(Source: ECI/ABP News)
India Monsoon Update: ਇਨ੍ਹਾਂ ਸੂਬਿਆਂ 'ਚ ਭਾਰੀ ਬਾਰਸ਼ ਦੀ ਭਵਿੱਖਬਾਣੀ, ਜਾਣੋ ਮੌਸਮ ਦਾ ਹਾਲ
ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਸੌਰਾਸ਼ਟਰ ਤੇ ਕੱਛ, ਕੋਂਕਣ ਤੇ ਗੋਆ, ਤਟੀ ਕਰਨਾਟਕ, ਲਕਸ਼ਦੀਪ ਤੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਬਾਰਸ਼ ਸੰਭਵ ਹੈ।

India Monsoon Update: ਦੇਸ਼ ਦੇ ਕੁਝ ਹਿੱਸਿਆਂ 'ਚ ਲਗਾਤਾਰ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ (IMD) ਦੇ ਮੁਤਾਬਕ ਅੱਜ ਪੂਰਬੀ ਰਾਜਸਥਾਨ, ਗੁਜਰਾਤ ਦੇ ਕੁਝ ਹਿੱਸਿਆਂ, ਪੱਛਮੀ ਬੰਗਾਲ, ਓੜੀਸਾ, ਛੱਤੀਸਗੜ੍ਹ ਤੇ ਪੂਰਬੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਇਕ ਜਾਂ ਦੋ ਥਾਵਾਂ 'ਤੇ ਭਾਰੀ ਬਾਰਸ਼ ਹੋ ਸਕਦੀ ਹੈ।
ਉੱਥੇ ਹੀ ਪੂਰਬ ਉੱਤਰ ਭਾਰਤ, ਪੱਛਮੀ ਬੰਗਾਲ ਦੇ ਬਾਕੀ ਹਿੱਸੇ, ਅੰਦਰੂਨੀ ਓੜੀਸਾ ਦੇ ਕੁਝ ਹਿੱਸੇ, ਬਿਹਾਰ, ਝਾਰਖੰਡ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਉੱਤਰਾਖੰਡ ਤੇ ਤਾਮਿਲਨਾਡੂ 'ਚ ਹਲਕੀ ਤੋਂ ਮੱਧਮ ਬਾਰਸ਼ ਸੰਭਵ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਸੌਰਾਸ਼ਟਰ ਤੇ ਕੱਛ, ਕੋਂਕਣ ਤੇ ਗੋਆ, ਤਟੀ ਕਰਨਾਟਕ, ਲਕਸ਼ਦੀਪ ਤੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਬਾਰਸ਼ ਸੰਭਵ ਹੈ।
ਅਗਲੇ ਹਫ਼ਤੇ ਵਿਦਰਭ, ਮੁੰਬਈ ਖੇਤਰ 'ਚ ਭਾਰੀ ਬਾਰਸ਼ ਦਾ ਅਨੁਮਾਨ
ਮੌਸਮ ਵਿਭਾਗ ਨੇ ਸ਼ਨੀਵਾਰ ਕਿਹਾ ਕਿ ਸੋਮਵਾਰ ਤੋਂ ਮਹਾਰਾਸ਼ਟਰ ਦੇ ਵਿਦਰਭ ਤੇ ਮੁੰਬਈ ਖੇਤਰ 'ਚ ਭਾਰੀ ਬਾਰਸ਼ ਦਾ ਅੰਦਾਜ਼ਾ ਹੈ। ਇੱਥੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੀ ਸੀਨੀਅਰ ਵਿਗਿਆਨੀ ਡਾ.ਸੁਭਾਂਗੀ ਭੁੱਟੋ ਨੇ ਕਿਹਾ, 'ਬੰਗਾਲ ਦੀ ਖਾੜੀ ਦੇ ਉੱਪਰ ਇਕ ਚਕ੍ਰਵਾਤੀ ਵਿਕਸਤ ਹੋ ਰਿਹਾ ਹੈ। ਜਿਵੇਂ-ਜਿਵੇਂ ਇਹ ਹੋਰ ਤੇਜ਼ ਹੋਵੇਗਾ, ਮਹਾਰਾਸ਼ਟਰ 'ਚ 20 ਸਤੰਬਰ ਤੋਂ ਹੋਰ ਬਾਰਸ਼ ਹੋਵੇਗੀ।'
ਉਨ੍ਹਾਂ ਕਿਹਾ, 'ਸਭ ਤੋਂ ਪਹਿਲਾਂ ਵਿਦਰਭ ਖੇਤਰ 'ਚ ਬਾਰਸ਼ ਹੋਵੇਗੀ। ਹਾਲਾਂਕਿ ਇਹ ਜ਼ਿਆਦਾਤਰ ਪੂਰਬ ਤੋਂ ਪੱਛਮ ਤਕ ਸੂਬੇ ਦੇ ਉੱਤਰੀ ਹਿੱਸੇ ਨੂੰ ਕਵਰ ਕਰੇਗਾ। ਪਰ ਕੁਝ ਸਥਾਨਾਂ 'ਤੇ ਬਹੁਤ ਭਾਰੀ ਬਾਰਸ਼ ਹੋ ਸਕਦੀ ਹੈ।' ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ, ਉੱਤਰੀ ਮਹਾਰਾਸ਼ਟਰ ਤੋਂ ਬਾਅਦ ਪਾਲਘਰ, ਠਾਣੇ ਤੇ ਮੰਬਈ ਦੇ ਤਟੀ ਜ਼ਿਲ੍ਹਿਆਂ 'ਚ ਬਾਰਸ਼ ਹੋਵੇਗੀ।
ਇਹ ਵੀ ਪੜ੍ਹੋ: Kabul Drone Attack: ਕਾਬੁਲ ਵਿੱਚ ਡਰੋਨ ਹਮਲਾ ਇੱਕ ਵੱਡੀ ਗਲਤੀ, ਮੈਂ 10 ਲੋਕਾਂ ਦੀ ਮੌਤ ਲਈ ਮੁਆਫੀ ਮੰਗਦਾ ਹਾਂ: ਅਮਰੀਕੀ ਕਮਾਂਡਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
