Liver health care: ਸ਼ਰਾਬ ਹੀ ਨਹੀਂ ਸਗੋਂ ਇਨ੍ਹਾਂ ਆਦਤਾਂ ਕਰਕੇ ਵੀ ਫੇਲ੍ਹ ਹੋ ਜਾਂਦਾ ਲੀਵਰ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਗਲਤੀਆਂ
ਲੀਵਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਇਹ ਸਾਡੀ ਸਿਹਤ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੀਵਰ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਨਾਲ-ਨਾਲ ਖੂਨ ਨੂੰ ਸ਼ੁੱਧ ਕਰਦਾ ਹੈ।
Liver health care: ਲੀਵਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਇਹ ਸਾਡੀ ਸਿਹਤ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੀਵਰ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਨਾਲ-ਨਾਲ ਖੂਨ ਨੂੰ ਸ਼ੁੱਧ ਕਰਦਾ ਹੈ। ਲੀਵਰ ਸਰੀਰ ਦੇ ਵੱਖ-ਵੱਖ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ ਪਰ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਗਲਤੀਆਂ ਕਰਦੇ ਹਾਂ ਤਾਂ ਇਹ ਲੀਵਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
ਦਰਅਸਲ ਅਕਸਰ ਕਿਹਾ ਜਾਂਦਾ ਹੈ ਕਿ ਸ਼ਰਾਬ ਪੀਣ ਵਾਲਿਆਂ ਦਾ ਲੀਵਰ ਫੇਲ੍ਹ ਹੋ ਜਾਂਦਾ ਹੈ ਪਰ ਸਿਹਤ ਮਾਹਿਰਾਂ ਨੇ ਖੁਲਾਸਾ ਕੀਤਾ ਹੈ ਕਿ ਕੁਝ ਗਲਤ ਆਦਤਾਂ ਲੀਵਰ ਫੇਲ੍ਹ ਕਰ ਸਕਦੀਆਂ ਹਨ। ਖਾਸ ਤੌਰ 'ਤੇ ਸਵੇਰ ਵੇਲੇ ਦੀਆਂ ਬੁਰੀਆਂ ਆਦਤਾਂ ਲੀਵਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਜੇਕਰ ਲੀਵਰ ਖਰਾਬ ਹੋ ਜਾਵੇ ਤਾਂ ਸ਼ੂਗਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਗਲਤ ਆਦਤਾਂ ਬਾਰੇ, ਜਿਨ੍ਹਾਂ ਨੂੰ ਜੇਕਰ ਠੀਕ ਨਾ ਕੀਤਾ ਜਾਵੇ ਤਾਂ ਲੀਵਰ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ: ਹਸਪਤਾਲ ਕੋਲ ਹੋਵੇਗਾ ਮਰੀਜ਼ਾਂ ਦਾ ਪੂਰਾ ਡਿਜੀਟਲ ਰਿਕਾਰਡ, ਸਰਕਾਰ ਵੱਲੋਂ ਗਾਈਡਲਾਈਨ ਜਾਰੀ
1. ਸਵੇਰੇ ਪਾਣੀ ਪੀਤੇ ਬਿਨਾਂ ਦਿਨ ਦੀ ਸ਼ੁਰੂਆਤ
ਸਵੇਰੇ ਸਭ ਤੋਂ ਪਹਿਲਾਂ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪਰ ਕਈ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਲੀਵਰ ਲਈ ਖਤਰਨਾਕ ਹੋ ਸਕਦਾ ਹੈ। ਰਾਤ ਭਰ ਸੌਂਦੇ ਸਮੇਂ ਸਰੀਰ ਵਿੱਚ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ ਤੇ ਸਵੇਰੇ ਉੱਠਦੇ ਹੀ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਪਾਣੀ ਪੀਣ ਨਾਲ ਲੀਵਰ 'ਚੋਂ ਜ਼ਹਿਰੀਲੇ ਤੱਤ ਨਿਕਲ ਜਾਂਦੇ ਹਨ ਤੇ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਬਿਨਾਂ ਪਾਣੀ ਦੇ ਦਿਨ ਦੀ ਸ਼ੁਰੂਆਤ ਕਰਦੇ ਹੋ ਤਾਂ ਇਸ ਦਾ ਸਿੱਧਾ ਅਸਰ ਜਿਗਰ ਦੀ ਸਿਹਤ 'ਤੇ ਪੈਂਦਾ ਹੈ।
