Hairfall: ਕੀ ਤੁਹਾਡੇ ਵੀ ਡਿਲੀਵਰੀ ਤੋਂ ਬਾਅਦ ਝੜ ਰਹੇ ਵਾਲ? ਜਾਣੋ ਵਾਲਾਂ ਨੂੰ ਝੜਨ ਤੋਂ ਰੋਕਣ ਦਾ ਆਯੂਰਵੈਦਿਕ ਉਪਾਅ
Hair Fall After Delivery: ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੱਕ ਨਵੀਂ ਮਾਂ ਦੇ ਇੱਕ ਦਿਨ ਵਿੱਚ ਲਗਭਗ 400 ਵਾਲ ਝੜ ਜਾਂਦੇ ਹਨ। ਜਦੋਂ ਕਿ ਇੱਕ ਆਮ ਮਹਿਲਾ ਦੇ ਇੱਕ ਦਿਨ ਵਿੱਚ 80-100 ਵਾਲ ਝੜਦੇ ਹਨ। ਹਾਲਾਂਕਿ ਇਹ ਇੱਕ ਅਸਥਾਈ ਸਮੱਸਿਆ ਹੁੰਦੀ ਹੈ।
Hair Fall After Delivery: ਗਰਭ ਅਵਸਥਾ ਅਤੇ ਜਣੇਪੇ ਤੋਂ ਬਾਅਦ ਔਰਤ ਦੇ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਕ ਪਾਸੇ ਮਾਂ ਬਣਨ ਦੀ ਖੁਸ਼ੀ ਹੁੰਦੀ ਹੈ ਅਤੇ ਦੂਜੇ ਪਾਸੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਚੁਣੌਤੀਆਂ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਵਾਲਾਂ ਦਾ ਝੜਨਾ।
ਗਰਭ ਅਵਸਥਾ ਤੋਂ ਬਾਅਦ ਜ਼ਿਆਦਾਤਰ ਔਰਤਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੱਕ ਨਵੀਂ ਮਾਂ ਦੇ ਇੱਕ ਦਿਨ ਵਿੱਚ ਲਗਭਗ 400 ਵਾਲ ਝੜ ਜਾਂਦੇ ਹਨ। ਜਦੋਂ ਕਿ ਇੱਕ ਆਮ ਮਹਿਲਾ ਦੇ ਇੱਕ ਦਿਨ ਵਿੱਚ 80-100 ਵਾਲ ਝੜਦੇ ਹਨ। ਹਾਲਾਂਕਿ ਇਹ ਇੱਕ ਅਸਥਾਈ ਸਮੱਸਿਆ ਹੁੰਦੀ ਹੈ। ਆਓ ਜਾਣਦੇ ਹਾਂ ਗਰਭ ਅਵਸਥਾ ਤੋਂ ਬਾਅਦ ਜ਼ਿਆਦਾ ਵਾਲ ਕਿਉਂ ਝੜਦੇ ਹਨ ਅਤੇ ਇਸ ਤੋਂ ਬਚਣ ਦੇ ਕੀ ਤਰੀਕੇ ਹਨ...
