(Source: ECI/ABP News)
Health Tips- ਝੁਰੜੀਆਂ ਜਾਂ ਉਮਰੋਂ ਪਹਿਲਾਂ ਹੀ ਮੁਰਝਾ ਗਿਆ ਹੈ ਚਿਹਰਾ ਤਾਂ ਡਾਇਟ ਵਿਚ ਸ਼ਾਮਲ ਕਰੋ 4 ਇਹ ਭੋਜਨ...
ਔਰਤਾਂ ਅੱਜਕਲ੍ਹ ਝੁਰੜੀਆਂ, ਸ਼ਾਹੀਆਂ, ਬਲੈਕ ਸਪੌਟ, ਪਿਗਮੇਂਟੇਸ਼ਨ ਆਦਿ ਨਾਲ ਜੂਝ ਰਹੀਆਂ ਹਨ, ਪਰ ਸਮੱਸਿਆ ਹੈ ਤਾਂ ਇਸ ਦਾ ਹੱਲ ਵੀ ਜ਼ਰੂਰ ਹੈ।
![Health Tips- ਝੁਰੜੀਆਂ ਜਾਂ ਉਮਰੋਂ ਪਹਿਲਾਂ ਹੀ ਮੁਰਝਾ ਗਿਆ ਹੈ ਚਿਹਰਾ ਤਾਂ ਡਾਇਟ ਵਿਚ ਸ਼ਾਮਲ ਕਰੋ 4 ਇਹ ਭੋਜਨ... Health Wrinkles or already withered face then include these 4 foods in diet Health Tips- ਝੁਰੜੀਆਂ ਜਾਂ ਉਮਰੋਂ ਪਹਿਲਾਂ ਹੀ ਮੁਰਝਾ ਗਿਆ ਹੈ ਚਿਹਰਾ ਤਾਂ ਡਾਇਟ ਵਿਚ ਸ਼ਾਮਲ ਕਰੋ 4 ਇਹ ਭੋਜਨ...](https://feeds.abplive.com/onecms/images/uploaded-images/2024/06/19/38b100facaa2d46985bfffc842beb7b41718763435303995_original.jpg?impolicy=abp_cdn&imwidth=1200&height=675)
Health Tips: ਬਾਜ਼ਾਰੂ ਖਾਣੇ ਉੱਤੇ ਵਧੇਰੇ ਨਿਰਭਰਤਾ ਅਤੇ ਮਾੜੇ ਲਾਇਫ ਸਟਾਈਲ ਨੇ ਸਾਡੀ ਸਿਹਤ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਉਮਰ ਤੋਂ ਪਹਿਲਾਂ ਹੀ ਬੁਢੇਪੇ ਦੀਆਂ ਨਿਸ਼ਾਨੀਆਂ ਸਾਡੇ ਚਿਹਰੇ ਉੱਤੇ ਦਿਖਣ ਲਗਦੀਆਂ ਹਨ। 30 ਦੀ ਉਮਰ ਵਿਚ ਹੀ ਔਰਤਾਂ ਅੱਜਕਲ੍ਹ ਝੁਰੜੀਆਂ, ਸ਼ਾਹੀਆਂ, ਬਲੈਕ ਸਪੌਟ, ਪਿਗਮੇਂਟੇਸ਼ਨ ਆਦਿ ਨਾਲ ਜੂਝ ਰਹੀਆਂ ਹਨ, ਪਰ ਸਮੱਸਿਆ ਹੈ ਤਾਂ ਇਸ ਦਾ ਹੱਲ ਵੀ ਜ਼ਰੂਰ ਹੈ। ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤੇ ਵਕਤ ਤੋਂ ਪਹਿਲਾਂ ਬੁੱਢੇ ਹੋਣ ਉਤੇ ਮੁਰਝਾਏ ਚਿਹਰੇ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ 4 ਐਂਟੀ ਏਜਿੰਗ ਫੂਡਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾ ਲਵੋ।
ਇਨ੍ਹਾਂ ਵਿਚ ਮੌਜੂਦ ਤੱਤ ਤੁਹਾਡੀ ਸਕਿਨ ਦਾ ਰੰਗ ਰੂਪ ਹੀ ਬਦਲ ਦੇਣਗੇ। ਨਿਊਟ੍ਰਿਸ਼ਨਿਸਟ ਕਿਰਨ ਕੁਕਰੇਜਾ ਨੇ ਆਪਣੇ ਇੰਸਟਾਗ੍ਰਾਮ (Instagram) ਪੇਜ਼ ਉੱਤੇ ਇਹ ਫੂਡਸ ਸਾਡੇ ਨਾਲ ਸਾਂਝੇ ਕੀਤੇ ਹਨ। ਆਓ ਤੁਹਾਨੂੰ ਦੱਸੀਏ ਕਿ ਇਹ ਚਾਰ ਐਂਟੀ ਏਜਿੰਗ ਫੂਡ ਕਿਹੜੇ ਹਨ -
