Christmas 2023 Wishes: ਕ੍ਰਿਸਮਸ ਮੌਕੇ ਆਪਣੇ ਪਿਆਰਿਆਂ ਨੂੰ ਇਹ ਖ਼ਾਸ ਸੰਦੇਸ਼ ਭੇਜ ਕੇ ਦਿਓ ਵਧਾਈ, ਮੈਰੀ ਕ੍ਰਿਸਮਸ
Christmas 2023 Wishes: ਕ੍ਰਿਸਮਸ ਦਾ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕ੍ਰਿਸਮਸ ਦੇ ਇਸ ਖਾਸ ਮੌਕੇ 'ਤੇ, ਇਸ ਤਿਉਹਾਰ 'ਤੇ ਆਪਣੇ ਪਿਆਰਿਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿਓ।
Christmas 2023 Wishes: ਕ੍ਰਿਸਮਸ ਦਾ ਤਿਉਹਾਰ (Festival of Christmas) 25 ਦਸੰਬਰ (25 December) ਨੂੰ ਪੂਰੀ ਦੁਨੀਆ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਲ ਦਾ ਆਖਰੀ ਤਿਉਹਾਰ ਕ੍ਰਿਸਮਸ (Christmas) ਈਸਾਈ ਧਰਮ ਦਾ ਮੁੱਖ ਤਿਉਹਾਰ ਹੈ। ਇਸ ਦਿਨ ਪ੍ਰਭੂ ਯਿਸੂ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਸਾਰੇ ਭਾਈਚਾਰਿਆਂ ਦੇ ਲੋਕ ਬੜੀ ਧੂਮਧਾਮ ਨਾਲ ਕ੍ਰਿਸਮਸ ਮਨਾਉਂਦੇ ਹਨ। ਇਸ ਦਿਨ ਘਰਾਂ ਅਤੇ ਚਰਚਾਂ ਵਿੱਚ ਕ੍ਰਿਸਮਿਸ ਦੇ ਰੁੱਖਾਂ ਨੂੰ ਸਜਾਇਆ ਜਾਂਦਾ ਹੈ। ਇਸ ਦਿਨ ਤੋਹਫ਼ੇ ਅਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਕ੍ਰਿਸਮਸ ਦੇ ਇਸ ਖਾਸ ਮੌਕੇ 'ਤੇ, ਇਹ ਸ਼ਾਨਦਾਰ ਸੰਦੇਸ਼ ਭੇਜ ਕੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਤਿਉਹਾਰ ਮਨਾਓ।
1. ਦੇਵਦੂਤ ਬਣ ਕੋਈ ਆਵੇਗਾ,
ਸਾਰੀਆਂ ਆਸਾਂ ਪੂਰੀਆਂ ਕਰ ਜਾਵੇਗਾ,
ਕ੍ਰਿਸਮਸ ਦੇ ਇਸ ਸ਼ੁਭ ਦਿਹਾੜੇ 'ਤੇ,
ਤੋਹਫ਼ੇ ਖ਼ੁਸ਼ੀਆਂ ਦੇ ਝੋਲੀ ਪਾ ਜਾਵੇਗਾ
ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ।
2. ਪ੍ਰਭੂ ਯੀਸੂ ਅਜਿਹਾ ਕ੍ਰਿਸਮਸ ਵਾਰ-ਵਾਰ ਲਿਆਉਣ,
ਕ੍ਰਿਸਮਸ ਪਾਰਟੀ 'ਚ ਚਾਰ ਚੰਨ ਲੱਗ ਜਾਣ,
ਸਾਂਤਾ ਨਾਲ ਰੋਜ਼ ਮਿਲਵਾਏ,
ਹਰ ਦਿਨ ਨਵੇਂ-ਨਵੇਂ ਤੋਹਫ਼ੇ ਦੇ ਜਾਵੇ,
ਸਾਡੇ ਨਾਲ ਮਿਲ ਕੇ ਤੁਸੀਂ ਵੀ ਗਾਓ, ਹੈੱਪੀ ਕ੍ਰਿਸਮਸ 2019।
3. ਕ੍ਰਿਸਮਸ ਦੀ ਖ਼ੁਸ਼ੀ, ਤੋਹਫ਼ੇ ਦਾ ਆਨੰਦ
ਸਾਂਤਾ ਲਿਆਇਆ ਤੋਹਫ਼ੇ ਰੰਗ-ਬਿਰੰਗੇ
ਇਕ ਪਾਸੇ ਸੁੱਟੋ ਰਜ਼ਾਈ, ਨਿਕਲੋ ਦੋਸਤਾਂ ਸੰਗ,
ਤੁਸੀਂ ਵੀ ਬਣੋ ਸਾਂਤਾ ਕੰਜੂਸੀ ਛੱਡ,
ਵੰਡੋ ਖ਼ੁਸ਼ੀਆਂ ਤੋਹਫ਼ਿਆਂ ਦੀ ਗਠੜੀ ਨਾਲ,
ਤੁਹਾਡੀਆਂ ਅੱਖਾਂ 'ਚ ਸਜੇ ਹੋਣ ਜਿਹੜੇ ਵੀ ਸੁਪਨੇ,
ਇਹ ਕ੍ਰਿਸਮਸ ਦਾ ਪੁਰਬ ਉਨ੍ਹਾਂ ਨੂੰ ਪੂਰਾ ਕਰ ਦੇਵੇ
ਤੁਹਾਡੇ ਲਈ ਸਾਡੀਆਂ ਇਹੀ ਸ਼ੁਭਕਾਮਨਾਵਾਂ।
Wish You a Merry Christmas!
4. ਹਮੇਸ਼ਾ ਖ਼ੁਸੀਆਂ ਹੋਣ ਤੁਹਾਡੇ ਰਾਹਾਂ 'ਤੇ
ਹਾਸੇ ਤੁਹਾਡੇ ਚਿਹਰੇ 'ਤੇ ਰਹਿਣ ਕੁਝ ਇਸ ਤਰ੍ਹਾਂ
ਖ਼ੁਸ਼ਬੂ ਫੁੱਲ ਦਾ ਸਾਥ ਨਿਭਾਵੇ ਜਿਸ ਤਰ੍ਹਾਂ
Merry Christmas!
5. ਮੁਬਾਰਕ ਹੋਵੇ ਤੁਹਾਨੂੰ
ਕ੍ਰਿਸਮਸ ਤੇ ਨਵਾਂ ਸਾਲ ਮੇਰੇ ਦੋਸਤ!
Merry Christmas!
6. ਕ੍ਰਿਸਮਸ ਦਾ ਇਹ ਪਿਆਰਾ ਤਿਉਹਾਰ
ਜੀਵਨ 'ਚ ਲਿਆਵੇ ਖ਼ੁਸ਼ੀਆ ਅਪਾਰ,
ਸਾਂਤਾ ਆਵੇ ਤੁਹਾਡੇ ਦੁਆਰ,
ਸ਼ੁਭਕਾਮਨਾ ਸਾਡੀ ਕਰੋ ਸਵੀਕਾਰ,
Merry Christmas!
7. ਇਸ ਕ੍ਰਿਸਮਸ ਤੁਹਾਡਾ ਜੀਵਨ ਕ੍ਰਿਸਮਸ ਟ੍ਰੀ ਦੀ ਤਰ੍ਹਾਂ,
ਹਰਿਆ-ਭਰਿਆ ਤੇ ਭਵਿੱਖ ਤਾਰੇ ਵਾਂਗ ਚਮਚਮਾਉਂਦਾ ਰਹੇ!
ਤੁਹਾਡੇ ਜੀਵਨ 'ਚ ਖ਼ੁਸ਼ੀਆਂ ਜਗਮਗਾਉਂਦੀਆਂ ਰਹਿਣ।
ਮੈਰੀ ਕ੍ਰਿਸਮਸ!
ਇਹ ਵੀ ਪੜ੍ਹੋ : Weekly Tarot Horoscope: ਮੇਖ, ਵਰਸ਼ਭ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ ਰਾਸ਼ੀ ਸਮੇਤ ਸਾਰੀਆਂ 12 ਰਾਸ਼ੀਆਂ ਦਾ ਜਾਣੋ ਟੈਰੋ ਕਾਰਡ ਹਫ਼ਤਾਵਾਰੀ ਰਾਸ਼ੀਫਲ