Health Tips: ਨਜ਼ਰ ਆਉਂਦੇ ਆਹ ਲੱਛਣ, ਤਾਂ ਸਰੀਰ 'ਚ ਹੋ ਗਈ ਪਾਣੀ ਦੀ ਕਮੀ, ਜਾਣੋ ਇਸ ਦੇ ਨੁਕਸਾਨ
Health Tips: ਪਾਣੀ ਦੀ ਕਮੀ ਕਾਰਨ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜੇਕਰ ਤੁਸੀਂ ਵੀ ਅਜਿਹੇ ਲੱਛਣ ਦੇਖਦੇ ਹੋ ਤਾਂ ਹੁਣੇ ਹੀ ਸਾਵਧਾਨ ਹੋ ਜਾਓ।
Health Tips: ਬਹੁਤ ਸਾਰਾ ਪਾਣੀ ਪੀਣਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਪਾਣੀ ਸਾਡੇ ਸਰੀਰ ਨੂੰ ਨਿਯਮਤ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਪਾਣੀ ਪੀਣ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਇਹ ਭੋਜਨ ਨੂੰ ਪਚਾਉਣ 'ਚ ਕਾਫੀ ਮਦਦ ਕਰਦਾ ਹੈ।
ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਵੀ ਪਾਣੀ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਪਾਣੀ ਦੀ ਕਮੀ ਹੋਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣਾਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਪਾਣੀ ਦੀ ਕਮੀ ਦੂਰ ਹੁੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਲੱਛਣਾਂ ਬਾਰੇ।
ਇਹ ਵੀ ਪੜ੍ਹੋ: ਬਾਜ਼ਾਰ 'ਚ ਮਿਲ ਰਹੇ ਨੇ ਪਲਾਸਟਿਕ ਦੇ ਆਂਡੇ, ਇਸ ਤਰ੍ਹਾਂ ਜਾਣੋ ਕਿਹੜਾ ਅਸਲੀ
ਜਾਣੋ ਇਨ੍ਹਾਂ ਦੇ ਲੱਛਣ
ਪਾਣੀ ਸਾਡੇ ਸਰੀਰ ਲਈ ਸਭ ਤੋਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਜੇਕਰ ਲੋੜੀਂਦੀ ਮਾਤਰਾ ਵਿੱਚ ਪਾਣੀ ਨਾ ਪੀਤਾ ਜਾਵੇ ਤਾਂ ਡੀਹਾਈਡਰੇਸ਼ਨ ਹੋ ਸਕਦੀ ਹੈ। ਜੇਕਰ ਤੁਹਾਨੂੰ ਗੂੜ੍ਹੇ ਰੰਗ ਦਾ ਪਿਸ਼ਾਬ ਆਉਂਦਾ ਹੈ ਤਾਂ ਸਮਝ ਜਾਓ ਕਿ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੈ।
ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕਬਜ਼ ਵਰਗੀ ਸਮੱਸਿਆ ਹੈ ਤਾਂ ਵੀ ਸਮਝ ਜਾਓ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੈ। ਜੇਕਰ ਤੁਹਾਨੂੰ ਵਾਰ -ਵਾਰ ਪਿਆਸ ਲੱਗ ਰਹੀ ਹੈ ਤਾਂ ਇਹ ਵੀ ਡੀਹਾਈਡਰੇਸ਼ਨ ਦਾ ਸਭ ਤੋਂ ਆਮ ਕਾਰਨ ਹੈ। ਇਸ ਨਾਲ ਚੱਕਰ ਆਉਣਾ, ਸਿਰ ਦਰਦ, ਥਕਾਵਟ ਮਹਿਸੂਸ ਹੋਣਾ, ਮੂੰਹ ਅਤੇ ਗਲਾ ਸੁੱਕਣਾ, ਖੁਸ਼ਕ ਚਮੜੀ, ਮੁਹਾਸੇ ਆਦਿ ਹੋ ਜਾਂਦੇ ਹਨ। ਇਹ ਸਾਰੇ ਪਾਣੀ ਦੀ ਕਮੀ ਦੇ ਲੱਛਣ ਹਨ।
ਜੇਕਰ ਡੀਹਾਈਡਰੇਸ਼ਨ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਬਚਣ ਲਈ ਦਿਨ ਭਰ ਵਿਚ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀਓ। ਇਸ ਤੋਂ ਇਲਾਵਾ ਅਜਿਹੇ ਫਲਾਂ ਦਾ ਸੇਵਨ ਕਰੋ ਜਿਨ੍ਹਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ, ਤੁਸੀਂ ਜੂਸ ਦਾ ਸੇਵਨ ਵੀ ਕਰ ਸਕਦੇ ਹੋ। ਤੁਸੀਂ ਘਰ 'ਚ ਸ਼ਰਬਤ ਬਣਾ ਕੇ ਰੋਜ਼ਾਨਾ ਇਸ ਦਾ ਸੇਵਨ ਕਰ ਸਕਦੇ ਹੋ, ਇਸ ਨਾਲ ਸਰੀਰ ਠੰਡਾ ਰਹੇਗਾ। ਜੇਕਰ ਤੁਹਾਨੂੰ ਇਹ ਉਪਾਅ ਕਰਨ ਤੋਂ ਬਾਅਦ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਇਹ ਵੀ ਪੜ੍ਹੋ: ਨਹਾਉਂਦੇ ਸਮੇਂ ਰਹੋ ਸਾਵਧਾਨ , ਕੰਨਾਂ 'ਚ ਪਾਣੀ ਭਰਨਾ ਹੈ ਜਾਨਲੇਵਾ, ਜਾਣੋ ਕਿਵੇਂ ?
Check out below Health Tools-
Calculate Your Body Mass Index ( BMI )