ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀਆਂ ਇਹ ਖਾਣ-ਪੀਣ ਦੀਆਂ ਗਲਤ ਆਦਤਾਂ, ਰਹੋ ਸਾਵਧਾਨ!
ਅੱਜਕੱਲ ਦਿਲ ਦੀਆਂ ਬਿਮਾਰੀਆਂ ਆਮ ਹੋ ਗਈਆਂ ਹਨ, ਇੱਥੋਂ ਤੱਕ ਕਿ ਘੱਟ ਉਮਰ ਦੇ ਲੋਕ ਵੀ ਇਨ੍ਹਾਂ ਦੀ ਚਪੇਟ 'ਚ ਆ ਰਹੇ ਹਨ। ਇਸ ਦਾ ਇੱਕ ਵੱਡਾ ਕਾਰਣ ਖਾਣ-ਪੀਣ ਦੀਆਂ ਗਲਤ ਆਦਤਾਂ ਹੋ ਸਕਦੀਆਂ ਹਨ। ਇਹ ਆਦਤਾਂ ਧਮਨੀਆਂ ਵਿੱਚ ਪਲਾਕ ਜਮਾਉਂਦੀਆਂ...

ਅੱਜਕੱਲ ਦਿਲ ਦੀਆਂ ਬਿਮਾਰੀਆਂ ਆਮ ਹੋ ਗਈਆਂ ਹਨ, ਇੱਥੋਂ ਤੱਕ ਕਿ ਘੱਟ ਉਮਰ ਦੇ ਲੋਕ ਵੀ ਇਨ੍ਹਾਂ ਦੀ ਚਪੇਟ 'ਚ ਆ ਰਹੇ ਹਨ। ਇਸ ਦਾ ਇੱਕ ਵੱਡਾ ਕਾਰਣ ਖਾਣ-ਪੀਣ ਦੀਆਂ ਗਲਤ ਆਦਤਾਂ ਹੋ ਸਕਦੀਆਂ ਹਨ। ਇਹ ਆਦਤਾਂ ਧਮਨੀਆਂ ਵਿੱਚ ਪਲਾਕ ਜਮਾਉਂਦੀਆਂ ਹਨ, ਜਿਸ ਨਾਲ ਖੂਨ ਦਾ ਪ੍ਰਭਾਹ ਰੁਕਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ। ਇੱਥੇ ਜਾਣੋ ਕਿਹੜੀਆਂ ਹਨ ਉਹ ਆਦਤਾਂ ਜਿਨ੍ਹਾਂ ਤੋਂ ਤੁਹਾਨੂੰ ਜ਼ਰੂਰ ਬਚਣਾ ਚਾਹੀਦਾ ਹੈ।
ਵੱਧ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ, ਜੋ ਦਿਲ 'ਤੇ ਬੁਰਾ ਅਸਰ ਪਾਉਂਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਵਧਾ ਦਿੰਦਾ ਹੈ।
ਟ੍ਰਾਂਸ ਫੈਟ ਵਾਲੇ ਖਾਣੇ ਧਮਨੀਆਂ 'ਚ ਰੁਕਾਵਟ ਪੈਦਾ ਕਰਦੇ ਹਨ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਣ ਬਣਦੇ ਹਨ। ਟ੍ਰਾਂਸ ਫੈਟ ਕਈ ਤਰ੍ਹਾਂ ਦੇ ਤਲੇ ਹੋਏ ਅਤੇ ਬੇਕ ਕੀਤੇ ਖਾਣਿਆਂ ਵਿੱਚ ਹੁੰਦਾ ਹੈ, ਜਿਵੇਂ ਕਿ ਫ੍ਰੈਂਚ ਫ੍ਰਾਈਜ਼, ਡੋਨਟਸ, ਕੁਕੀਜ਼, ਫ੍ਰੋਜ਼ਨ ਆਈਟਮ ਆਦਿ।
ਵੱਧ ਚੀਨੀ ਵਾਲਾ ਖੁਰਾਕ ਮੋਟਾਪੇ ਅਤੇ ਟਾਈਪ 2 ਸ਼ੂਗਰ ਦਾ ਖਤਰਾ ਵਧਾਉਂਦਾ ਹੈ, ਜੋ ਦਿਲ ਦੀਆਂ ਬਿਮਾਰੀਆਂ ਨੂੰ ਹੋਰ ਵਧਾ ਦਿੰਦਾ ਹੈ। ਪੈਕ ਕੀਤੇ ਪੀਣ ਵਾਲੇ ਪਦਾਰਥਾਂ ਤੋਂ ਬਚੋ ਅਤੇ ਮਿੱਠਾਈਆਂ ਦਾ ਸੇਵਨ ਵੀ ਘੱਟ ਕਰੋ।
ਫਾਸਟ ਫੂਡ ਵਿੱਚ ਕੈਲੋਰੀ ਵੱਧ, ਫਾਈਬਰ ਅਤੇ ਪੋਸ਼ਣ ਘੱਟ ਹੁੰਦਾ ਹੈ, ਜੋ ਮੋਟਾਪੇ ਦਾ ਕਾਰਣ ਬਣਦਾ ਹੈ। ਇਸ ਨਾਲ ਪਾਚਣ ਤੰਤਰ ਅਤੇ ਦਿਲ 'ਤੇ ਗੰਭੀਰ ਅਸਰ ਪੈਂਦਾ ਹੈ। ਬਰਗਰ, ਮੋਮੋਜ਼, ਪਿਜ਼ਾ, ਸਮੋਸੇ, ਕਚੌਰੀ ਆਦਿ ਦਾ ਸੇਵਨ ਘੱਟ ਕਰੋ।
ਸ਼ਰਾਬ ਅਤੇ ਧੂਮਰਪਾਨ ਤੋਂ ਪਰਹੇਜ਼ ਕਰੋ, ਕਿਉਂਕਿ ਇਨ੍ਹਾਂ ਦਾ ਵੱਧ ਸੇਵਨ ਦਿਲ ਦੀ ਧੜਕਨ ਅਤੇ ਬਲੱਡ ਪ੍ਰੈਸ਼ਰ 'ਤੇ ਅਸਰ ਪਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਰੈੱਡ ਮੀਟ ਦਾ ਵੱਧ ਸੇਵਨ ਕੋਲੈਸਟਰੋਲ ਵਧਾ ਕੇ ਦਿਲ ਦੀ ਬਿਮਾਰੀ ਦੀ ਸੰਭਾਵਨਾ ਵਧਾਉਂਦਾ ਹੈ। ਇਸ ਦਾ ਸੇਵਨ ਘੱਟ ਕਰੋ ਜਾਂ ਬਿਲਕੁਲ ਤਿਆਗ ਦਿਓ।
ਅਨਿਯਮਿਤ ਖਾਣ-ਪੀਣ ਅਤੇ ਜ਼ਿਆਦਾ ਖਾਣ ਨਾਲ ਪਾਚਣ ਤੰਤਰ 'ਤੇ ਦਬਾਅ ਪੈਂਦਾ ਹੈ ਅਤੇ ਦਿਲ 'ਤੇ ਵਾਧੂ ਭਾਰ ਪੈਂਦਾ ਹੈ। ਸਿਹਤਮੰਦ ਖੁਰਾਕ ਅਤੇ ਨਿਯਮਤ ਵਰਜ਼ਿਸ਼ ਨਾਲ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਨਿਯਮਤ ਸਿਹਤ ਜਾਂਚ ਅਤੇ ਡਾਕਟਰ ਦੀ ਸਲਾਹ ਨਾਲ ਆਪਣੇ ਦਿਲ ਦਾ ਖਿਆਲ ਰੱਖੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















