ਬਿਨਾਂ ਟਿਕਟ ਪੁਰਸ਼ਾਂ ਨੂੰ ਰੇਲਗੱਡੀ ਤੋਂ ਉਤਾਰਿਆ ਜਾ ਸਕਦਾ ਹੈ, ਪਰ ਜਾਣੋ ਔਰਤਾਂ ਲਈ ਕੀ ਹਨ ਨਿਯਮ...
India Railways- ਮੌਜੂਦਾ ਸਮੇਂ ਵਿਚ 10 ਹਜ਼ਾਰ ਤੋਂ ਜ਼ਿਆਦਾ ਟਰੇਨਾਂ ਵਿਚ ਰੋਜ਼ਾਨਾ ਕਰੀਬ 2 ਕਰੋੜ ਯਾਤਰੀ ਸਫਰ ਕਰਦੇ ਹਨ। ਚੈਕਿੰਗ ਦੌਰਾਨ ਟਿਕਟ ਤੋਂ ਬਿਨਾਂ ਯਾਤਰਾ ਕਰਨ ਉਤੇ ਜੁਰਮਾਨਾ ਵਸੂਲਿਆ ਜਾਂਦਾ ਹੈ।
India Railways- ਮੌਜੂਦਾ ਸਮੇਂ ਵਿਚ 10 ਹਜ਼ਾਰ ਤੋਂ ਜ਼ਿਆਦਾ ਟਰੇਨਾਂ ਵਿਚ ਰੋਜ਼ਾਨਾ ਕਰੀਬ 2 ਕਰੋੜ ਯਾਤਰੀ ਸਫਰ ਕਰਦੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਚੈਕਿੰਗ ਦੌਰਾਨ ਟਿਕਟ ਤੋਂ ਬਿਨਾਂ ਯਾਤਰਾ ਕਰਨ ਉਤੇ ਜੁਰਮਾਨਾ ਵਸੂਲਿਆ ਜਾਂਦਾ ਹੈ। ਜੁਰਮਾਨਾ ਨਾ ਦੇਣ ਵਾਲੇ ਯਾਤਰੀ ਨੂੰ ਜਿਥੇ ਵੀ ਟਰੇਨ ਰੁਕਦੀ ਹੈ, ਥੱਲੇ ਉਤਾਰ ਦਿੱਤਾ ਜਾਂਦਾ ਹੈ। ਰਾਤ ਹੋਵੇ ਜਾਂ ਦਿਨ, ਟੀਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਨਾਲ ਹੀ, ਭਾਰਤੀ ਰੇਲਵੇ ਮੈਨੂਅਲ ਦੇ ਅਨੁਸਾਰ ਟੀਟੀ ਔਰਤਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਕਰ ਸਕਦਾ ਹੈ।
ਰੇਲਵੇ ਮੈਨੂਅਲ ਮੁਤਾਬਕ ਜੇਕਰ ਕੋਈ ਮਹਿਲਾ ਚੈਕਿੰਗ ਦੌਰਾਨ ਇਕੱਲੀ ਹੈ ਅਤੇ ਉਸ ਕੋਲ ਟਿਕਟ ਨਹੀਂ ਹੈ। ਉਸ ਨੂੰ ਕਦੇ ਵੀ ਮਰਦਾਂ ਵਾਂਗ ਕਿਤੇ ਵੀ ਨਹੀਂ ਉਤਾਰਿਆ ਜਾ ਸਕਦਾ। ਰੇਲਵੇ ਮੈਨੂਅਲ ਮੁਤਾਬਕ ਬਿਨਾਂ ਟਿਕਟ ਦੇ ਇਕੱਲੀ ਔਰਤ ਨੂੰ ਸ਼ਾਮ ਜਾਂ ਰਾਤ ਨੂੰ ਕਿਸੇ ਵੀ ਸੁੰਨਸਾਨ ਸਟੇਸ਼ਨ 'ਤੇ ਨਹੀਂ ਉਤਾਰਿਆ ਜਾ ਸਕਦਾ।
ਇਸ ਤੋਂ ਇਲਾਵਾ ਦਿਨ ਵੇਲੇ ਵੀ ਕਿਸੇ ਨੂੰ ਅਜਿਹੇ ਸਟੇਸ਼ਨ (Ministry of Railways) 'ਤੇ ਨਹੀਂ ਉਤਾਰਿਆ ਜਾ ਸਕਦਾ ਜਿੱਥੇ ਔਰਤ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋਵੇ। ਜੇਕਰ ਟੀਟੀ ਔਰਤ ਨੂੰ ਅਜਿਹੇ ਸਟੇਸ਼ਨ 'ਤੇ ਉਤਾਰ ਦਿੰਦਾ ਹੈ ਤਾਂ ਵੀ ਆਰਪੀਐਫ ਅਤੇ ਜੀਆਰਪੀ ਦੇ ਕਰਮਚਾਰੀ ਉਸ ਨੂੰ ਸੁਰੱਖਿਅਤ ਥਾਂ 'ਤੇ ਲੈ ਜਾਣਗੇ।
ਜੇਕਰ ਟੀਟੀ ਕਿਸੇ ਔਰਤ ਨੂੰ ਉਪਰੋਕਤ ਹਾਲਾਤਾਂ ਵਿੱਚ ਹੇਠਾਂ ਉਤਾਰ ਦਿੰਦਾ ਹੈ ਤਾਂ ਉਹ 139 ਉਤੇ ਸ਼ਿਕਾਇਤ ਕਰ ਸਕਦੀ ਹੈ। ਜੇਕਰ ਤੁਸੀਂ ਆਪਣੇ ਮੋਬਾਈਲ ਤੋਂ SMS ਰਾਹੀਂ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ 91-9717680982 ਉਤੇ ਸ਼ਿਕਾਇਤ ਭੇਜ ਸਕਦੇ ਹੋ। ਇਸ ਦੇ ਨਾਲ, ਤੁਸੀਂ @RailMinIndia 'ਤੇ X ਅਤੇ Rail Madad ਐਪ ਰਾਹੀਂ ਵੀ ਸ਼ਿਕਾਇਤ ਕਰ ਸਕਦੇ ਹੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।