(Source: ECI/ABP News)
Tips to Sleep Better at Night: ਰਾਤ ਨੂੰ ਨਹੀਂ ਆਉਂਦੀ ਨੀਂਦ ਤਾਂ ਦੁੱਧ 'ਚ ਸਿਰਫ ਇੱਕ ਚੀਜ਼ ਮਿਲਾ ਕੇ ਪੀਓ, ਮਿੰਟਾਂ 'ਚ ਹੱਲ ਹੋ ਜਾਵੇਗੀ ਇਹ ਸਮੱਸਿਆ
Health Tips: ਰਾਤ ਨੂੰ ਥੋੜਾ ਜਿਹਾ ਗੁੜ ਮਿਲਾ ਕੇ ਗਰਮ ਦੁੱਧ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ। ਆਓ ਜਾਣਦੇ ਹਾਂ ਕਿਵੇਂ?

Tips to Sleep Better at Night: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਤਣਾਅ ਇੱਕ ਆਮ ਗੱਲ ਹੋ ਗਈ ਹੈ। ਰੋਜ਼ਾਨਾ ਦੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਕਾਰਨ ਲੋਕਾਂ 'ਤੇ ਬਹੁਤ ਦਬਾਅ ਹੈ। ਹਰ ਕਿਸੇ ਨੂੰ ਵੱਖੋ-ਵੱਖਰੀਆਂ ਸਮੱਸਿਆਵਾਂ, ਨੌਕਰੀ ਦੀ ਭਾਲ, ਵਿੱਤੀ ਸਮੱਸਿਆਵਾਂ, ਕੰਮ ਦਾ ਤਣਾਅ, ਪਰਿਵਾਰਕ ਜ਼ਿੰਮੇਵਾਰੀਆਂ ਆਦਿ ਇਹ ਸਾਰੇ ਕਾਰਨ ਸਾਨੂੰ ਮਾਨਸਿਕ ਤਣਾਅ ਵਿੱਚ ਰੱਖਦੇ ਹਨ। ਇੰਨਾ ਹੀ ਨਹੀਂ ਕਈ ਵਾਰ ਇਨ੍ਹਾਂ ਤਣਾਅ (tension )ਕਾਰਨ ਪੂਰੀ ਰਾਤ ਨੀਂਦ ਨਹੀਂ ਆਉਂਦੀ। ਰਾਤ ਨੂੰ ਇਨਸੌਮਨੀਆ ਇੱਕ ਆਮ ਸਮੱਸਿਆ ਹੈ ਜਿਸ ਤੋਂ ਬਹੁਤ ਸਾਰੇ ਲੋਕ ਪੀੜਤ ਹਨ। ਬਹੁਤ ਸਾਰੇ ਲੋਕ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ ਹਨ। ਹਰ ਕਿਸੇ ਲਈ ਇੱਕ ਚੰਗੀ ਨੀਂਦ ( Sleep Better at Night) ਲੈਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ 7 ਤੋਂ 8 ਘੰਟੇ ਵਾਲੀ ਆਪਣੀ ਰਾਤ ਦੀ ਨੀਂਦ ਪੂਰੀ ਨਹੀਂ ਕਰਦੇ ਤਾਂ ਸਾਡੇ ਸਰੀਰ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਸਰੀਰ ਨੂੰ ਕਈ ਰੋਗ ਘੇਰ ਸਕਦੇ ਹਨ।
ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਅਤੇ ਦਿਮਾਗ ਨੂੰ ਆਰਾਮ ਅਤੇ ਊਰਜਾ ਨਾਲ ਭਰਨ ਲਈ ਲੋੜੀਂਦੀ ਨੀਂਦ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਹ ਘਰੇਲੂ ਨੁਸਖਾ ਅਜ਼ਮਾ ਸਕਦੇ ਹੋ, ਆਓ ਜਾਣਦੇ ਹਾਂ ਇਸ ਬਾਰੇ...
ਤਣਾਅ ਘਟਾਉਂਦਾ ਹੈ
ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਦੁੱਧ ਵਿੱਚ ਤਣਾਅ ਵਿਰੋਧੀ ਗੁਣ ਹੁੰਦੇ ਹਨ ਜੋ ਸਰੀਰ ਅਤੇ ਦਿਮਾਗ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਸਕਦੇ ਹਨ। ਦੁੱਧ ਵਿੱਚ ਟ੍ਰਿਪਟੋਫੈਨ ਨਾਮਕ ਅਮੀਨੋ ਐਸਿਡ ਹੁੰਦਾ ਹੈ ਜੋ ਦਿਮਾਗ ਦੇ ਕਾਰਜਾਂ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਸਰੀਰ ਨੂੰ ਆਰਾਮ ਦੀ ਸਥਿਤੀ ਵਿੱਚ ਲਿਆਉਣ ਵਿੱਚ ਮਦਦ ਕਰਦਾ ਹੈ। ਸੌਣ ਤੋਂ ਪਹਿਲਾਂ ਜੇਕਰ ਗਰਮ ਦੁੱਧ ਵਿੱਚ ਗੁੜ ਮਿਲਾ ਕੇ ਇਸ ਦਾ ਸੇਵਨ ਕੀਤਾ ਜਾਵੇ ਤਾਂ ਤਣਾਅ ਘੱਟ ਹੁੰਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ।
ਇਹ ਸਾਡੀਆਂ ਮਾਸਪੇਸ਼ੀਆਂ ਨੂੰ ਢਿੱਲਾ ਕਰਦਾ ਹੈ ਅਤੇ ਸਰੀਰ ਨੂੰ ਆਰਾਮ ਪ੍ਰਦਾਨ ਕਰਦਾ ਹੈ। ਇਸ ਲਈ, ਗਰਮ ਦੁੱਧ ਅਤੇ ਗੁੜ ਇੱਕ ਕੁਦਰਤੀ ਤਣਾਅ ਘਟਾਉਣ ਵਾਲਾ ਡਰਿੰਕ ਹੈ।
ਪਾਚਨ ਤੰਤਰ ਨੂੰ ਠੀਕ ਰੱਖਦਾ ਹੈ
ਸਰਦੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਪੇਟ ਦਰਦ, ਐਸੀਡਿਟੀ ਅਤੇ ਕਬਜ਼ ਹੋਣ ਲੱਗਦੀ ਹੈ। ਗਰਮ ਦੁੱਧ ਅਤੇ ਗੁੜ ਦਾ ਸੇਵਨ ਇਨ੍ਹਾਂ ਸਭ ਦਾ ਕੁਦਰਤੀ ਇਲਾਜ ਹੈ। ਗਰਮ ਦੁੱਧ ਪੀਣ ਨਾਲ ਸਾਡੀ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਗੁੜ ਵਿੱਚ ਮੌਜੂਦ ਫਾਈਬਰ ਅੰਤੜੀਆਂ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ।
ਇਹ ਪੇਟ ਦੀ ਗੈਸ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਤੇ ਰਾਤ ਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ। ਕਿਉਂਕਿ ਕਈ ਵਾਰ ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਕਾਰਨ ਰਾਤ ਨੂੰ ਸੌਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੇ 'ਚ ਇਹ ਪੇਟ ਦੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।
ਹੋਰ ਪੜ੍ਹੋ : ਜਾਣੋ ਕੱਦੂ ਦੇ ਬੀਜਾਂ ਤੋਂ ਮਿਲਣ ਵਾਲੇ ਸਿਹਤ ਲਾਭ, ਇਹ ਬਿਮਾਰੀਆਂ ਹੋ ਜਾਣਗੀਆਂ ਦੂਰ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