ਗਰਭ ਅਵਸਥਾ ਤੋਂ ਬਾਅਦ ਵਾਲ ਝੜਨ ਦੇ ਕਾਰਨ
ਆਯੁਰਵੇਦ ਮਾਹਰਾਂ ਅਨੁਸਾਰ ਇਸ ਸਮੱਸਿਆ ਨੂੰ ਡਾਕਟਰੀ ਤੌਰ 'ਤੇ ਪੋਸਟਪਾਰਟਮ ਟੈਲੋਜੇਨ ਇਫਲੂਵਿਅਮ ਕਿਹਾ ਜਾਂਦਾ ਹੈ। ਇਹ ਉਨ੍ਹਾਂ ਸਮੱਸਿਆਵਾਂ ਦੇ ਅਧੀਨ ਆਉਂਦਾ ਹੈ ਜੋ ਗਰਭ ਅਵਸਥਾ ਦੌਰਾਨ ਹੋਣ ਵਾਲੇ ਹਾਰਮੋਨਲ ਬਦਲਾਅ ਦੇ ਕਾਰਨ ਔਰਤਾਂ ਵਿੱਚ ਹੁੰਦੀਆਂ ਹਨ। ਇਸ ਵਿੱਚ ਔਰਤਾਂ ਦੇ ਕਾਫੀ ਵਾਲ ਝੜਦੇ ਹਨ। ਦਰਅਸਲ, ਗਰਭ ਅਵਸਥਾ ਦੀ ਸ਼ੁਰੂਆਤ ਵਿੱਚ ਐਸਟ੍ਰੋਜੇਨ ਅਤੇ ਪ੍ਰੋਜੇਸਟੇਰੋਨ ਦੇ ਪੱਧਰ ਵਿੱਚ ਲਗਾਤਾਰ ਵਾਧੇ ਕਾਰਨ ਵਾਲਾਂ ਦੇ ਵਾਧੇ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ।
ਜਿਸ ਕਾਰਨ ਔਰਤਾਂ ਦੇ ਵਾਲ ਪਹਿਲਾਂ ਨਾਲੋਂ ਸੰਘਣੇ ਅਤੇ ਚਮਕਦਾਰ ਹੋ ਜਾਂਦੇ ਹਨ। ਪਰ ਬੱਚੇ ਦੇ ਜਨਮ ਤੋਂ ਬਾਅਦ ਐਸਟ੍ਰੋਜੇਨ ਦਾ ਪੱਧਰ ਡਿੱਗ ਜਾਂਦਾ ਹੈ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਹਾਲਾਂਕਿ, ਹੌਲੀ-ਹੌਲੀ ਇਹ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਤੁਸੀਂ ਕੁਝ ਆਯੁਰਵੈਦਿਕ ਉਪਚਾਰਾਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ: Right time to eat: ਸੌਣ ਤੋਂ ਪਹਿਲਾਂ ਖਾਣਾ ਖਾਣ ਨਾਲ ਭਾਰ ਹੋ ਸਕਦਾ ਘੱਟ? ਜਾਣੋ ਭਾਰ ਘੱਟ ਜਾਂ ਵੱਧ ਹੋਣ ਨਾਲ ਖਾਣੇ ਦਾ ਕੀ ਸਬੰਧ
ਵਾਲ ਝੜਨ ਤੋਂ ਰੋਕਣ ਦੇ ਆਯੁਰਵੈਦਿਕ ਉਪਾਅ
ਆਰਗੈਨਿਕ ਉਤਪਾਦਾਂ ਦੀ ਵਰਤੋਂ ਕਰਦਿਆਂ ਹੋਇਆਂ ਇਲਾਜ ਦੇ ਮਾੜੇ ਪ੍ਰਭਾਵ ਘੱਟ ਹੀ ਦੇਖਣ ਨੂੰ ਮਿਲਦੇ ਹਨ। ਇਸ ਨਾਲ ਵਾਲਾਂ ਦੀ ਗ੍ਰੋਥ ਚੰਗੀ ਹੁੰਦੀ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਆਯੁਰਵੈਦਿਕ ਤੇਲ ਜਿਵੇਂ ਕਿ ਭਰਿੰਗਰਾਜ, ਬ੍ਰਹਮੀ ਜਾਂ ਆਂਵਲੇ ਨਾਲ ਆਪਣੇ ਸਿਰ ਦੀ ਮਾਲਿਸ਼ ਕਰਦੇ ਹੋ, ਤਾਂ ਵਾਲ ਝੜਨੇ ਘੱਟ ਹੋ ਜਾਂਦੇ ਹਨ।
