ਜ਼ਿਆਦਾ ਟਮਾਟਰ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਹੋ ਜਾਣਗੀਆਂ ਇਹ ਦਿੱਕਤਾਂ
ਟਮਾਟਰ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਆਯੁਰਵੇਦ ਮੁਤਾਬਕ, ਜੇ ਸਰੀਰ ਵਿੱਚ ਕੁੱਝ ਸਮੱਸਿਆਵਾਂ ਹੋਣ ਤਾਂ ਟਮਾਟਰ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਜਾਣੋ ਕਿਉਂ...
Tomato Side Effects : ਟਮਾਟਰ ਦਾ ਮਜ਼ਾਜ ਇਨ੍ਹੀਂ ਦਿਨੀਂ ਕਾਫੀ ਲਾਲ ਹੈ। ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਬਹੁਤ ਸਾਰੇ ਲੋਕਾਂ ਦੀ ਥਾਲੀ ਤੋਂ ਟਮਾਟਰ (Tomato) ਗਾਇਬ ਹੋ ਗਿਆ ਹੈ। ਹਾਲਾਂਕਿ ਜਦੋਂ ਟਮਾਟਰ ਸਸਤੇ ਹੁੰਦੇ ਹਨ ਤਾਂ ਇਸ ਦੀ ਵਰਤੋਂ ਹਰ ਸਬਜ਼ੀ ਦੇ ਨਾਲ ਕੀਤੀ ਜਾਂਦੀ ਹੈ। ਲੋਕ ਇਸ ਨੂੰ ਚਟਨੀ ਤੇ ਹੋਰ ਕਈ ਚੀਜ਼ਾਂ ਬਣਾ ਕੇ ਖਾਂਦੇ ਹਨ।
ਟਮਾਟਰ ਖਾਣਾ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਆਯੁਰਵੇਦ ਕਹਿੰਦਾ ਹੈ ਕਿ ਜੇ ਤੁਹਾਡਾ ਸਰੀਰ 5 ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ, ਤਾਂ ਟਮਾਟਰ (Tomato Side Effects) ਨੂੰ ਹੱਥ ਨਾ ਲਾਉਣਾ ਹੀ ਬਿਹਤਰ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡਾ ਦਰਦ ਹੋਰ ਵੀ ਵਧ ਸਕਦਾ ਹੈ ਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਸ ਲਈ ਇਨ੍ਹਾਂ 5 ਲੋਕਾਂ ਨੂੰ ਗਲਤੀ ਨਾਲ ਵੀ ਟਮਾਟਰ ਨਹੀਂ ਖਾਣਾ ਚਾਹੀਦਾ।
ਗਠੀਆ ਜਾਂ ਸੋਜਸ਼ ਵਿੱਚ
ਆਯੁਰਵੇਦ ਦੇ ਜਾਣਕਾਰ ਗਠੀਆ (Arthritis) ਤੇ ਸੋਜ ਵਿੱਚ ਟਮਾਟਰ ਨਾ ਖਾਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਗੈਸ ਤੇ ਐਸੀਡਿਟੀ ਤੋਂ ਪਰੇਸ਼ਾਨ ਹੋ ਤਾਂ ਵੀ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹੇ ਲੋਕਾਂ ਨੂੰ ਗਲਤੀ ਨਾਲ ਵੀ ਕੱਚਾ ਟਮਾਟਰ ਨਹੀਂ ਖਾਣਾ ਚਾਹੀਦਾ।
Kidney Stone
ਜੇ ਕਿਸੇ ਨੂੰ ਕਿਡਨੀ ਸਟੋਨ (Kidney Stone) ਹੈ ਤਾਂ ਗਲਤੀ ਨਾਲ ਵੀ ਟਮਾਟਰ ਨਹੀਂ ਖਾਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਟਮਾਟਰ ਵਿੱਚ ਕੈਲਸ਼ੀਅਮ ਆਕਸਲੇਟ ਪਾਇਆ ਜਾਂਦਾ ਹੈ। ਇਹ ਗੁਰਦੇ ਵਿੱਚ ਪੱਥਰੀ ਬਣਾਉਣ ਦਾ ਕੰਮ ਕਰਦਾ ਹੈ। ਟਮਾਟਰ ਦੇ ਬੀਜ ਪੇਟ ਵਿੱਚ ਪਚ ਨਹੀਂ ਪਾਉਂਦੇ ਅਤੇ ਕਿਡਨੀ ਵਿੱਚ ਜੰਮ ਜਾਂਦੇ ਹਨ, ਜਿਸ ਕਾਰਨ ਪੱਥਰੀ ਦੀ ਸਮੱਸਿਆ ਪ੍ਰੇਸ਼ਾਨ ਕਰ ਸਕਦੀ ਹੈ।
Heavy Bleeding in Period
ਜਿਨ੍ਹਾਂ ਔਰਤਾਂ ਨੂੰ ਪੀਰੀਅਡਜ਼ ਦੌਰਾਨ ਬਹੁਤ ਜ਼ਿਆਦਾ Bleeding ਹੁੰਦੀ ਹੈ, ਉਨ੍ਹਾਂ ਨੂੰ ਟਮਾਟਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਯੁਰਵੇਦ ਕਹਿੰਦਾ ਹੈ ਕਿ ਟਮਾਟਰ ਦਾ ਸੂਪ, ਟਮਾਟਰ ਦੀ ਚਟਣੀ ਨੂੰ ਛੂਹਣਾ ਵੀ ਨਹੀਂ ਚਾਹੀਦਾ। ਇਸ ਨਾਲ ਸਰੀਰ 'ਚ ਸਮੱਸਿਆਵਾਂ ਵਧ ਸਕਦੀਆਂ ਹਨ। Bleeding ਹੋਰ ਵੀ ਜ਼ਿਆਦਾ ਹੋ ਸਕਦੀ ਹੈ।
ਗੈਸ-ਐਸਿਡਿਟੀ ਜਾਂ ਅਲਸਰ
ਆਯੁਰਵੇਦ ਮੁਤਾਬਕ ਗੈਸ-ਐਸੀਡਿਟੀ ਦੀ ਸਮੱਸਿਆ 'ਚ ਵੀ ਟਮਾਟਰ ਨਹੀਂ ਖਾਣਾ ਚਾਹੀਦਾ। ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਤੇ ਬਦਹਜ਼ਮੀ ਵਿਗੜ ਸਕਦੀ ਹੈ। ਬਦਹਜ਼ਮੀ ਤੇ ਦਿਲ ਵਿੱਚ ਜਲਨ ਹੋ ਸਕਦੀ ਹੈ।
ਚਮੜੀ ਦੀ ਐਲਰਜੀ
ਜੇ ਤੁਸੀਂ ਚਮੜੀ ਦੀ ਐਲਰਜੀ ਜਾਂ ਸਰੀਰ 'ਚ ਖੁਜਲੀ (Skin Allergy) ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਟਮਾਟਰ ਨੂੰ ਹੱਥ ਵੀ ਨਾ ਲਾਓ। ਇਹ ਖਤਰਨਾਕ ਹੋ ਸਕਦਾ ਹੈ। ਟਮਾਟਰ, ਆਲੂ, ਬੈਂਗਣ, ਖੱਟੇ ਫਲ ਤੇ ਮਸਾਲੇਦਾਰ ਚੀਜ਼ਾਂ ਖਾਣ ਨਾਲ ਸਰੀਰ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਲਾਲ ਧੱਫੜ ਤੇ ਖਾਰਸ਼ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )