Omicron Cases In India: ਭਾਰਤ ਦੇ 24 ਸੂਬਿਆਂ 'ਚ ਓਮੀਕ੍ਰੋਨ ਦੇ ਕੁੱਲ 2135 ਕੇਸ ਦਰਜ, ਰਾਜਸਥਾਨ 'ਚ ਪਹਿਲੀ ਮੌਤ
Omicron Cases Update: ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ, "ਰਾਜਸਥਾਨ ਦੇ ਜਿਸ ਕੇਸ ਬਾਰੇ ਅਸੀਂ ਤਕਨੀਕੀ ਤੌਰ 'ਤੇ ਗੱਲ ਕਰ ਰਹੇ ਹਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਮੌਤ ਓਮੀਕ੍ਰੋਨ ਕਾਰਨ ਹੋਈ ਹੈ।"
Omicron Case In India: ਭਾਰਤ 'ਚ ਕੋਰੋਨਾ ਦੇ ਇੱਕ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਤੱਕ 24 ਸੂਬਿਆਂ ਵਿੱਚ 2135 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 828 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਓਮੀਕ੍ਰੋਨ ਕਾਰਨ ਪਹਿਲੀ ਮੌਤ ਹੋਈ ਹੈ। ਰਾਜਸਥਾਨ ਦੇ ਜੈਪੁਰ ਵਿੱਚ ਇੱਕ 72 ਸਾਲਾ ਵਿਅਕਤੀ ਦੀ ਓਮੀਕ੍ਰੋਨ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਓਮੀਕ੍ਰੋਨ ਨਾਲ ਦੇਸ਼ ਵਿੱਚ ਪਹਿਲੀ ਮੌਤ ਜੈਪੁਰ ਵਿੱਚ ਹੋਈ ਹੈ। ਕੋਰੋਨਾ ਦੇ ਨਵੇਂ ਰੂਪ ਨਾਲ ਸੰਕਰਮਿਤ ਵਿਅਕਤੀ ਦੀ ਉਮਰ 72 ਸਾਲ ਸੀ। ਕੇਂਦਰ ਸਰਕਾਰ ਅਨੁਸਾਰ ਉਸ ਵਿਅਕਤੀ ਨੂੰ ਪਹਿਲਾਂ ਹੀ ਗੰਭੀਰ ਸ਼ੂਗਰ ਅਤੇ ਕੁਝ ਹੋਰ ਬਿਮਾਰੀਆਂ ਸੀ। ਉਸ ਦਾ ਇਲਾਜ ਪ੍ਰੋਟੋਕੋਲ ਮੁਤਾਬਕ ਚੱਲ ਰਿਹਾ ਸੀ ਪਰ ਉਸ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ, ਇਸ ਲਈ ਉਸ ਨੂੰ ਓਮੀਕ੍ਰੋਨ ਦੀ ਮੌਤ ਮੰਨਿਆ ਜਾਵੇਗਾ।
ਇਸ ਮਾਮਲੇ 'ਚ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ, "ਰਾਜਸਥਾਨ ਜੇ ਜਿਸ ਮਾਮਲੇ ਦੀ ਅਸੀਂ ਤਕਨੀਕੀ ਤੌਰ 'ਤੇ ਗੱਲ ਕਰ ਰਹੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਮੌਤ ਓਮੀਕ੍ਰੋਨ ਕਾਰਨ ਹੋਈ ਹੈ। ਹਾਲਾਂਕਿ, ਜਦੋਂ ਤੱਕ ਓਮੀਕ੍ਰੋਨ ਦਾ ਨਤੀਜਾ ਆਇਆ, ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ।" ਉਨ੍ਹਾਂ ਦੱਸਿਆ ਕਿ ਮਰਨ ਵਾਲੇ ਮਰੀਜ਼ ਨੂੰ ਸ਼ੂਗਰ ਅਤੇ ਕੋਮੋਰਬੀਡ ਦੀ ਬਿਮਾਰੀ ਸੀ।
ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੋਂ
ਮਹਾਰਾਸ਼ਟਰ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਓਮੀਕ੍ਰੋਨ ਸੰਕਰਮਣ ਦੇ ਮਾਮਲੇ ਹਨ। ਮਹਾਰਾਸ਼ਟਰ ਵਿੱਚ ਕੁੱਲ 653 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 259 ਠੀਕ ਹੋ ਚੁੱਕੇ ਹਨ। ਇਸ ਤੋਂ ਬਾਅਦ ਦਿੱਲੀ 'ਚ ਓਮੀਕ੍ਰੋਨ ਇਨਫੈਕਸ਼ਨ ਦੇ 464 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 57 ਠੀਕ ਹੋ ਚੁੱਕੇ ਹਨ।
ਕੇਰਲ 'ਚ 185 ਮਾਮਲੇ ਹਨ, ਜਿਨ੍ਹਾਂ 'ਚੋਂ 58 ਠੀਕ ਹੋ ਚੁੱਕੇ ਹਨ, ਰਾਜਸਥਾਨ 'ਚ 174 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 88 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਗੁਜਰਾਤ ਵਿੱਚ 154 ਮਾਮਲੇ ਸਾਹਮਣੇ ਆਏ ਹਨ ਅਤੇ 96 ਠੀਕ ਹੋ ਚੁੱਕੇ ਹਨ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ 121 ਅਤੇ ਤੇਲੰਗਾਨਾ ਵਿੱਚ 84 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: Gujarat Gas Leak: ਸੂਰਤ 'ਚ ਕੈਮੀਕਲ ਲੀਕ ਹੋਣ ਕਾਰਨ ਵੱਡਾ ਹਾਦਸਾ, ਛੇ ਲੋਕਾਂ ਦੀ ਮੌਤ, ਕਈ ਲੋਕ ਗੰਭੀਰ ਜ਼ਖਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin