Eggshells Health Benefits: ਅੰਡੇ ਦੇ ਛਿਲਕਿਆਂ ਦੇ ਚਮਤਕਾਰੀ ਫਾਇਦੇ, ਹੱਡੀਆਂ ਮਜ਼ਬੂਤ ਤੋਂ ਲੈ ਕੇ ਇਹ ਬਿਮਾਰੀਆਂ ਹੋ ਜਾਣਗੀਆਂ ਨੌਂ ਦੋ ਗਿਆਰਾਂ, ਜਾਣੋ ਕਿਵੇਂ ਕਰਨੀ ਵਰਤੋਂ
Eggshell Advantages: ਤੁਸੀਂ ਅੰਡੇ ਖਾਣ ਦੇ ਫਾਇਦਿਆਂ ਬਾਰੇ ਤਾਂ ਕਈ ਵਾਰ ਸੁਣਿਆ ਜਾਂ ਪੜ੍ਹਿਆ ਹੋਵੇਗਾ..ਪਰ ਅੱਜ ਅਸੀਂ ਇਸ ਆਰਟੀਕਲ ਦੇ ਰਾਹੀਂ ਅੰਡੇ ਦੇ ਛਿਲਕਿਆਂ ਦੇ ਚਮਤਕਾਰੀ ਫਾਇਦਿਆਂ ਬਾਰੇ ਦੱਸਾਂਗੇ। ਆਓ ਜਾਣਦੇ ਹਾਂ...
Eggshells Health Benefits: ਸੰਡੇ ਹੋ ਜਾਂ ਮੰਡੇ ਰੋਜ਼ ਖਾਉ ਅੰਡੇ ਬਾਰੇ ਤਾਂ ਹਰ ਕਈ ਜਾਣਦਾ ਹੈ। ਸਭ ਨੂੰ ਪਤਾ ਹੈ ਕਿ ਅੰਡੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਲਈ ਅੰਡੇ ਨੂੰ ਸੰਤੁਲਿਤ ਖੁਰਾਕ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਬੱਚਿਆਂ ਤੋਂ ਲੈ ਕੇ ਨੌਜਵਾਨ ਤੇ ਬਜ਼ੁਰਗਾਂ ਬਹੁਤ ਆਰਾਮ ਦੇ ਨਾਲ ਕਰ ਸਕਦੇ ਹਨ। ਇਸ ਭਾਵੇਂ ਉਬਾਲਾ ਕੇ ਖਾ ਲਓ ਜਾਂ ਫਿਰ ਅੰਡਾ ਭੁਰਜੀ ਜਾਂ ਆਮਲੇਟ ਦੇ ਰੂਪ ਵਿੱਚ ਖਾ ਸਕਦੇ ਹੋ। ਪਰ ਅੱਜ ਅਸੀਂ ਅੰਡੇ ਦੇ ਬਾਰੇ ਨਹੀਂ ਸਗੋਂ ਇਸ ਦੇ ਛਿਲਕਿਆਂ (Eggshell Advantages) ਤੋਂ ਮਿਲਣ ਬਾਰੇ ਫਾਇਦਿਆਂ ਬਾਰੇ ਦੱਸਾਂਗੇ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਤਾਂ ਆਓ ਜਾਣਦੇ ਹਾਂ...
ਅੰਡੇ ਦੇ ਛਿਲਕਿਆਂ ਨੂੰ 'ਐਗਸ਼ੇਲ' ਕਿਹਾ ਜਾਂਦਾ ਹੈ। ਇਹ ਤੁਹਾਡੀਆਂ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ। ਇੱਕ ਅਧਿਐਨ ਮੁਤਾਬਕ ਅੰਡੇ ਦੇ ਛਿਲਕਿਆਂ ਵਿੱਚ ਕੈਲਸ਼ੀਅਮ ਕਾਰਬੋਨੇਟ, ਪ੍ਰੋਟੀਨ ਅਤੇ ਹੋਰ ਜ਼ਰੂਰੀ ਖਣਿਜ ਹੁੰਦੇ ਹਨ। ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਹਰ ਛਿਲਕੇ ਵਿੱਚ ਲਗਭਗ 40 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੀ ਰਿਪੋਰਟ ਦੇ ਅਨੁਸਾਰ, ਅੱਧੇ ਅੰਡੇ ਦਾ ਛਿਲਕਾ ਇੱਕ ਬਾਲਗ ਲਈ ਕੈਲਸ਼ੀਅਮ ਦੀ ਰੋਜ਼ਾਨਾ ਲੋੜ ਨੂੰ ਆਸਾਨੀ ਨਾਲ ਪੂਰਾ ਕਰ ਸਕਦਾ ਹੈ।
ਹੋਰ ਪੜ੍ਹੋ : ਸਰਵਾਈਕਲ ਕੈਂਸਰ ਦੀ ਵੈਕਸੀਨ ਕਿਸ ਉਮਰ ਵਿੱਚ ਲਗਵਾਉਣੀ ਸਹੀ? ਜਾਣੋ ਇਸ ਖਬਰ ਰਾਹੀਂ
ਅੰਡੇ ਦੇ ਛਿਲਕਿਆਂ ਦੇ ਫਾਇਦੇ (Eggshells Health Benefits)
