ਸਵੇਰੇ ਉੱਠਦਿਆਂ ਹੀ ਮੋਬਾਈਲ ਫੋਨ ਚੈੱਕ ਕਰਨ ਵਾਲੇ ਸਾਵਧਾਨ!
ਕਿਸੇ ਵਿਅਕਤੀ ਦਾ ਕੋਈ ਮੈਸੇਜ ਸਵੇਰੇ ਉੱਠਦੇ ਸਾਰ ਤੁਹਾਨੂੰ ਤਣਾਅ ਦੀ ਸਥਿਤੀ ਵਿੱਚ ਪਾ ਸਕਦਾ ਹੈ। ਇੱਕ ਤਾਜ਼ਾ ਖੋਜ ਅਨੁਸਾਰ ਕਿਸੇ ਨੂੰ ਸਵੇਰ ਦੀ ਸ਼ੁਰੂਆਤ ਮੋਬਾਈਲ ਨਾਲ ਨਹੀਂ ਕਰਨੀ ਚਾਹੀਦੀ, ਇਹ ਦਿਮਾਗ ਦੀਆਂ ਕਈ ਕਿਸਮਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਅਜਿਹਾ ਕਰਨ ਨਾਲ ਤਣਾਅ ਅਤੇ ਚਿੰਤਾ ਦਾ ਪੱਧਰ ਵੱਧ ਜਾਂਦਾ ਹੈ।
ਚੰਡੀਗੜ੍ਹ: ਅਕਸਰ ਲੋਕਾਂ ਨੂੰ ਸਵੇਰੇ ਉੱਠਦੇ ਸਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਵੇਂ ਕਿ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਜਾਂ ਮੇਲ ਵੇਖਣ ਦੀ ਆਦਤ ਹੁੰਦੀ ਹੈ। ਹਾਲ ਹੀ ਵਿੱਚ ਹੋਈ ਖੋਜ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਵੇਰੇ ਉੱਠਦਿਆਂ ਹੀ ਫੋਨ ਚੈਕ ਕਰਨਾ ਤੁਹਾਡੇ ਦਿਮਾਗ ਨੂੰ ਪ੍ਰਭਾਵਤ ਕਰਦਾ ਹੈ।
ਸਰਵੇਖਣ ਦੱਸਦੇ ਹਨ ਕਿ 46 ਤੋਂ 61 ਫੀਸਦੀ ਲੋਕ ਬਿਸਤਰੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਂ ਸਵੇਰੇ ਉੱਠਣ ਦੇ ਪੰਜ ਮਿੰਟਾਂ ਦੇ ਅੰਦਰ-ਅੰਦਰ ਆਪਣੇ ਫੋਨ ਚੈੱਕ ਕਰਦੇ ਹਨ। ਜੇ ਤੁਸੀਂ ਦਿਨ ਚੜ੍ਹਦਿਆਂ ਪਹਿਲਾਂ ਆਪਣਾ ਫੋਨ ਚੈਕ ਕਰਦੇ ਹੋ ਤਾਂ ਇਹ ਤੁਹਾਡਾ ਦਿਮਾਗ ਡਿਸਟਰਬ ਕਰ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਸਵੇਰੇ ਉੱਠਦਿਆਂ ਹੀ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲ ਜਾਣ, ਜਿਸ ਨਾਲ ਤੁਸੀਂ ਤਣਾਅ ਵਿੱਚ ਆ ਜਾਓ।
ਕਿਸੇ ਵਿਅਕਤੀ ਦਾ ਕੋਈ ਮੈਸੇਜ ਸਵੇਰੇ ਉੱਠਦੇ ਸਾਰ ਤੁਹਾਨੂੰ ਤਣਾਅ ਦੀ ਸਥਿਤੀ ਵਿੱਚ ਪਾ ਸਕਦਾ ਹੈ। ਇੱਕ ਤਾਜ਼ਾ ਖੋਜ ਅਨੁਸਾਰ ਕਿਸੇ ਨੂੰ ਸਵੇਰ ਦੀ ਸ਼ੁਰੂਆਤ ਮੋਬਾਈਲ ਨਾਲ ਨਹੀਂ ਕਰਨੀ ਚਾਹੀਦੀ, ਇਹ ਦਿਮਾਗ ਦੀਆਂ ਕਈ ਕਿਸਮਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਅਜਿਹਾ ਕਰਨ ਨਾਲ ਤਣਾਅ ਅਤੇ ਚਿੰਤਾ ਦਾ ਪੱਧਰ ਵੱਧ ਜਾਂਦਾ ਹੈ।
ਸਵੇਰੇ ਉੱਠ ਕੇ ਫੋਨ ਚੈੱਕ ਕਰਨ ਦੀ ਬਜਾਏ ਤੁਹਾਨੂੰ ਹੋਰ ਗਤੀਵਿਧੀਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਸਵੇਰੇ ਉੱਠਦਿਆਂ ਹੀ ਪਹਿਲਾਂ ਗਰਮ ਪਾਣੀ ਪੀਣਾ ਚਾਹੀਦਾ ਹੈ, ਇਹ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਪਹਿਲਾਂ ਫੋਨ ਨੂੰ ਦੂਰ ਰੱਖ ਕੇ ਸੌਂਵੋ।
Check out below Health Tools-
Calculate Your Body Mass Index ( BMI )