Chaitra Navratri 2024: ਇਸ ਤਰੀਕੇ ਨਾਲ ਖੋਲ੍ਹੋ 9 ਦਿਨ ਬਾਅਦ ਵਰਤ, ਨਹੀਂ ਤਾਂ ਪੈ ਜਾਓਗੇ ਬਿਮਾਰ
Chaitra Navratri 2024: ਚੇਤ ਨਰਾਤੇ ਸਮਾਪਤ ਹੋਣ ਵਾਲੇ ਹਨ ਅਤੇ ਕੁਝ ਲੋਕਾਂ ਨੇ ਨਰਾਤਿਆਂ ਵਿੱਚ ਵਰਤ ਰੱਖਿਆ ਹੋਵੇਗਾ ਤਾਂ ਆਓ ਜਾਣਦੇ ਹਾਂ ਕਿ ਇਨ੍ਹਾਂ ਨੂੰ ਕਿਸ ਤਰੀਕੇ ਨਾਲ ਆਪਣਾ ਵਰਤ ਖੋਲ੍ਹਣਾ ਚਾਹੀਦਾ ਹੈ।
Chaitra Navratri 2024: ਚੇਤ ਨਰਾਤਿਆਂ ਵਿੱਚ ਕਈ ਲੋਕਾਂ ਵਰਤ ਰੱਖਿਆ ਹੋਵੇਗਾ ਤਾਂ ਕੋਈ ਅੱਠ ਦਿਨ ਬਾਅਦ ਵਰਤ ਖੋਲ੍ਹਦਾ ਹੈ ਅਤੇ ਕੋਈ 9 ਦਿਨ ਬਾਅਦ ਵਰਤ ਖੋਲ੍ਹਦਾ ਹੈ। ਪਰ ਉੱਥੇ ਹੀ ਕੁਝ ਲੋਕ ਵਰਤ ਖੋਲ੍ਹਣ ਵੇਲੇ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦੇ ਹਨ, ਜਿਸ ਕਰਕੇ ਉਹ ਬਿਮਾਰ ਵੀ ਪੈ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਤਰੀਕੇ ਜਿਨ੍ਹਾਂ ਰਾਹੀਂ ਤੁਸੀਂ ਵਰਤ ਖੋਲ੍ਹਣ ਤੋਂ ਬਾਅਦ ਵੀ ਬਿਲਕੁਲ ਠੀਕ ਰਹੋਗੇ।
ਦੱਸ ਦਈਏ ਕਿ ਕੁਝ ਲੋਕ ਵਰਤ ਖੋਲ੍ਹਣ ਤੋਂ ਤੁਰੰਤ ਬਾਅਦ ਆਇਲੀ, ਤਿੱਖਾ ਅਤੇ ਮਸਾਲੇਦਾਰ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦੀ ਪਾਚਨ ਕਿਰਿਆ 'ਤੇ ਮਾੜਾ ਅਸਰ ਪੈਂਦਾ ਹੈ। ਵਰਤ ਖੋਲ੍ਹਣ ਤੋਂ ਬਾਅਦ ਅਜਿਹਾ ਕੁਝ ਨਾ ਖਾਓ ਕਿ ਤੁਸੀਂ ਬਿਮਾਰ ਪੈ ਜਾਓ।
ਵਰਤ ਖੋਲ੍ਹਣ ਤੋਂ ਬਾਅਦ ਇਦਾਂ ਰੱਖੋ ਆਪਣਾ ਖਿਆਲ
ਜਿਸ ਦਿਨ ਤੁਸੀਂ ਆਪਣਾ ਵਰਤ ਤੋੜਦੇ ਹੋ ਉਸ ਦਿਨ ਬਹੁਤ ਸਾਰਾ ਪਾਣੀ ਪੀਓ। ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਣੀ ਦੀ ਕਮੀ ਨਾ ਹੋਣ ਦਿਓ। ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਅਜਿਹੇ 'ਚ ਜੇਕਰ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਪ੍ਰੇਸ਼ਾਨੀ ਹੋਵੇਗੀ। ਜੇਕਰ ਤੁਸੀਂ ਖਾਣ ਤੋਂ ਬਚਣਾ ਚਾਹੁੰਦੇ ਹੋ ਤਾਂ 1-2 ਨਾਰੀਅਲ ਪਾਣੀ ਪੀ ਲਓ।
