ਪੜਚੋਲ ਕਰੋ
Advertisement
ਕੈਪਟਨ ਦੇ ਮਹਿਲ ਨੇੜੇ ਰਹਿੰਦੀਆਂ ਮਾਵਾਂ-ਧੀਆਂ ਕੋਰੋਨਾ ਪੌਜ਼ੇਟਿਵ
ਪੀੜਤਾਂ ਵਿੱਚੋਂ ਇੱਕ ਦਾ ਬੈਂਕ ਸੰਘਣੀ ਆਬਾਦੀ ਵਾਲੇ ਇਲਾਕੇ ਕਿਲ੍ਹਾ ਚੌਕ ਵਿੱਚ ਸਥਿਤ ਤੇ ਦੂਜਾ ਮੋਤੀ ਮਹਿਲ ਦੇ ਐਨ ਨੇੜੇ ਹੈ, ਜਿਸ ਕਰਕੇ ਇਲਾਕੇ ਵਿੱਚ ਸਹਿਮ ਹੈ। ਦੋਵੇਂ ਮਾਂਵਾਂ-ਧੀਆਂ ਅਜਿਹੇ ਮਕਾਨ ਵਿੱਚ ਰਹਿੰਦੀਆਂ ਹਨ, ਜੋ 37 ਜਣਿਆਂ ਦੀ ਰਿਹਾਇਸ਼ ਹੈ।
ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਯਾਨੀ ਪਟਿਆਲਾ ਸਥਿਤ ਨਿਊ ਮੋਤੀ ਬਾਗ਼ ਪੈਲੇਸ ਦੇ ਐਨ ਨੇੜੇ ਦੋ ਮਾਵਾਂ-ਧੀਆਂ ਕੋਰੋਨਾ ਵਾਇਰਸ ਨਾਲ ਪੀੜਤ ਪਾਈਆਂ ਗਈਆਂ ਹਨ। ਉਕਤ ਮਰੀਜ਼ ਦੋ ਬੈਂਕਾਂ ਵਿੱਚ ਨੌਕਰੀਸ਼ੁਦਾ ਹਨ ਤੇ ਸ਼ਹਿਰ ਦੀ ਗੁਰੂ ਤੇਗ਼ ਬਹਾਦੁਰ ਕਾਲੋਨੀ ਦੀਆਂ ਵਸਨੀਕ ਹਨ, ਜੋ ਕੈਪਟਨ ਦੇ ਮੋਤੀ ਮਹਿਲ ਤੋਂ ਮਸਾਂ ਹੀ 100 ਕੁ ਫੁੱਟ ਦੀ ਦੂਰੀ 'ਤੇ ਸਥਿਤ ਹੈ।
ਤੌਖ਼ਲੇ ਵਾਲੀ ਗੱਲ ਇਹ ਹੈ ਕਿ ਉਕਤ ਪੀੜਤਾਂ ਵਿੱਚੋਂ ਇੱਕ ਦਾ ਬੈਂਕ ਸੰਘਣੀ ਆਬਾਦੀ ਵਾਲੇ ਇਲਾਕੇ ਕਿਲ੍ਹਾ ਚੌਕ ਵਿੱਚ ਸਥਿਤ ਤੇ ਦੂਜਾ ਮੋਤੀ ਮਹਿਲ ਦੇ ਐਨ ਨੇੜੇ ਹੈ, ਜਿਸ ਕਰਕੇ ਇਲਾਕੇ ਵਿੱਚ ਸਹਿਮ ਹੈ। ਦੋਵੇਂ ਮਾਂਵਾਂ-ਧੀਆਂ ਅਜਿਹੇ ਮਕਾਨ ਵਿੱਚ ਰਹਿੰਦੀਆਂ ਹਨ, ਜੋ 37 ਜਣਿਆਂ ਦੀ ਰਿਹਾਇਸ਼ ਹੈ।
ਸਿਹਤ ਵਿਭਾਗ ਦੀ ਟੀਮ ਨੇ ਸਭ ਤੋਂ ਪਹਿਲਾਂ ਇਨ੍ਹਾਂ ਕਮਰਿਆਂ ’ਚ ਰਹਿ ਰਹੇ ਸਾਰੇ ਵਿਅਕਤੀਆਂ ਦੀ ਸਕਰੀਨਿੰਗ ਕੀਤੀ, ਜਿਸ ਦੌਰਾਨ 8 ਜਣਿਆਂ ਦੇ ਸੈਂਪਲ ਲੈ ਕੇ ਇਕਾਂਤਵਾਸ ਵਿਚ ਰਹਿਣ ਦੀ ਤਾਕੀਦ ਕੀਤੀ ਗਈ। ਦੋਵੇਂ ਮਰੀਜ਼ ਇਕਾਂਤਵਾਸ ਵਾਰਡ ਵਿੱਚ ਹਨ। ਪੁਲਿਸ ਨੇ ਕਲੋਨੀ ਨੂੰ ਸੀਲ ਕਰ ਦਿੱਤਾ ਹੈ ਤੇ ਚੌਕਸੀ ਵਧਾ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement