3 ਸਾਲਾਂ ਬਾਅਦ ਗੰਨੇ ਦੇ ਭਾਅ ’ਚ ਸਿਰਫ 15 ਰੁਪਏ ਵਾਧਾ, ਕਿਸਾਨ ਬੋਲੇ, 'ਲਾਗਤ ਕਈ ਗੁਣਾ ਵਧੀ, ਇਸ ਲਈ ਭਾਅ ਰੱਦ'
ਗੰਨਾ ਕਾਸ਼ਤਕਾਰਾਂ ਵੱਲੋਂ ਅੱਜ ਤੋਂ ਜਲੰਧਰ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਗੰਨਾ ਕਾਸ਼ਤਕਾਰਾਂ ਦਾ ਸੰਘਰਸ਼ ਜਾਰੀ ਰਹੇਗਾ।
ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਨੇ ਗੰਨੇ ਦੇ ਭਾਅ (Sugarcane Price) ’ਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ ਜਿਸ ਤੋਂ ਕਿਸਾਨ (Farmers) ਖੁਸ਼ ਨਹੀਂ ਹਨ। ਗੰਨਾ ਕਾਸ਼ਤਕਾਰ ਨੇ ਇਸ ਵਾਧੇ ਨੂੰ ਰੱਦ ਕਰ ਦਿੱਤਾ ਹੈ। ਬੀਕੇਯੂ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਤਿੰਨ ਸਾਲਾਂ ਪਿੱਛੋਂ ਮਾਮੂਲੀ ਵਾਧਾ ਕੀਤਾ ਹੈ ਜਦਕਿ ਗੰਨੇ ਦੀ ਲਾਗਤ ਕੀਮਤ ਕਈ ਗੁਣਾ ਵਧ ਗਈ ਹੈ।
ਉੱਧਰ, ਗੰਨਾ ਕਾਸ਼ਤਕਾਰਾਂ ਵੱਲੋਂ ਅੱਜ ਤੋਂ ਜਲੰਧਰ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਗੰਨਾ ਕਾਸ਼ਤਕਾਰਾਂ ਦਾ ਸੰਘਰਸ਼ ਜਾਰੀ ਰਹੇਗਾ। ਜਲੰਧਰ ’ਚ ਸ਼ੁਰੂ ਹੋਣ ਵਾਲੇ ਧਰਨੇ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਵੀ ਹਮਾਇਤ ਹੈ।
ਹਾਸਲ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਅਗੇਤੀ ਕਿਸਮ ਦੇ ਗੰਨੇ ਦੀ ਕੀਮਤ 310 ਰੁਪਏ ਤੋਂ ਵਧ ਕੇ 325 ਰੁਪਏ, ਦਰਮਿਆਨੀ ਕਿਸਮ 300 ਤੋਂ ਵਧ ਕੇ 315 ਰੁਪਏ ਅਤੇ ਪਿਛੇਤੀ ਕਿਸਮ 295 ਰੁਪਏ ਤੋਂ ਵੱਧ ਕੇ 310 ਰੁਪਏ ਹੋ ਗਈ ਹੈ। ਕੈਪਟਨ ਸਰਕਾਰ ਨੇ ਇਸ ਤੋਂ ਪਹਿਲਾਂ ਸਾਲ 2017 ਵਿੱਚ ਗੰਨੇ ਦੇ ਭਾਅ ’ਚ ਸਿਰਫ਼ 10 ਰੁਪਏ ਦਾ ਵਾਧਾ ਕੀਤਾ ਸੀ। ਉਦੋਂ ਵੀ ਕਿਸਾਨ ਧਿਰਾਂ ਵੱਲੋਂ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚਾਲੇ ਪਾਏ ਗਏ ਸਨ।
ਉੱਧਰ, ਹਰਿਆਣਾ ਨੇ ਐਤਕੀਂ ਗੰਨੇ ਦੇ ਭਾਅ ਵਿੱਚ ਅੱਠ ਰੁਪਏ ਦਾ ਵਾਧਾ ਕੀਤਾ ਹੈ। ਹਰਿਆਣਾ ਵਿੱਚ ਗੰਨੇ ਦਾ ਭਾਅ ਹੁਣ ਵਧ ਕੇ 358 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਜੋ ਪੰਜਾਬ ਨਾਲੋਂ ਕਰੀਬ ਹਾਲੇ ਵੀ 30 ਤੋਂ 35 ਰੁਪਏ ਵੱਧ ਹੈ। ਪੰਜਾਬ ਦੇ ਗੰਨਾ ਉਤਪਾਦਕਾਂ ਦਾ ਕਹਿਣ ਹੈ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਨੂੰ ਹਰਿਆਣਾ ਦੇ ਬਰਾਬਰ ਦਾ ਭਾਅ ਦੇਵੇ।
ਇਹ ਵੀ ਪੜ੍ਹੋ: ਨੌਜਵਾਨ Corona Vaccine ਲਵਾ ਕੇ ਬਣ ਗਿਆ ਕਰੋੜਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin