰਹੇ ਸੀ ਤਾਰੀਫ, ਫਿਰ....
Salman Khan Deleted his Tweet: ਹਾਲ ਹੀ 'ਚ ਸਲਮਾਨ ਖਾਨ ਨੇ ਕਿਰਨ ਰਾਓ ਦੀ ਫਿਲਮ 'ਲਾਪਤਾ ਲੇਡੀਜ਼' ਦੀ ਕਾਫੀ ਤਾਰੀਫ ਕੀਤੀ ਸੀ। ਟ੍ਰੋਲ ਹੋਣ ਤੋਂ ਬਾਅਦ ਸੁਪਰਸਟਾਰ ਨੇ ਹੁਣ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ।
Salman Khan Deleted his Tweet: ਕਿਰਨ ਰਾਓ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਲਾਪਤਾ ਲੇਡੀਜ਼' ਦੀ ਕਹਾਣੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਫਿਲਮ ਦੀ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਫਿਲਮ ਦੀ ਤਾਰੀਫ 'ਚ ਕਸੀਦੇ ਪੜ੍ਹ ਦਿੱਤੇ। ਪਰ ਇਸ ਦੌਰਾਨ ਸੁਪਰਸਟਾਰ ਨੇ ਇੱਕ ਗਲਤੀ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ।
'ਲਾਪਤਾ ਲੇਡੀਜ਼' ਦੀ ਤਾਰੀਫ ਕਰਦੇ ਹੋਏ ਸਲਮਾਨ ਖਾਨ ਨੇ ਕੀਤੀ ਗਲਤੀ
ਹਾਲਾਂਕਿ ਹੁਣ ਉਨ੍ਹਾਂ ਨੇ ਆਪਣੀ ਗਲਤੀ ਸੁਧਾਰ ਲਈ ਹੈ। ਦਰਅਸਲ ਸਲਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤੇ ਟਵੀਟ 'ਚ ਗਲਤੀ ਨਾਲ ਲਾਪਤਾ ਲੇਡੀਜ਼ ਨੂੰ ਕਿਰਵ ਰਾਓ ਦੀ ਡੈਬਿਊ ਫਿਲਮ ਕਹਿ ਦਿੱਤਾ। ਜਦੋਂਕਿ ਫ਼ਿਲਮਸਾਜ਼ ਨੇ 2010 ਵਿੱਚ ਧੋਬੀ ਘਾਟ ਨਾਲ ਨਿਰਦੇਸ਼ਨ ਵਿੱਚ ਡੈਬਿਊ ਕੀਤਾ ਸੀ।
ਟ੍ਰੋਲ ਹੋਣ ਤੋਂ ਬਾਅਦ ਡਿਲੀਟ ਕਰਨਾ ਪਿਆ ਟਵੀਟ
ਯੂਜ਼ਰਸ ਨੇ ਸਲਮਾਨ ਦੀ ਇਸ ਗਲਤੀ ਨੂੰ ਤੁਰੰਤ ਫੜ ਲਿਆ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਵਧਦਾ ਦੇਖ ਸਲਮਾਨ ਨੇ ਕੁਝ ਸਮੇਂ ਬਾਅਦ ਆਪਣਾ ਟਵੀਟ ਡਿਲੀਟ ਕਰ ਦਿੱਤਾ।
ਸਚਿਨ ਨੇ ਵੀ ਫਿਲਮ ਦੀ ਕੀਤੀ ਤਾਰੀਫ
ਆਮਿਰ ਖਾਨ ਦੁਆਰਾ ਬਣਾਈ ਗਈ ਇਸ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਕਈ ਫਿਲਮੀ ਸਿਤਾਰਿਆਂ ਦਾ ਵੀ ਚੰਗਾ ਹੁੰਗਾਰਾ ਮਿਲਿਆ ਹੈ। ਸਚਿਨ ਤੇਂਦੁਲਕਰ ਨੇ ਕਿਰਨ ਰਾਓ ਦੀ ਇਸ ਫਿਲਮ ਦੀ ਕਾਫੀ ਤਾਰੀਫ ਕੀਤੀ ਸੀ। ਅਜਿਹੇ 'ਚ ਇਸ ਫਿਲਮ ਦੀ ਕਮਾਈ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਨੂੰ IMDB 'ਤੇ 8.1 ਰੇਟਿੰਗ ਮਿਲੀ ਹੈ।
ਫਿਲਮ ਨੇ ਲਾਗਤ ਨਾਲੋਂ ਵੱਧ ਕੀਤੀ ਕਮਾਈ
'ਲਾਪਤਾ ਲੇਡੀਜ਼' ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ 13 ਦਿਨਾਂ ਦੀ ਕੁੱਲ ਕਲੈਕਸ਼ਨ ਹੁਣ 9.79 ਕਰੋੜ ਰੁਪਏ ਹੋ ਗਈ ਹੈ। 5 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਹ ਫਿਲਮ ਆਪਣੀ ਲਾਗਤ ਵਸੂਲਣ ਵਿੱਚ ਸਫਲ ਰਹੀ ਹੈ।
ਫਿਲਮ ਦੀ ਕਹਾਣੀ
ਇਹ ਫ਼ਿਲਮ ਇੱਕ ਕਾਮੇਡੀ-ਡਰਾਮਾ ਫ਼ਿਲਮ ਹੈ ਜਿਸ ਵਿੱਚ ਪੇਂਡੂ ਖੇਤਰ ਦੀ ਕਹਾਣੀ ਦਿਖਾਈ ਗਈ ਹੈ। ਫਿਲਮ ਦੀ ਕਾਸਟਿੰਗ ਵੀ ਸ਼ਾਨਦਾਰ ਹੈ। ਲਾਪਤਾ ਲੇਡੀਜ਼ ਵਿੱਚ ਰਵੀ ਕਿਸ਼ਨ ਤੋਂ ਇਲਾਵਾ ਨਿਤਾਂਸ਼ੀ ਗੋਇਲ, ਪ੍ਰਤਿਭਾ ਰਾਂਤਾ, ਸਪਸ਼ ਸ਼੍ਰੀਵਾਸਤਵ ਅਤੇ ਛਾਇਆ ਕਦਮ ਦੀਆਂ ਅਹਿਮ ਭੂਮਿਕਾਵਾਂ ਹਨ।