Har Ghar Tiranga : 'ਹਰ ਘਰ ਤਿਰੰਗਾ' ਮੁਹਿੰਮ ਦਾ ਅੱਜ ਤੋਂ ਆਗਾਜ਼, 15 ਅਗਸਤ ਤਕ ਹਰ ਘਰ 'ਚ ਲਹਿਰਾਏਗਾ ਦੇਸ਼ ਦਾ ਝੰਡਾ
'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸਰਕਾਰ ਨੇ ਸਾਰੇ ਲੋਕਾਂ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਜਾਂ ਅਦਾਰਿਆਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਡਾਕ ਵਿਭਾਗ ਵੀ ਰਾਸ਼ਟਰੀ ਝੰਡੇ ਦੀ ਵਿਕਰੀ ਕਰਕੇ ‘ਹਰ ਘਰ ਤਿਰੰਗਾ’ ਮੁਹਿੰਮ .....
Har Ghar Tiranga Abhiyan: ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। 15 ਅਗਸਤ ਭਾਵ ਸੁਤੰਤਰਤਾ ਦਿਵਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਹੁਣ ਇਹ ਆਪਣੇ ਅੰਤਿਮ ਰੂਪ 'ਚ ਹੈ। ਇਸ ਦੌਰਾਨ ਅੱਜ ਤੋਂ ‘ਹਰ ਘਰ ਤਿਰੰਗਾ ਅਭਿਆਨ’ ਮੁਹਿੰਮ ਸ਼ੁਰੂ ਹੋ ਜਾਵੇਗੀ। ਆਜ਼ਾਦੀ ਦਿਹਾੜੇ ਨੂੰ ਵਿਸ਼ੇਸ਼ ਬਣਾਉਣ ਲਈ ਸਰਕਾਰ ਵੱਲੋਂ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਤੋਂ ਲੋਕ ਆਪਣੇ ਘਰਾਂ ਅਤੇ ਅਦਾਰਿਆਂ 'ਤੇ ਤਿਰੰਗਾ ਝੰਡਾ ਲਹਿਰਾਉਣਗੇ।
'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸਰਕਾਰ ਨੇ ਸਾਰੇ ਲੋਕਾਂ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਜਾਂ ਅਦਾਰਿਆਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਡਾਕ ਵਿਭਾਗ ਵੀ ਰਾਸ਼ਟਰੀ ਝੰਡੇ ਦੀ ਵਿਕਰੀ ਕਰਕੇ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
'ਹਰ ਘਰ ਤਿਰੰਗਾ' ਮੁਹਿੰਮ ਅੱਜ ਤੋਂ ਸ਼ੁਰੂ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਤਿਰੰਗਾ ਲਹਿਰਾਉਣ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋਵੇਗੀ, ਜੋ 15 ਅਗਸਤ ਤਕ ਚੱਲੇਗੀ। ਭਾਰਤ ਦੇ ਸੁਤੰਤਰਤਾ ਦਿਵਸ ਦੇ 75ਵੇਂ ਸਾਲ ਨੂੰ ਮਨਾਉਣ ਲਈ, ਲੋਕਾਂ ਨੂੰ ਘਰ-ਘਰ ਤਿਰੰਗਾ ਲਹਿਰਾਉਣ ਤੇ ਲਹਿਰਾਉਣ ਲਈ ਉਤਸ਼ਾਹਿਤ ਕਰਨ ਵਾਲੀ 'ਹਰ ਘਰ ਤਿਰੰਗਾ' ਮੁਹਿੰਮ ਅੱਜ ਤੋਂ ਸ਼ੁਰੂ ਹੋਵੇਗੀ।
ਪੀਐਮ ਮੋਦੀ ਨੇ ਅਪੀਲ ਕੀਤੀ ਸੀ
ਕੇਂਦਰ ਸਰਕਾਰ ਨੇ ਪਹਿਲਾਂ ਹੀ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਸ਼ਟਰੀ ਨਾਇਕਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ 'ਹਰ ਘਰ ਤਿਰੰਗਾ' ਮੁਹਿੰਮ ਦੇ ਹਿੱਸੇ ਵਜੋਂ ਲੋਕਾਂ ਨੂੰ ਆਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਲਗਾਉਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਲੋਕਾਂ ਨੂੰ ਘਰਾਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਸੀ।
ਤਿਰੰਗਾ ਕਦੋਂ ਲਹਿਰਾਇਆ ਜਾ ਸਕਦਾ ਹੈ?
ਦੇਸ਼ ਭਰ 'ਚ 'ਹਰ ਘਰ ਤਿਰੰਗਾ' ਮੁਹਿੰਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਪਹਿਲਾਂ ਦੇਸ਼ ਵਿਚ ਇਹ ਜ਼ਰੂਰੀ ਸੀ ਕਿ ਜੇਕਰ ਤਿਰੰਗਾ ਖੁੱਲ੍ਹੇ ਵਿਚ ਲਹਿਰਾਇਆ ਜਾਂਦਾ ਹੈ, ਤਾਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਲਹਿਰਾਇਆ ਜਾਣਾ ਨਿਯਮ ਸੀ। ਜੁਲਾਈ 2022 ਵਿੱਚ ਸਰਕਾਰ ਦੁਆਰਾ ਇਸ ਵਿੱਚ ਸੋਧ ਕੀਤੀ ਗਈ ਸੀ ਅਤੇ ਹੁਣ ਲੋਕ ਆਪਣੇ ਘਰ ਵਿੱਚ ਦਿਨ ਰਾਤ ਰਾਸ਼ਟਰੀ ਝੰਡਾ ਲਹਿਰਾ ਸਕਣਗੇ।