PM Modi: ਪੀਐਮ ਮੋਦੀ ਨੂੰ ਮਿਲਿਆ ਰੂਸ ਦਾ ਸਰਵਉੱਚ ਨਾਗਰਿਕ 'Order of St Andrew the Apostle' ਨਾਲ ਕੀਤਾ ਸਨਮਾਨਿਤ
PM Modi receives: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ਼ ਸੇਂਟ ਐਂਡਰਿਊ ਦਿ ਅਪੋਸਲ' ਨਾਲ ਸਨਮਾਨਿਤ ਕੀਤਾ ਗਿਆ।
PM Modi receives Russia's highest civilian honour: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ਼ ਸੇਂਟ ਐਂਡਰਿਊ ਦਿ ਅਪੋਸਲ' ਨਾਲ ਸਨਮਾਨਿਤ ਕੀਤਾ ਗਿਆ। ਪੀਐਮ ਮੋਦੀ ਨੂੰ ਇਹ ਸਨਮਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਿੱਤਾ ਹੈ। ਪੀਐਮ ਮੋਦੀ ਨੇ ਇਸ ਸਨਮਾਨ ਨੂੰ ਭਾਰਤ ਦੇ 140 ਕਰੋੜ ਲੋਕਾਂ ਦਾ ਸਨਮਾਨ ਦੱਸਿਆ ਹੈ।
Honoured to receive the Order of St. Andrew the Apostle. I dedicate it to the people of India. https://t.co/62BXBsg1Ii
— Narendra Modi (@narendramodi) July 9, 2024
#WATCH | Russian President Vladimir Putin confers Russia's highest civilian honour, Order of St Andrew the Apostle on Prime Minister Narendra Modi. pic.twitter.com/aBBJ2QAINF
— ANI (@ANI) July 9, 2024
ਇਸ ਵਜ੍ਹਾ ਕਰਕੇ ਦਿੱਤਾ ਗਿਆ ਇਹ ਸਨਮਾਨ
ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਭਾਰਤ ਅਤੇ ਰੂਸ ਦਰਮਿਆਨ ਭਾਈਵਾਲੀ ਅਤੇ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਦਿੱਤਾ ਗਿਆ ਹੈ। ਸੇਂਟ ਐਂਡਰਿਊ ਨੂੰ ਯਿਸੂ ਦਾ ਪਹਿਲਾ ਰਸੂਲ ਅਤੇ ਰੂਸ ਦਾ ਸਰਪ੍ਰਸਤ ਸੰਤ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਸਨਮਾਨ ਵਿੱਚ, ਇਹ ਪੁਰਸਕਾਰ ਪੀਟਰ ਮਹਾਨ ਦੁਆਰਾ ਸਾਲ 1698 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਸਨਮਾਨ ਸਭ ਤੋਂ ਵਧੀਆ ਸਿਵਲ ਜਾਂ ਮਿਲਟਰੀ ਯੋਗਤਾ ਲਈ ਦਿੱਤਾ ਜਾਂਦਾ ਹੈ।
ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਗ੍ਰੈਂਡ ਹਾਲ ਆਫ ਦ ਆਰਡਰ ਆਫ ਸੇਂਟ ਐਂਡਰਿਊ 'ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਪੀਐੱਮ ਮੋਦੀ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ। ਇਹ ਹਾਲ ਸਦੀਆਂ ਤੋਂ ਰੂਸ ਵਿੱਚ ਵਿਸ਼ੇਸ਼ ਕਾਰਜਾਂ ਲਈ ਵਰਤਿਆ ਜਾਂਦਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਪੁਰਸਕਾਰ ਪ੍ਰਦਾਨ ਕਰਨ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਇਹ ਸਨਮਾਨ ਦੇ ਕੇ ਬਹੁਤ ਖੁਸ਼ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।