(Source: ECI/ABP News/ABP Majha)
Copper Glass: ਕੀ ਲਗਾਤਾਰ ਤਾਂਬੇ ਦੇ ਭਾਂਡਿਆਂ ਦਾ ਪਾਣੀ ਪੀਣ ਨਾਲ ਹੋ ਸਕਦੈ ਜਿਗਰ ਨੂੰ ਨੁਕਸਾਨ? ਜਾਣੋ ਮਾਹਿਰਾਂ ਤੋਂ
Health News: ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਹਾਲਾਂਕਿ, ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਤਾਂਬੇ ਦੇ ਭਾਂਡਿਆਂ ਵਿੱਚ ਪਾਣੀ ਪੀਣ ਨਾਲ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ ਹੁੰਦਾ ਹੈ।
Drinks water In Copper Glass: ਸਾਡੇ ਇਤਿਹਾਸ ਵਿੱਚ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਦੀ ਪਰੰਪਰਾ ਰਹੀ ਹੈ। ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਹਾਲਾਂਕਿ, ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਤਾਂਬੇ ਦੇ ਭਾਂਡਿਆਂ ਵਿੱਚ ਪਾਣੀ ਪੀਣ (Drinking water in copper vessels) ਨਾਲ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ ਹੁੰਦਾ ਹੈ। ਆਓ ਜਾਂਦੇ ਹਾਂ ਇਸ ਕਥਨ ਦੇ ਵਿੱਚ ਕਿੰਨੀ ਸੱਚਾਈ ਹੈ। ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਲਖਨਊ ਵਿਖੇ ਹਸਪਤਾਲ ਪ੍ਰਬੰਧਨ ਦੇ ਐਚਓਡੀ ਡਾ. ਰਾਜੇਸ਼ ਹਰਸ਼ ਵਰਧਨ ਨੇ ਇਸ ਬਾਰੇ ਗੱਲ ਕੀਤੀ ਹੈ।
ਜੀ ਹਾਂ, ਤਾਂਬੇ ਦੇ ਪਾਣੀ ਦਾ ਜ਼ਿਆਦਾ ਸੇਵਨ ਲੀਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਡਾ: ਰਾਜੇਸ਼ ਹਰਸ਼ਵਰਧਨ ਨੇ ਦੱਸਿਆ ਕਿ ਤਾਂਬੇ ਦੇ ਪਾਣੀ ਦਾ ਜ਼ਿਆਦਾ ਸੇਵਨ ਕਰਨ ਨਾਲ ਕੱਚਾ ਜੀਅ, ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਹ ਤਾਂਬੇ ਦੇ ਜ਼ਹਿਰੀਲੇ ਲੱਛਣ ਹਨ। ਜੇਕਰ ਤਾਂਬੇ ਦੇ ਜ਼ਹਿਰੀਲੇਪਣ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਸਰੀਰ ਵਿੱਚ ਕਾਪਰ ਦੀ ਮਾਤਰਾ ਵਧਣ ਨਾਲ ਜ਼ਿੰਕ ਦੀ ਮਾਤਰਾ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਸਰੀਰ ਵਿੱਚ ਅਨੀਮੀਆ ਹੋ ਸਕਦਾ ਹੈ ਅਤੇ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਸਰੀਰ ਵਿੱਚ ਤਾਂਬੇ ਦੀ ਮਾਤਰਾ ਵਧਣ ਨਾਲ ਵੀ ਸਿਰ ਦਰਦ ਅਤੇ ਪੇਟ ਦਰਦ ਹੋ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਤਾਂਬੇ ਦੀ ਮਾਤਰਾ ਤੈਅ ਕੀਤੀ ਹੈ। ਮਾਹਿਰਾਂ ਅਨੁਸਾਰ ਪਾਣੀ ਵਿੱਚ ਤਾਂਬੇ ਦੀ ਉਪਰਲੀ ਸੀਮਾ 2 ਮਿਲੀਗ੍ਰਾਮ ਪ੍ਰਤੀ ਲੀਟਰ ਹੋਣੀ ਚਾਹੀਦੀ ਹੈ। ਪਰ ਤੁਹਾਨੂੰ ਪ੍ਰਤੀ ਲੀਟਰ 1.3 ਮਿਲੀਗ੍ਰਾਮ ਤੋਂ ਵੱਧ ਦੀ ਖਪਤ ਨਹੀਂ ਕਰਨੀ ਚਾਹੀਦੀ। ਜੇਕਰ ਪਾਣੀ ਨੂੰ ਤਾਂਬੇ ਦੀ ਬੋਤਲ ਜਾਂ ਗਲਾਸ ਵਿੱਚ ਜ਼ਿਆਦਾ ਦੇਰ ਤੱਕ ਰੱਖਿਆ ਜਾਵੇ ਤਾਂ ਸਰੀਰ ਵਿੱਚ ਤਾਂਬੇ ਦੀ ਮਾਤਰਾ ਵਧ ਜਾਂਦੀ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।
ਜੇਕਰ ਤੁਸੀਂ ਤਾਂਬੇ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ ਤਾਂ ਤਾਂਬੇ ਦੇ ਬਰਤਨ ਦਾ ਪਾਣੀ ਸੀਮਤ ਮਾਤਰਾ 'ਚ ਹੀ ਪੀਣਾ ਚਾਹੀਦਾ ਹੈ। ਪਾਣੀ ਪੀਣ ਲਈ ਸਿਰਫ ਤਾਂਬੇ ਦੀਆਂ ਬੋਤਲਾਂ ਦੀ ਵਰਤੋਂ ਨਾ ਕਰੋ। ਸਗੋਂ ਬਾਕੀ ਧਾਤੂਆਂ ਤੋਂ ਬਣੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂਬੇ ਦੀਆਂ ਬੋਤਲਾਂ ਅਤੇ ਗਲਾਸਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤੇ ਬਿਨਾਂ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਬੋਤਲ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਹੋ, ਤਾਂ ਕਾਪਰ ਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ ਅਤੇ ਸਰੀਰ ਵਿੱਚ ਤਾਂਬੇ ਦੀ ਮਾਤਰਾ ਵੱਧ ਜਾਂਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )