(Source: ECI/ABP News/ABP Majha)
Sawan Somvar 2022 : ਸਾਉਣ ਦੇ ਵਰਤਾਂ 'ਚ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ, ਭਾਰ ਘਟਾਉਣ ਦੇ ਨਾਲ-ਨਾਲ ਇਮਿਊਨਿਟੀ ਵੀ ਹੋਵੇਗੀ ਮਜ਼ਬੂਤ
ਸਾਉਣ ਦਾ ਮਹੀਨਾ (Sawan 2022 ) ਸ਼ੁਰੂ ਹੋਣ ਵਾਲਾ ਹੈ। ਲੋਕ ਪਹਿਲਾਂ ਹੀ ਇਸ ਮਹੀਨੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਭਗਵਾਨ ਸ਼ਿਵ ਨੂੰ ਸਮਰਪਿਤ ਇਹ ਮਹੀਨਾ ਕਈ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ।
Sawan Somvar Diet : ਸਾਉਣ ਦਾ ਮਹੀਨਾ (Sawan 2022 ) ਸ਼ੁਰੂ ਹੋਣ ਵਾਲਾ ਹੈ। ਲੋਕ ਪਹਿਲਾਂ ਹੀ ਇਸ ਮਹੀਨੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਭਗਵਾਨ ਸ਼ਿਵ ਨੂੰ ਸਮਰਪਿਤ ਇਹ ਮਹੀਨਾ ਕਈ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ। ਇਸ ਲਈ ਲੋਕ ਇਸ ਮਹੀਨੇ ਵਿਚ ਸੋਮਵਾਰ ਦਾ ਵਰਤ ਬੜੀ ਸ਼ਰਧਾ ਨਾਲ ਪੂਰਾ ਕਰਦੇ ਹਨ। ਵਰਤ ਦੇ ਦੌਰਾਨ, ਕੁਝ ਕਮਜ਼ੋਰੀ ਹੋਣਾ ਅਤੇ ਹੈਲਥ ਡਾਊਨ ਹੋਣਾ ਲਾਜ਼ਮੀ ਹੋ ਜਾਂਦਾ ਹੈ, ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖੁਰਾਕਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵਰਤ ਦੇ ਦੌਰਾਨ ਵੀ ਸਿਹਤਮੰਦ ਰਹਿ ਸਕਦੇ ਹੋ। ਇੰਨਾ ਹੀ ਨਹੀਂ, ਜੋ ਲੋਕ ਇਨ੍ਹਾਂ ਡਾਈਟਸ ਨੂੰ ਅਪਣਾ ਕੇ ਆਪਣਾ ਵਜ਼ਨ ਘੱਟ ( Weight Loose) ਕਰਨਾ ਚਾਹੁੰਦੇ ਹਨ, ਉਹ ਆਸਾਨੀ ਨਾਲ ਆਪਣੀ ਉਪਲੱਬਧੀ ਹਾਸਲ ਕਰ ਸਕਦੇ ਹਨ।
ਆਓ ਜਾਣਦੇ ਹਾਂ ਵਰਤ ਦੇ ਦੌਰਾਨ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਤੁਸੀਂ ਆਪਣਾ ਭਾਰ ਘਟਾਉਣ ਦੇ ਨਾਲ ਹੀ ਇਮਿਊਨਿਟੀ ਨੂੰ ਵਧਾ ਸਕਦੇ ਹੋ...
ਦਹੀਂ ਅਤੇ ਫਲ ਸਭ ਤੋਂ ਵਧੀਆ
ਦਹੀਂ ਅਤੇ ਫਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ) ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਫਲਾਂ 'ਚੋਂ ਕੈਲਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਸਾਡੇ ਸਰੀਰ ਨੂੰ ਫਲਾਂ ਤੋਂ ਸਿੱਧੇ ਤੌਰ 'ਤੇ ਕਾਰਬੋਹਾਈਡਰੇਟ ਮਿਲਦਾ ਹੈ, ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
ਪਨੀਰ ਵੀ ਇੱਕ ਵਧੀਆ ਆਪਸ਼ਨ
ਪਨੀਰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ ਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਤੁਹਾਡੇ ਦਿਮਾਗ ਅਤੇ ਸਰੀਰ ਦੋਵਾਂ ਲਈ ਜ਼ਰੂਰੀ ਹੈ।
ਨਾਰੀਅਲ ਦਾ ਵਿਕਲਪ ਵੀ ਚੰਗਾ
ਨਾਰੀਅਲ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਸਰੀਰ 'ਚੋਂ ਜਮ੍ਹਾਂ ਫੈਟ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਖਾਲੀ ਪੇਟ ਨਾਰੀਅਲ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਜਲਦੀ ਭੁੱਖ ਨਹੀਂ ਲੱਗੇਗੀ।