ਇਹ ਵੀ ਪੜ੍ਹੋ: Obesity : ਕੀ ਚੌਲ ਦਿੰਦੇ ਹਨ ਮੋਟਾਪੇ ਨੂੰ ਸੱਦਾ, ਜਾਣੋ ਮਹਿਰਾਂ ਦਾ ਹੈ ਕੀ ਕਹਿਣਾ
ਪ੍ਰੋਬਾਇਓਟਿਕ ਡਾਈਟ ਸ਼ਾਮਲ ਕਰੋ
ਆਪਣੀ ਖੁਰਾਕ ਵਿੱਚ ਪ੍ਰੋਬਾਇਓਟਿਕ ਵਸਤੂਆਂ ਨੂੰ ਸ਼ਾਮਲ ਕਰੋ। ਜਿਵੇਂ ਕਿ ਮੱਖਣ ਜਾਂ ਦਹੀਂ। ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ, ਸਰੀਰ ਲਈ ਆਮ ਭੋਜਨ ਨੂੰ ਹਜ਼ਮ ਕਰਨਾ ਆਸਾਨ ਹੋ ਜਾਂਦਾ ਹੈ।
ਜ਼ਿਆਦਾ ਤਲਿਆ ਹੋਇਆ ਅਤੇ ਮਿੱਠਾ ਨਾ ਖਾਓ
ਤਲੀਆਂ, ਮਿੱਠੀਆਂ ਜਾਂ ਘਿਓ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਕਿਉਂਕਿ ਤੁਸੀਂ 9 ਦਿਨਾਂ ਦੇ ਵਰਤ 'ਚ ਹਲਕੀਆਂ ਚੀਜ਼ਾਂ ਖਾਧੀਆਂ ਹਨ ਅਤੇ ਅਚਾਨਕ ਭਾਰੀ ਭੋਜਨ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ।
ਬਹੁਤ ਤਿੱਖਾ ਅਤੇ ਮਸਾਲੇਦਾਰ ਖਾਣ ਤੋਂ ਪਰਹੇਜ਼ ਕਰੋ
ਵਰਤ ਤੋੜਨ ਤੋਂ ਬਾਅਦ, ਬਹੁਤ ਜ਼ਿਆਦਾ ਮਿੱਠੀਆਂ, ਮਸਾਲੇਦਾਰ, ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਮਸਾਲੇਦਾਰ ਭੋਜਨ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਇਸ ਨਾਲ ਪੇਟ ਵਿਚ ਜਲਣ ਅਤੇ ਐਸੀਡਿਟੀ ਹੋ ਸਕਦੀ ਹੈ।
ਹੌਲੀ-ਹੌਲੀ ਖਾਓ
ਵਰਤ ਖੋਲ੍ਹਦਿਆਂ ਹੀ ਖਾਣੇ 'ਤੇ ਟੁੱਟ ਕੇ ਨਾ ਪਓ, ਖਾਣ ਵਿੱਚ ਜਲਦੀ ਨਾ ਕਰੋ, ਸਗੋਂ ਹੌਲੀ-ਹੌਲੀ ਅਤੇ ਆਰਾਮ ਨਾਲ ਖਾਓ। ਤਾਂ ਹੀ ਤੁਹਾਡਾ ਭੋਜਨ ਆਸਾਨੀ ਨਾਲ ਪਚੇਗਾ। ਜੇਕਰ ਤੁਸੀਂ ਸੀਮਤ ਮਾਤਰਾ 'ਚ ਖਾਂਦੇ ਹੋ ਤਾਂ ਤੁਹਾਡੀ ਸਿਹਤ ਖਰਾਬ ਨਹੀਂ ਹੋਵੇਗੀ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Weight Loss: ਸਖ਼ਤ ਮਿਹਨਤ ਤੋਂ ਬਾਅਦ ਵੀ ਨਹੀਂ ਘੱਟ ਰਿਹਾ ਭਾਰ? ਤਾਂ ਖਾਓ ਆਹ ਚੀਜ਼ਾਂ, ਛੇਤੀ ਪਵੇਗਾ ਫਰਕ
Check out below Health Tools-
Calculate Your Body Mass Index ( BMI )