ਚੀਆ ਸੀਡਸ
ਚੀਆ ਸੀਡਸ ਦਾ ਪ੍ਰਚਲਨ ਪਿਛਲੇ ਕੁਝ ਅਰਸੇ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਇਸ ਦੇ ਸਾਡੀ ਸਿਹਤ ਨੂੰ ਬਹੁਤ ਲਾਭ ਹਨ। ਇਨ੍ਹਾਂ ਵਿਚ ਓਮੇਗਾ 3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਸਾਡੀ ਸਕਿਨ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇਸ ਲਈ ਝੁਰੜੀਆਂ ਆਦਿ ਤੋਂ ਬਚਣ ਲਈ ਚੀਆ ਸੀਡਸ ਦੀ ਵਰਤੋਂ ਕਰੋ। ਇਹਨਾਂ ਨੂੰ ਤੁਸੀਂ ਪਾਣੀ, ਸਮੂਦੀ, ਦੁੱਧ ਆਦਿ ਦੇ ਨਾਲ ਮਿਲਾ ਕੇ ਖਾ ਸਕਦੇ ਹੋ।
ਆਲੂ ਬੁਖਾਰਾ
ਸਾਡੀ ਸਕਿਨ ਦੀ ਇਲਾਸਟਸਿਟੀ ਅਤੇ ਕੋਲੋਜਨ ਉਤਪਾਦਨ ਚੰਗਾ ਹੋਵੇ ਤਾਂ ਸਕਿਨ ਗਲੋਇੰਗ ਬਣੀ ਰਹਿੰਦੀ ਹੈ। ਇਸ ਲਈ ਵਿਟਾਮਿਨ ਸੀ ਤੇ ਏ ਬਹੁਤ ਜ਼ਰੂਰੀ ਹੁੰਦੇ ਹਨ। ਇਹ ਦੋਨੋਂ ਵਿਟਾਮਿਨ ਸਾਨੂੰ ਆਲੂ ਬੁਖਾਰੇ ਵਿਚੋਂ ਭਰਪੂਰ ਮਾਤਰਾ ਵਿਚ ਮਿਲਦੇ ਹਨ। ਸੋ ਤੁਹਾਡੀ ਰੋਜ਼ਾਨਾ ਡਾਇਟ ਵਿਚ ਆਲੂ ਬੁਖਾਰਾ ਨੂੰ ਜ਼ਰੂਰ ਸ਼ਾਮਿਲ ਕਰੋ।
ਆਂਵਲਾ
ਪੰਜਾਬੀ ਦੀ ਇਕ ਕਹਾਵਤ ਮਸ਼ਹੂਰ ਹੈ ਕਿ ਆਂਵਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਪਿੱਛੋ ਪਤਾ ਲਗਦਾ ਹੈ, ਯਾਨੀ ਆਂਵਲਾ ਖਾਣ ਦਾ ਫਾਇਦਾ ਸਮਾਂ ਪੈ ਕੇ ਮਿਲਦਾ ਹੈ। ਜੋ ਇਨਸਾਨ ਆਂਵਲਾ ਖਾਂਧਾ ਹੋਵੇ ਉਸ ਦੇ ਵਾਲ ਘਣੇ ਕਾਲੇ ਬਣੇ ਰਹਿੰਦੇ ਹਨ ਤੇ ਸਕਿਨ ਵਿਚ ਹੈਲਿਥੀ ਰਹਿੰਦੀ ਹੈ। ਆਂਵਲੇ ਵਿਚ ਵਿਟਾਮਿਨ ਸੀ ਤੇ ਐਂਟੀਆਕਸੀਡੇਂਟ ਗੁਣ ਮੌਜੂਦ ਹੁੰਦੇ ਹਨ। ਜਿਸ ਸਦਕਾ ਇਹ ਛੋਟੀ ਉਮਰ ਵਿਚ ਸਕਿਨ ਨੂੰ ਬੇਜਾਨ ਹੋਣ ਤੋਂ ਬਚਾਉਂਦਾ ਹੈ।
ਅਨਾਰ
ਅਨਾਰ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ, ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਪਰ ਕੁਝ ਲੋਕ ਅਨਾਰ ਦਾ ਜੂਸ ਪੀਂਦੇ ਹਨ, ਜਿਸ ਕਾਰਨ ਇਸ ਦੇ ਬੀਜ ਬਾਹਰ ਨਿਕਲ ਜਾਂਦੇ ਹਨ। ਅਨਾਰ ਨੂੰ ਬੀਜਾਂ ਸਮੇਤ ਖਾਓ, ਇਸ ਦਾ ਜੂਸ ਪੀਣਾ ਵਧੇਰੇ ਸਹੀ ਨਹੀਂ ਹੈ। ਇਸ ਦੇ ਬੀਜਾਂ ਵਿਚ ਐਂਟੀਆਕਸੀਡੇਂਟਸ ਗੁਣ ਹੁੰਦੇ ਹਨ, ਜੋ ਸਕਿਨ ਨੂੰ ਲਾਭ ਪਹੁੰਚਾਉਂਦੇ ਹਨ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)