Health: ਜੇਕਰ ਤੁਸੀਂ ਵੀ ਸਵੇਰੇ ਬੁਰਸ਼ ਕੀਤੇ ਬਿਨਾਂ ਪੀਂਦੇ ਹੋ ਪਾਣੀ, ਤਾਂ ਜਾਣ ਲਓ ਆਹ ਜ਼ਰੂਰੀ ਗੱਲਾਂ, ਨਹੀਂ ਤਾਂ ਸਿਹਤ ਨੂੰ...
Drinking Water Before Brush: ਸਵੇਰੇ-ਸਵੇਰੇ ਖਾਲੀ ਪੇਟ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ 'ਚੋਂ ਗੰਦਗੀ ਆਸਾਨੀ ਨਾਲ ਨਿਕਲ ਜਾਂਦੀ ਹੈ ਅਤੇ ਪੇਟ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੁੰਦੀਆਂ ਹਨ। ਇਸ ਨਾਲ ਇਮਿਊਨਿਟੀ ਵੀ ਵਧੀਆ ਹੋ ਜਾਂਦੀ ਹੈ।
Drinking Water Before Brush: ਕੀ ਤੁਸੀਂ ਵੀ ਸਵੇਰੇ ਉੱਠ ਕੇ ਬਿਨਾਂ ਬੁਰਸ਼ ਕੀਤਿਆਂ ਪਾਣੀ ਪੀਂਦੇ ਹੋ, ਜੇਕਰ ਹਾਂ ਤਾਂ ਕਿੰਨਾ ਪੀਂਦੇ ਹੋ। ਦਰਅਸਲ, ਸਵੇਰੇ ਉੱਠ ਕੇ ਬਹੁਤ ਸਾਰੇ ਲੋਕ ਖਾਲੀ ਪੇਟ ਪਾਣੀ ਪੀਂਦੇ ਹਨ, ਤਾਂ ਕਿ ਸਰੀਰ ਦੀ ਗੰਦਗੀ ਬਾਹਰ ਨਿਕਲ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਦਿਨ ਵਿਚ ਘੱਟੋ-ਘੱਟ 10-12 ਗਿਲਾਸ ਪਾਣੀ ਪੀਣਾ ਚਾਹੀਦਾ ਹੈ, ਪਰ ਕੀ ਬਿਨਾਂ ਬੁਰਸ਼ ਕੀਤਿਆਂ ਪਾਣੀ ਪੀਣਾ ਜ਼ਰੂਰੀ ਹੈ ਜਾਂ ਇਸ ਨਾਲ ਕੋਈ ਨੁਕਸਾਨ ਹੁੰਦਾ ਹੈ। ਜਾਣ ਲਓ ਇਸ ਦਾ ਜਵਾਬ...
ਸਵੇਰੇ-ਸਵੇਰੇ ਪਾਣੀ ਪੀਣ ਨਾਲ ਸਿਹਤ ਚੰਗੀ ਰਹਿੰਦੀ ਹੈ। ਇਸ ਨਾਲ ਤੁਹਾਡਾ ਸਰੀਰ ਪੂਰਾ ਦਿਨ ਹਾਈਡ੍ਰੇਟ ਰਹਿੰਦਾ ਹੈ। ਅਜਿਹਾ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਹਨ। ਤੁਹਾਡੀ ਚਮੜੀ ਹਮੇਸ਼ਾ ਚਮਕਦਾਰ ਬਣੀ ਰਹਿੰਦੀ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੁਰਸ਼ ਕੀਤਿਆਂ ਬਿਨਾਂ ਪਾਣੀ ਪੀਣਾ ਲਾਭਦਾਇਕ ਹੈ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਦਿਨ 'ਚ ਜੋ ਵੀ ਖਾਂਦੇ ਜਾਂ ਪੀਂਦੇ ਹੋ, ਉਹ ਆਸਾਨੀ ਨਾਲ ਪਚ ਜਾਂਦਾ ਹੈ। ਸਵੇਰੇ ਦੰਦਾਂ ਨੂੰ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
ਜੇਕਰ ਤੁਸੀਂ ਸਵੇਰੇ ਉੱਠ ਕੇ ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ ਖਾਲੀ ਪੇਟ ਪਾਣੀ ਪੀਂਦੇ ਹੋ ਤਾਂ ਤੁਹਾਡੀ ਇਮਿਊਨਿਟੀ ਕਾਫੀ ਮਜ਼ਬੂਤ ਹੋ ਜਾਂਦੀ ਹੈ। ਤੁਸੀਂ ਆਸਾਨੀ ਨਾਲ ਸਰਦੀ, ਖਾਂਸੀ ਅਤੇ ਫਲੂ ਦਾ ਸ਼ਿਕਾਰ ਨਹੀਂ ਹੁੰਦੇ ਅਤੇ ਕਈ ਹੋਰ ਬਿਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ।
ਇਹ ਵੀ ਪੜ੍ਹੋ: Hotel Booking: ਬਣਾ ਰਹੇ ਹੋ ਘੁੰਮਣ ਦੀ ਯੋਜਨਾ ਤਾਂ ਇਹਨਾਂ ਤਰੀਕਿਆਂ ਨਾਲ ਕਰ ਸਕਦੇ ਹੋ ਹੋਟਲ ਦੇ ਖਰਚੇ ਘੱਟ
ਲੰਬੇ, ਸੰਘਣੇ ਵਾਲਾਂ ਅਤੇ ਚਮਕਦਾਰ ਚਮੜੀ ਲਈ ਸਵੇਰੇ ਦੰਦਾਂ ਨੂੰ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਲਾਭਦਾਇਕ ਹੈ। ਇਸ ਨਾਲ ਪੇਟ ਦੀ ਹਰ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਹ ਕਬਜ਼, ਖੱਟੇ ਡਕਾਰ ਅਤੇ ਮੂੰਹ ਦੇ ਛਾਲਿਆਂ ਤੋਂ ਵੀ ਰਾਹਤ ਦਿਵਾਉਂਦਾ ਹੈ।
ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਸਵੇਰੇ ਦੰਦਾਂ ਨੂੰ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦਾ ਬੀਪੀ ਕੰਟਰੋਲ 'ਚ ਰਹਿੰਦਾ ਹੈ। ਇਸ ਆਦਤ ਨਾਲ ਮੋਟਾਪਾ ਨਹੀਂ ਹੁੰਦਾ ਅਤੇ ਭਾਰ ਵੀ ਠੀਕ ਰਹਿੰਦਾ ਹੈ।
ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਕੋਸਾ ਪਾਣੀ ਪੀਣਾ ਲਾਭਦਾਇਕ ਹੋ ਸਕਦਾ ਹੈ। ਦਰਅਸਲ, ਰਾਤ ਨੂੰ ਸੌਂਦੇ ਸਮੇਂ ਮੂੰਹ ਵਿੱਚ ਲਾਰ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਮੂੰਹ ਸੁੱਕ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ, ਜਿਸ ਕਾਰਨ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ। ਅਜਿਹੇ 'ਚ ਸਵੇਰੇ ਉੱਠ ਕੇ ਇਕ ਗਿਲਾਸ ਕੋਸਾ ਪਾਣੀ ਪੀਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
ਇਹ ਵੀ ਪੜ੍ਹੋ: Sitting Job : ਕੀ ਤੁਸੀਂ ਵੀ ਲਗਾਤਾਰ ਬੈਠ ਕੇ ਕੰਮ ਕਰਨ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਆਹ ਟਿਪਸ
Check out below Health Tools-
Calculate Your Body Mass Index ( BMI )