2. ਸਵੇਰੇ ਤੇਲ ਵਾਲਾ ਤੇ ਚਰਬੀ ਵਾਲਾ ਭੋਜਨ ਖਾਣਾ
ਬਹੁਤ ਸਾਰੇ ਲੋਕ ਨਾਸ਼ਤੇ ਵਿੱਚ ਤਲਿਆ ਹੋਇਆ ਜਾਂ ਚਰਬੀ ਵਾਲਾ ਭੋਜਨ ਖਾਣਾ ਪਸੰਦ ਕਰਦੇ ਹਨ। ਤੇਲਯੁਕਤ ਤੇ ਚਰਬੀ ਵਾਲੇ ਭੋਜਨਾਂ ਦਾ ਸੇਵਨ ਨਾ ਸਿਰਫ਼ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲਕਿ ਜਿਗਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਚਰਬੀ ਵਾਲਾ ਭੋਜਨ ਜਿਗਰ ਵਿੱਚ ਚਰਬੀ ਜਮ੍ਹਾ ਕਰਦਾ ਹੈ, ਜਿਸ ਨਾਲ ਫੈਟੀ ਲਿਵਰ ਦੀ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ। ਇਹ ਲੀਵਰ ਦੇ ਆਮ ਕੰਮਕਾਜ ਵਿੱਚ ਵਿਘਨ ਪਾ ਸਕਦਾ ਹੈ ਤੇ ਜੇਕਰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਸ਼ੂਗਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।
3. ਕਸਰਤ ਨਾ ਕਰਨਾ
ਸਵੇਰੇ ਉੱਠ ਕੇ ਕਸਰਤ ਕਰਨਾ ਨਾ ਸਿਰਫ਼ ਸਰੀਰ ਲਈ ਸਗੋਂ ਲੀਵਰ ਲਈ ਵੀ ਫਾਇਦੇਮੰਦ ਹੁੰਦਾ ਹੈ। ਕਸਰਤ ਕਰਨ ਨਾਲ ਸਰੀਰ ਵਿੱਚ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਤੇ ਲੀਵਰ ਦੇ ਕੰਮਕਾਜ ਵਿੱਚ ਸੁਧਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਜੀਵਨਸ਼ੈਲੀ ਬਹੁਤਾ ਸਮਾਂ ਬੈਠੇ ਰਹਿਣ ਵਾਲੀ ਹੈ, ਯਾਨੀ ਜੋ ਲੋਕ ਸਾਰਾ ਦਿਨ ਬੈਠ ਕੇ ਕੰਮ ਕਰਦੇ ਹਨ ਤੇ ਸਵੇਰੇ ਕਸਰਤ ਨਹੀਂ ਕਰਦੇ, ਉਨ੍ਹਾਂ ਦੇ ਲੀਵਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਲੀਵਰ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾਂਦਾ ਹੈ ਤੇ ਭਵਿੱਖ ਵਿੱਚ ਇਹ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
4. ਰਾਤ ਦਾ ਬਚਿਆ ਭੋਜਨਾ ਖਾਣਾ
ਬਹੁਤ ਸਾਰੇ ਲੋਕ ਰਾਤ ਦਾ ਬਚਿਆ ਹੋਇਆ ਭੋਜਨ ਸਵੇਰੇ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਲੀਵਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ? ਬਾਸੀ ਭੋਜਨ ਲੀਵਰ 'ਤੇ ਵਾਧੂ ਦਬਾਅ ਪਾਉਂਦਾ ਹੈ। ਲੀਵਰ ਨੂੰ ਆਪਣੇ ਅੰਦਰ ਮੌਜੂਦ ਬੈਕਟੀਰੀਆ ਤੇ ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਲੀਵਰ ਦੇ ਕੰਮ ਨੂੰ ਕਮਜ਼ੋਰ ਕਰ ਸਕਦਾ ਹੈ।
5. ਸਵੇਰੇ ਉੱਠਣ ਤੋਂ ਬਾਅਦ ਸਿਗਰਟਨੋਸ਼ੀ
ਸਵੇਰੇ ਉੱਠਦੇ ਹੀ ਸਿਗਰਟ ਪੀਣਾ ਲੀਵਰ ਲਈ ਸਭ ਤੋਂ ਵੱਧ ਨੁਕਸਾਨਦੇਹ ਹੁੰਦਾ ਹੈ। ਸਿਗਰਟਨੋਸ਼ੀ ਲੀਵਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜੋ ਲੀਵਰ ਦੇ ਕੰਮਕਾਜ ਨੂੰ ਵਿਗਾੜ ਸਕਦੀ ਹੈ। ਜੇਕਰ ਇਸ ਨੂੰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਲੀਵਰ ਸਿਰੋਸਿਸ ਜਾਂ ਕੈਂਸਰ ਦਾ ਖਤਰਾ ਹੋ ਸਕਦਾ ਹੈ।
Disclaimer: ਇਹ ਆਮ ਜਾਣਕਾਰੀ ਹੈ। ਆਪਣੀ ਸਿਹਤ ਨਾਲ ਸਬੰਧਤ ਕੋਈ ਵੀ ਚੀਜ਼ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )