Breaking News LIVE: ਖੇਤੀ ਕਾਨੂੰਨਾਂ ਦੀ ਦੇਸ਼ 'ਚ ਗੂੰਜ, ਔਰਤਾਂ ਦੀ ਸੰਸਦ, ਰਾਹੁਲ ਵੱਲੋਂ ਟਰੈਕਟਰ ਦੀ ਸਵਾਰੀ
Punjab Breaking News, 26 July 2021 LIVE Updates: ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਟਰੈਕਟਰ 'ਤੇ ਸੰਸਦ ਪਹੁੰਚੇ ਤੇ ਉਨ੍ਹਾਂ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ।
LIVE
Background
ਦੂਜੀ ਆਜ਼ਾਦੀ ਦੀ ਲਹਿਰ
ਸਾਬਕਾ ਸੰਸਦ ਮੈਂਬਰ ਸੁਭਾਸ਼ਿਨੀ ਅਲੀ ਨੇ ਕਿਹਾ ਕਿ ਇਹ ਇੱਕ ਕਿਸਾਨ ਅੰਦੋਲਨ ਹੈ। ਇਹ ਦੂਜੀ ਆਜ਼ਾਦੀ ਦੀ ਲਹਿਰ ਹੈ। ਪਹਿਲੇ ਅੰਦੋਲਨ ਨੇ ਇਸ ਦੇਸ਼ ਲਈ ਜੋ ਸਭ ਜਿੱਤਿਆ ਸੀ, ਭਾਜਪਾ ਸਰਕਾਰ ਉਹ ਸਭ ਗੁਆ ਰਹੀ ਹੈ। ਭਾਜਪਾ ਸਰਕਾਰ ਦੇਸ਼ ਦੇ ਸਰੋਤਾਂ ਨੂੰ ਵੇਚ ਰਹੀ ਹੈ। ਕਿਸਾਨੀ ਅੰਦੋਲਨ ਦਿਖਾ ਰਿਹਾ ਹੈ ਕਿ ਦੇਸ਼ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ। ਕਿਸਾਨਾਂ ਦੀ ਸੰਸਦ ਇਹ ਦਰਸਾ ਰਹੀ ਹੈ ਕਿ ਸੰਸਦ ਵਿੱਚ ਅਡਾਨੀ ਤੇ ਅੰਬਾਨੀ ਦੇ ਹੱਕ ਵਿੱਚ ਕਾਨੂੰਨ ਬਣੇ ਹਨ। ਇਹ ਕਾਨੂੰਨ ਮਜ਼ਦੂਰਾਂ ਤੇ ਕਿਸਾਨਾਂ ਦੇ ਵਿਰੋਧ ਵਿੱਚ ਬਣੇ ਹਨ। ਕਿਸਾਨਾਂ ਦੀ ਸੰਸਦ ਵਿੱਚ ਗਰੀਬਾਂ ਤੇ ਆਮ ਲੋਕਾਂ ਦੀ ਗੱਲ ਕੀਤੀ ਜਾਏਗੀ।
ਕਿਸਾਨਾਂ ਦਾ ਦਰਜਾ ਦਿੱਤਾ ਜਾਣਾ ਚਾਹੀਦਾ
ਔਰਤਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕਿਸਾਨਾਂ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਕੈਬਨਿਟ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ‘ਮਵਾਲੀ’ ਕਹਿਣ ਤੋਂ ਵੀ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਨਾਲ ਸਰਕਾਰ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
200 ਮਹਿਲਾ ਕਿਸਾਨ ਅੱਜ ਸਿੰਘੂ ਸਰਹੱਦ ਤੋਂ 5 ਬੱਸਾਂ ਵਿਚ ਦਿੱਲੀ ਲਈ ਰਵਾਨਾ ਹੋਈਆਂ
ਅੰਦੋਲਨਕਾਰੀ ਕਿਸਾਨ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਮੰਗ ਕਰਦੇ ਹਨ ਕਿ ਸਰਕਾਰ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਰੱਦ ਕਰ ਦੇਵੇ। ਸੰਯੁਕਤ ਕਿਸਾਨ ਮੋਰਚਾ 22 ਜੁਲਾਈ ਤੋਂ ਰੋਜ਼ਾਨਾ 200 ਕਿਸਾਨਾਂ ਨੂੰ ਕਿਸਾਨ ਸੰਸਦ ਚਲਾਉਣ ਲਈ ਜੰਤਰ ਮੰਤਰ ਭੇਜ ਰਿਹਾ ਹੈ। ਉਸੇ ਲੜੀ ਵਿੱਚ ਅੱਜ 200 ਮਹਿਲਾ ਕਿਸਾਨ ਅੱਜ ਸਿੰਘੂ ਸਰਹੱਦ ਤੋਂ 5 ਬੱਸਾਂ ਵਿਚ ਦਿੱਲੀ ਲਈ ਰਵਾਨਾ ਹੋਈਆਂ।
ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ
ਤਿੰਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ ਹੋ ਗਏ ਹਨ। ਔਰਤਾਂ ਅੱਜ ਦਿੱਲੀ ਵਿੱਚ ਕਿਸਾਨ ਪਾਰਲੀਮੈਂਟ ਚਲਾਉਣਗੀਆਂ। ਕਿਸਾਨਾਂ ਦੀ ਸੰਸਦ ਬਾਰੇ ਔਰਤਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਔਰਤਾਂ ਕਿਸੇ ਵੀ ਵਰਗ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ ਤੇ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀਆਂ ਹਨ ਤੇ ਉਹ ਹੁਣ ਕਿਸਾਨਾਂ ਦੀ ਸੰਸਦ ਵੀ ਬਾਖ਼ੂਬੀ ਚਲਾ ਕੇ ਵਿਖਾਉਣਗੀਆਂ।
ਔਰਤਾਂ ਸੰਸਦ
ਅੱਜ ਸਿੰਘੂ ਸਰਹੱਦ ਤੋਂ 200 ਮਹਿਲਾ ਕਿਸਾਨ 5 ਬੱਸਾਂ ਵਿੱਚ ਦਿੱਲੀ ਦੇ ਸੰਸਦ ਮਾਰਗ ਉੱਤੇ ਸਥਿਤ ਜੰਤਰ ਮੰਤਰ ਵੱਲ ਰਵਾਨਾ ਹੋਈਆਂ। ਇਨ੍ਹਾਂ ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਦਿਖਾਉਣਗੀਆਂ ਕਿ ਕਿਸ ਤਰ੍ਹਾਂ ਔਰਤਾਂ ਕਿਸਾਨੀ ਸੰਸਦ ਨੂੰ ਚਲਾਉਂਦੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
