Air Pollution: ਹਵਾ 'ਚ ਘੁਲ ਗਿਆ ਜ਼ਹਿਰ! 5 ਸੰਕੇਤ ਦਿੱਸਣ ਤਾਂ ਸਮਝੋ ਤੁਹਾਡੇ 'ਤੇ ਹੋ ਗਿਆ ਬਿਮਾਰੀਆਂ ਦਾ ਹਮਲਾ
Air Pollution: ਦਿੱਲੀ ਸਣੇ ਉੱਤਰੀ ਭਾਰਤ ਦੀ ਆਬੋ-ਹਵਾ ਬੇਹੱਦ ਜ਼ਹਿਰੀਲੀ ਹੋ ਗਈ ਹੈ। ਹਾਲਾਤ ਇੰਨੇ ਭਿਆਨਕ ਹੁੰਦੇ ਜਾ ਰਹੇ ਹਨ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਇਸ ਜ਼ਹਿਰੀਲੀ ਹਵਾ ਕਾਰਨ ਨਾ ਸਿਰਫ ਸਾਹ ਦੀਆਂ ਕਈ ਬੀਮਾਰੀਆਂ...
Air Pollution: ਦਿੱਲੀ ਸਣੇ ਉੱਤਰੀ ਭਾਰਤ ਦੀ ਆਬੋ-ਹਵਾ ਬੇਹੱਦ ਜ਼ਹਿਰੀਲੀ ਹੋ ਗਈ ਹੈ। ਹਾਲਾਤ ਇੰਨੇ ਭਿਆਨਕ ਹੁੰਦੇ ਜਾ ਰਹੇ ਹਨ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਇਸ ਜ਼ਹਿਰੀਲੀ ਹਵਾ ਕਾਰਨ ਨਾ ਸਿਰਫ ਸਾਹ ਦੀਆਂ ਕਈ ਬੀਮਾਰੀਆਂ ਦਾ ਖਤਰਾ ਵਧਿਆ ਹੈ, ਸਗੋਂ ਚਮੜੀ ਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।
ਉਧਰ, ਡਾਕਟਰਾਂ ਨੇ ਹਦਾਇਤ ਕੀਤੀ ਹੈ ਕਿ ਜੇਕਰ ਤੁਸੀਂ ਆਪਣੇ ਸਰੀਰ ਨੂੰ ਢੱਕੇ ਬਿਨਾਂ ਬਾਹਰ ਜਾਂਦੇ ਹੋ ਤਾਂ ਇਸ ਨਾਲ ਨਾ ਸਿਰਫ ਫੇਫੜਿਆਂ ਨੂੰ ਸਮੱਸਿਆ ਹੋਵੇਗੀ, ਸਗੋਂ ਚਮੜੀ ਨੂੰ ਵੀ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਐਕਸਪੋਜਰ ਚਮੜੀ ਦੇ ਕੈਂਸਰ ਦਾ ਵੀ ਕਾਰਨ ਬਣ ਸਕਦਾ ਹੈ। ਅਜਿਹੇ 'ਚ ਜੇਕਰ ਸਰੀਰ 'ਚ ਕੁਝ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਲਾਪ੍ਰਵਾਹੀ ਕਿਸੇ ਜਾਨਲੇਵਾ ਬੀਮਾਰੀ ਦਾ ਕਾਰਨ ਬਣ ਸਕਦੀ ਹੈ।
ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
- ਲਗਾਤਾਰ ਖਾਂਸੀ
ਜੇਕਰ ਇਨ੍ਹੀਂ ਦਿਨੀਂ ਲਗਾਤਾਰ ਖੰਘ ਤੁਹਾਨੂੰ ਪ੍ਰੇਸ਼ਾਨ ਕਰ ਰਹੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਸੰਭਵ ਹੈ ਕਿ ਤੁਸੀਂ ਜ਼ਹਿਰੀਲੀ ਹਵਾ ਤੋਂ ਪ੍ਰਭਾਵਿਤ ਹੋ ਸਕਦੇ ਹੋ। ਲਗਾਤਾਰ ਖੰਘ ਦਾ ਕਾਰਨ ਫੇਫੜਿਆਂ ਵਿੱਚ ਭਾਰੀ ਧਾਤੂ ਦਾ ਦਾਖਲਾ ਹੋ ਸਕਦਾ ਹੈ। ਭਾਵ, ਇੱਕ ਤਰ੍ਹਾਂ ਨਾਲ ਇੱਕ ਜ਼ਹਿਰੀਲਾ ਰਸਾਇਣ ਤੁਹਾਡੇ ਫੇਫੜਿਆਂ ਵਿੱਚ ਦਾਖਲ ਹੋ ਗਿਆ ਹੈ ਜੋ ਫੇਫੜਿਆਂ ਨੂੰ ਬੰਦ ਕਰ ਸਕਦਾ ਹੈ।
- ਸਾਹ ਲੈਣ 'ਚ ਦਿੱਕਤ
ਜੇਕਰ ਤੁਹਾਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਹੈਵੀ ਮੈਟਲ ਨੇ ਤੁਹਾਡੇ ਸਰੀਰ 'ਤੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਸਮ ਵਿੱਚ ਸਾਹ ਲੈਣ ਵਿੱਚ ਤਕਲੀਫ਼ ਤੇ ਸਾਹ ਫੁੱਲਣ ਵਰਗੇ ਲੱਛਣ ਆਮ ਨਹੀਂ ਹਨ। ਅਸਲ ਵਿੱਚ, ਜ਼ਹਿਰੀਲੇ ਰਸਾਇਣ ਫੇਫੜਿਆਂ ਵਿੱਚ ਦਾਖਲ ਹੁੰਦੇ ਹਨ ਜੋ ਹਵਾ ਦੇ ਰਸਤੇ ਵਿੱਚ ਰੁਕਾਵਟ ਪਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਕਾਰਨ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ।
- ਸਾਹ ਲੈਂਦੇ ਸਮੇਂ ਘੜ-ਘੜਾਹਟ
ਸਾਹ ਲੈਂਦੇ ਸਮੇਂ ਘੜ-ਘੜਾਹਟ ਸੁਣਾਈ ਦਿੰਦੀ ਹੈ ਤਾਂ ਇਸ ਨੂੰ ਮਾਮੂਲੀ ਨਾ ਸਮਝੋ। ਇਸ ਦਾ ਮਤਲਬ ਹੈ ਕਿ ਪ੍ਰਦੂਸ਼ਣ ਤੋਂ ਨਿਕਲਣ ਵਾਲੇ ਜ਼ਹਿਰੀਲੇ ਕਣਾਂ ਨੇ ਫੇਫੜਿਆਂ ਵਿੱਚ ਸੋਜ ਪੈਦਾ ਕਰ ਦਿੱਤੀ ਹੈ। ਇਸ ਕਾਰਨ ਬੋਲਦੇ ਸਮੇਂ ਸੀਟੀ ਵਾਂਗ ਆਵਾਜ਼ ਆਉਂਦੀ ਹੈ। ਇਸ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਅੱਖਾਂ 'ਚ ਪਾਣੀ ਆਉਣਾ ਤੇ ਖੁਜਲੀ
ਇਸ ਖਰਾਬ ਹਵਾ 'ਚ ਅੱਖਾਂ 'ਚ ਪਾਣੀ ਆਉਣਾ ਆਮ ਗੱਲ ਹੈ ਪਰ ਜੇਕਰ ਅੱਖਾਂ 'ਚੋਂ ਲਗਾਤਾਰ ਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੋਵੇ ਤੇ ਇਸ ਨਾਲ ਅੱਖਾਂ 'ਚ ਜਲਨ ਹੋ ਰਹੀ ਹੋਵੇ, ਫਿਰ ਸਮਝੋ ਕਿ ਇਹ ਜਹਿਰੀਲੀ ਹਵਾ ਕਰਕੇ ਹੈ। ਇਸ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਹ ਵੀ ਪੜ੍ਹੋ: OpenAI ਨੇ ਲਾਂਚ ਕੀਤਾ GPT-4 ਟਰਬੋ ਮਾਡਲ, ਜਾਣੋ ਇਸਦੀ ਖਾਸੀਅਤ?
- ਚਮੜੀ 'ਚ ਖਾਰਸ਼ ਤੇ ਧੱਫੜ
ਜੇਕਰ ਪ੍ਰਦੂਸ਼ਣ ਦੌਰਾਨ ਚਮੜੀ 'ਤੇ ਬਹੁਤ ਜ਼ਿਆਦਾ ਖਾਰਸ਼ ਹੋ ਰਹੀ ਹੈ, ਚਮੜੀ 'ਤੇ ਮੁਹਾਸੇ ਜਾਂ ਧੱਫੜ ਆਉਣ ਲੱਗ ਪਏ ਹਨ, ਚਮੜੀ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਜਾਂ ਚਮੜੀ 'ਤੇ ਖੂਨ ਦੇ ਧੱਬੇ ਦਿਖਾਈ ਦੇਣ ਲੱਗ ਪਏ ਹਨ, ਤਾਂ ਇਸ ਦਾ ਮਤਲਬ ਹੈ ਕਿ ਪ੍ਰਦੂਸ਼ਣ ਦਾ ਤੁਹਾਡੀ ਚਮੜੀ 'ਤੇ ਬੁਰਾ ਪ੍ਰਭਾਵ ਪਿਆ ਹੈ। ਤੁਰੰਤ ਡਾਕਟਰ ਦੀ ਸਲਾਹ ਲਓ।
ਇਹ ਵੀ ਪੜ੍ਹੋ: Punjab News: ਪੰਜਾਬੀਆਂ ਦਾ ਨਵਾਂ ਜੁਗਾੜ! ਹੁਣ ਏਅਰ ਕੰਡੀਸ਼ਨਡ ਕਮਰਿਆਂ 'ਚ ਖੇਤੀ, 6 ਲੱਖ ਰੁਪਏ ਪ੍ਰਤੀ ਕਿੱਲੋ ਵਿਕੇਗੀ ਫਸਲ
Check out below Health Tools-
Calculate Your Body Mass Index ( BMI )