ਹੱਡੀਆਂ ਦੀ ਸਿਹਤ ਲਈ ਸਹੀ -
ਅੰਡੇ ਦੇ ਛਿਲਕਿਆਂ ਵਿੱਚ ਕੈਲਸ਼ੀਅਮ ਕਾਰਬੋਨੇਟ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਹੱਡੀਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਅੰਡੇ ਦੇ ਛਿਲਕੇ ਫਲੋਰਾਈਡ ਅਤੇ ਹੋਰ ਜ਼ਰੂਰੀ ਖਣਿਜਾਂ ਦੇ ਵੀ ਚੰਗੇ ਸਰੋਤ ਹਨ।
ਓਸਟੀਓਪੋਰੋਸਿਸ ਦੇ ਖਤਰੇ ਨੂੰ ਘਟਾਉਣ ਵਿੱਚ ਮਦਦਗਾਰ-
ਓਸਟੀਓਪੋਰੋਸਿਸ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਹੱਡੀਆਂ ਕਮਜ਼ੋਰ ਅਤੇ ਨਾਜ਼ੁਕ ਹੋ ਜਾਂਦੀਆਂ ਹਨ। ਦੁਨੀਆ ਵਿੱਚ ਲੱਖਾਂ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਕੈਲਸ਼ੀਅਮ ਦੀ ਕਮੀ ਇਸ ਬਿਮਾਰੀ ਦਾ ਕਾਰਨ ਬਣਦੀ ਹੈ। ਓਸਟੀਓਪੋਰੋਸਿਸ ਤੋਂ ਪੀੜਤ ਲੋਕ ਆਪਣੀ ਖੁਰਾਕ ਵਿੱਚ ਅੰਡੇ ਦੇ ਛਿਲਕਿਆਂ ਨੂੰ ਸ਼ਾਮਲ ਕਰ ਸਕਦੇ ਹਨ, ਕਿਉਂਕਿ ਅੰਡੇ ਦੇ ਛਿਲਕਿਆਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਛਿਲਕੇ ਦਾ ਸੇਵਨ ਨਾ ਸਿਰਫ਼ ਓਸਟੀਓਪੋਰੋਸਿਸ ਦਾ ਖ਼ਤਰਾ ਘੱਟ ਕਰਦਾ ਹੈ ਸਗੋਂ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ।
ਜੋੜਾਂ ਦੇ ਦਰਦ ਲਈ ਫਾਇਦੇਮੰਦ -
ਜੋੜਾਂ ਦੇ ਦਰਦ ਦੀ ਸਥਿਤੀ ਵਿੱਚ ਅੰਡੇ ਦੇ ਛਿਲਕੇ ਦਾ ਪਾਊਡਰ ਬਣਾ ਕੇ ਇਸ ਦਾ ਸੇਵਨ ਕਰਨ ਨਾਲ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ ਅਤੇ ਹੌਲੀ-ਹੌਲੀ ਇਹ ਸਮੱਸਿਆ ਦੂਰ ਹੋਣ ਲੱਗਦੀ ਹੈ।
ਅੰਡੇ ਦੇ ਛਿਲਕੇ ਦਾ ਸੇਵਨ ਕਿਵੇਂ ਕਰੀਏ- (How to use eggshell)
ਅੰਡੇ ਦੇ ਛਿਲਕਿਆਂ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਛਿਲਕਿਆਂ 'ਤੇ ਮੌਜੂਦ ਬੈਕਟੀਰੀਆ ਤੋਂ ਬਚਣ ਲਈ ਪਹਿਲਾਂ ਆਂਡੇ ਨੂੰ ਉਬਾਲੋ, ਫਿਰ ਛਿਲਕਿਆਂ ਨੂੰ ਤੋੜ ਕੇ ਪੀਸ ਕੇ ਪਾਊਡਰ ਬਣਾ ਲਓ, ਤੁਸੀਂ ਇਸ ਦਾ ਸੇਵਨ ਜੂਸ, ਪਾਣੀ ਜਾਂ ਦੁੱਧ ਨਾਲ ਕਰ ਸਕਦੇ ਹੋ। ਹਾਲਾਂਕਿ, ਖੁਰਾਕ ਵਿੱਚ ਅੰਡੇ ਦੇ ਛਿਲਕਿਆਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ, ਤੁਹਾਨੂੰ ਯਕੀਨੀ ਤੌਰ 'ਤੇ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )