ਰਣਵੀਰ ਇਲਾਹਾਬਾਦੀਆ ਦੀ ਗ੍ਰਿਫ਼ਤਾਰੀ ਅਤੇ ਨਵੀਂ FIR 'ਤੇ ਰੋਕ, SC ਨੇ ਕਿਹਾ- ਯੂਟਿਊਬਰ ਦੇ ਦਿਮਾਗ 'ਚ ਭਰੀ ਗੰਦਗੀ
ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਨੂੰ ਪੁੱਛਿਆ, "ਜਦੋਂ ਤੋਂ ਤੁਸੀਂ ਮਸ਼ਹੂਰ ਹੋ ਗਏ ਹੋ, ਕੀ ਤੁਹਾਨੂੰ ਉਦੋਂ ਤੋਂ ਕੁਝ ਵੀ ਕਹਿਣ ਦਾ ਲਾਇਸੈਂਸ ਮਿਲ ਗਿਆ ਹੈ?"

Supreme Court: ਸੁਪਰੀਮ ਕੋਰਟ ਵਿੱਚ ਮੰਗਲਵਾਰ (18 ਫਰਵਰੀ, 2025) ਨੂੰ ਮਾਮਲੇ ਦੀ ਸੁਣਵਾਈ ਦੌਰਾਨ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਫਟਕਾਰ ਲਾਈ ਅਤੇ ਪੁੱਛਿਆ ਕਿ ਉਨ੍ਹਾਂ ਨੇ ਜਿਵੇਂ ਦੀਆਂ ਗੱਲਾਂ ਕੀਤੀਆਂ ਹਨ, ਉਹਦੇ ਵਿੱਚ ਅਸੀਂ ਉਨ੍ਹਾਂ ਦੀ ਕੀ ਮਦਦ ਕਰੀਏ। 16 ਫਰਵਰੀ ਨੂੰ ਰਣਵੀਰ ਇਲਾਹਾਬਾਦੀਆ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦੇਸ਼ ਭਰ ਵਿੱਚ ਉਨ੍ਹਾਂ ਦੇ ਖਿਲਾਫ ਦਰਜ ਸਾਰੀਆਂ FIR's ਨੂੰ ਇਕੱਠਿਆਂ ਕਰਨ ਦੀ ਮੰਗ ਕੀਤੀ ਸੀ। ਰਣਵੀਰ ਯੂਟਿਊਬ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਦੇ ਇੱਕ ਐਪੀਸੋਡ ਵਿੱਚ ਇਲਾਹਾਬਾਦੀਆ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਝ ਟਿੱਪਣੀਆਂ ਕੀਤੀਆਂ ਜਿਸ ਨਾਲ ਦੇਸ਼ ਵਿੱਚ ਹੰਗਾਮਾ ਹੋ ਗਿਆ। ਉਨ੍ਹਾਂ 'ਤੇ ਅਸ਼ਲੀਲ ਕਾਮੇਡੀ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਐਫਆਈਆਰ ਦਰਜ ਕੀਤੀਆਂ ਗਈਆਂ।
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਨੂੰ ਪੁੱਛਿਆ, "ਜਦੋਂ ਤੋਂ ਤੁਸੀਂ ਮਸ਼ਹੂਰ ਹੋ ਗਏ ਹੋ, ਕੀ ਤੁਹਾਨੂੰ ਉਦੋਂ ਤੋਂ ਕੁਝ ਵੀ ਕਹਿਣ ਦਾ ਲਾਇਸੈਂਸ ਮਿਲ ਗਿਆ ਹੈ?" ਮਾਪਿਆਂ ਨੂੰ ਲੈਕੇ ਅਸ਼ਲੀਲ ਗੱਲਾਂ ਕਹੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਦਿਮਾਗ ਵਿੱਚ ਕੁਝ ਗੰਦਗੀ ਭਰੀ ਹੈ। ਇਸ ਦੌਰਾਨ ਰਣਵੀਰ ਇਲਾਹਾਬਾਦੀਆ ਦੇ ਵਕੀਲ ਅਭਿਨਵ ਚੰਦਰਚੂੜ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਧਮਕੀਆਂ ਮਿਲ ਰਹੀਆਂ ਹਨ। ਜੁਬਾਨ ਕੱਟ ਕੇ ਲਿਆਉਣ ਵਾਲੇ ਨੂੰ ਇਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਪਟੀਸ਼ਨਕਰਤਾ ਦੀ ਦਲੀਲ 'ਤੇ ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੂੰ ਖ਼ਬਰਾਂ ਵਿੱਚ ਰਹਿਣ ਦਾ ਸ਼ੌਕ ਹੈ। ਜੋ ਧਮਕੀ ਦਾ ਐਲਾਨ ਕਰ ਰਿਹਾ ਹੈ, ਸ਼ਾਇਦ ਉਸ ਨੂੰ ਵੀ ਕੋਈ ਅਜਿਹਾ ਸ਼ੌਕ ਹੋਵੇਗਾ। ਅਦਾਲਤ ਨੇ ਕਿਹਾ ਕਿ ਰਣਵੀਰ ਇਲਾਹਾਬਾਦੀਆ ਨੇ ਜੋ ਵੀ ਕਿਹਾ ਹੈ, ਉਸ ਦੇ ਮਾਤਾ-ਪਿਤਾ ਅਤੇ ਭੈਣਾਂ ਸਾਰੇ ਇਸ ਤੋਂ ਸ਼ਰਮਿੰਦਾ ਹੋਣਗੇ। ਅਦਾਲਤ ਨੇ ਰਣਵੀਰ ਇਲਾਹਾਬਾਦੀਆ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ, 'ਅਸੀਂ ਨੋਟਿਸ ਜਾਰੀ ਕਰ ਰਹੇ ਹਾਂ।' ਇਸ ਵੇਲੇ ਠਾਣੇ, ਜੈਪੁਰ ਅਤੇ ਗੁਹਾਟੀ ਵਿੱਚ ਦਰਜ ਐਫਆਈਆਰਜ਼ ਵਿੱਚ ਗ੍ਰਿਫ਼ਤਾਰੀ 'ਤੇ ਪਾਬੰਦੀ ਹੈ। ਜਾਂਚ ਵਿੱਚ ਪੂਰਾ ਸਹਿਯੋਗ ਕਰੋ। ਜਾਂਚ ਅਧਿਕਾਰੀ ਵੱਲੋਂ ਬੁਲਾਏ ਜਾਣ 'ਤੇ ਪੇਸ਼ ਹੋਵੋ। ਇਸ ਮਾਮਲੇ ਸੰਬੰਧੀ ਕਿਤੇ ਵੀ ਕੋਈ ਹੋਰ ਐਫਆਈਆਰ ਦਰਜ ਨਹੀਂ ਹੋਣੀ ਚਾਹੀਦੀ।
ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਪਟੀਸ਼ਨਕਰਤਾ ਨੂੰ ਲੱਗਦਾ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ, ਤਾਂ ਉਹ ਪੁਲਿਸ ਤੋਂ ਮਦਦ ਲੈ ਸਕਦਾ ਹੈ ਅਤੇ ਰਣਵੀਰ ਨੂੰ ਆਪਣਾ ਪਾਸਪੋਰਟ ਠਾਣੇ ਪੁਲਿਸ ਸਟੇਸ਼ਨ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ। ਇੰਡੀਆਜ਼ ਗੌਟ ਲੇਟੈਂਟ ਦੇ ਇਸ ਸ਼ੋਅ ਵਿੱਚ ਰਣਵੀਰ ਇਲਾਹਾਬਾਦੀਆ ਦੇ ਨਾਲ, ਸਮੈ ਰੈਨਾ, ਆਸ਼ੀਸ਼ ਚੰਚਲਾਨੀ, ਅਪੂਰਵਾ ਮਖੀਜਾ ਵੀ ਮੌਜੂਦ ਸਨ। ਉਸ ਵਿਰੁੱਧ ਵੀ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ, ਸ਼ੋਅ ਦੇ ਸਾਰੇ ਐਪੀਸੋਡ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