ਕੁਝ ਆਯੁਰਵੈਦਿਕ ਸਪਲੀਮੈਂਟ ਜਿਵੇਂ ਕਿ ਅਸ਼ਵਗੰਧਾ, ਸ਼ਤਾਵਰੀ ਜਾਂ ਤ੍ਰਿਫਲਾ ਹਾਰਮੋਨਸ ਦੇ ਕਾਰਨ ਵਾਲਾਂ ਦੇ ਝੜਨ ਨੂੰ ਕਾਫੀ ਹੱਦ ਤੱਕ ਰੋਕਦੇ ਹਨ। ਇਸ ਨਾਲ ਵਾਲਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਹਾਲਾਂਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।
ਵਾਲਾਂ ਦੀ ਗ੍ਰੋਥ ਅਤੇ ਕੰਡੀਸ਼ਨਿੰਗ ਦੇ ਲਈ ਹਲਕੇ ਅਤੇ ਹਰਬਲ ਸ਼ੈਂਪੂ ਦੇ ਨਾਲ ਅਜਿਹੇ ਕੰਡੀਸ਼ਨਰ ਦੀ ਚੋਣ ਕਰਨੀ ਚਾਹੀਦੀ ਹੈ ਜੋ ਸਲਫੇਟਸ ਅਤੇ ਪੈਰਾਬੀਨ ਤੋਂ ਮੁਕਤ ਹੁੰਦੇ ਹਨ। ਉਤਪਾਦਾਂ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਇਸ ਦੀ ਵਰਤੋਂ ਕਰੋ। ਵਾਲਾਂ ਵਿੱਚ ਕਿਸੇ ਵੀ ਰਸਾਇਣ ਅਧਾਰਤ ਉਤਪਾਦ ਦੀ ਵਰਤੋਂ ਕਰਨ ਤੋਂ ਬਚੋ।
ਹਰਬਲ ਹੇਅਰ ਮਾਸਕ ਖੋਪੜੀ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਪੋਸ਼ਣ ਦਿੰਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਹਰਬਲ ਹੇਅਰ ਮਾਸਕ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਆਂਵਲਾ, ਸ਼ਿਕਾਕਾਈ, ਬ੍ਰਹਮੀ ਜਾਂ ਮੇਥੀ ਵਰਗੀਆਂ ਜੜੀ-ਬੂਟੀਆਂ ਨੂੰ ਮਿਲਾ ਕੇ ਵਾਲਾਂ ਦਾ ਝੜਨਾ ਘੱਟ ਕੀਤਾ ਜਾ ਸਕਦਾ ਹੈ।
ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਵਿੱਚ ਵਾਲਾਂ ਦੇ ਝੜਨ ਦੀ ਸਮੱਸਿਆ ਕੁਝ ਦਿਨਾਂ ਬਾਅਦ ਠੀਕ ਹੋ ਜਾਂਦੀ ਹੈ। ਇਸ ਲਈ, ਪੌਸ਼ਟਿਕ ਖੁਰਾਕ ਖਾ ਕੇ, ਤਣਾਅ ਦੇ ਪੱਧਰ ਨੂੰ ਨਿਯੰਤਰਿਤ ਕਰਕੇ ਅਤੇ ਸਹੀ ਆਯੁਰਵੈਦਿਕ ਉਪਚਾਰਾਂ ਦੀ ਵਰਤੋਂ ਕਰਕੇ, ਤੁਸੀਂ ਵਾਲਾਂ ਦੇ ਝੜਨ ਨੂੰ ਘਟਾ ਸਕਦੇ ਹੋ। ਅਜਿਹੀ ਸਥਿਤੀ ਵਿੱਚ ਕਿਸੇ ਵੀ ਉਤਪਾਦ ਦੀ ਵਰਤੋਂ ਕਰਨ ਵਿੱਚ ਜਲਦਬਾਜ਼ੀ ਨਾ ਕਰੋ। ਇਸ ਨਾਲ ਵਾਲ ਮਜ਼ਬੂਤ ਅਤੇ ਸੁੰਦਰ ਹੁੰਦੇ ਹਨ।
ਇਹ ਵੀ ਪੜ੍ਹੋ: Cardiac Arrest: ਜਿੰਮ 'ਚ ਵਰਕਆਊਟ ਕਰਦੇ ਸਮੇਂ ਕਿਉਂ ਹੋ ਜਾਂਦੀ ਹੈ ਮੌਤ, ਜਾਣੋ ਕਾਰਨ ਅਤੇ ਰੋਕਥਾਮ ਲਈ ਸੁਝਾਅ
Check out below Health Tools-
Calculate Your Body Mass Index ( BMI )