Breaking News LIVE: ਚੋਣਾਂ ਤੋਂ ਪਹਿਲਾਂ ਲੋਕਾਂ ਲਈ ਵੱਡੇ ਐਲਾਨ, ਕਾਂਗਰਸ ਤੇ 'ਆਪ' ਇੱਕ-ਦੂਜੇ ਤੋਂ ਅੱਗੇ
Punjab Breaking News, 23 November 2021 LIVE Updates: ਵਿਧਾਨ ਸਭਾ ਚੋਣਾਂ (Punjab Assembly Election 2022) ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਡੇ-ਵੱਡੇ ਐਲਾਨ ਕਰ ਕਰ ਰਹੀਆਂ ਹਨ।
LIVE
Background
ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ
ਕੇਜਰੀਵਾਲ ਨੇ ਕਿਹਾ ਕਿ ਜੇ ਕਿਸੇ ਪਰਿਵਾਰ 'ਚ ਬੇਟੀ, ਨੂੰਹ ਅਤੇ ਸੱਸ ਹੈ ਤਾਂ ਤਿੰਨਾਂ ਦੇ ਖਾਤਿਆਂ 'ਚ 1000-1000 ਰੁਪਏ ਆਉਣਗੇ। ਮਾਵਾਂ ਨੂੰ ਜੋ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਉਹ ਵੀ ਜਾਰੀ ਰਹੇਗੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਨਾ ਸਿਰਫ਼ ਭਾਰਤ 'ਚ ਸਗੋਂ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਹੈ।
ਹਰ ਔਰਤ ਦੇ ਖਾਤੇ 'ਚ ਹਰ ਮਹੀਨੇ 1000 ਰੁਪਏ
ਆਮ ਆਦਮੀ ਪਾਰਟੀ ਦੇ ਸਰਪ੍ਰਸਤ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੇਕਰ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ 'ਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਵਧਾਈ ਦਿੱਤੀ।
ਸੀਐਮ ਚੰਨੀ ਦਾ ਐਲਾਨ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੇਬਲ ਦਾ ਕਿਰਾਇਆ 400 ਰੁਪਏ ਤੋਂ ਲੈ ਕੇ 1000 ਰੁਪਏ ਤਕ ਵਸੂਲਿਆ ਜਾ ਰਿਹਾ ਹੈ। ਬਿਜਲੀ ਸਸਤੀ ਹੋਣ 'ਤੇ ਲੱਗਦਾ ਹੈ ਕਿ ਕੇਬਲ ਮਾਫੀਆ ਨੇ ਸਭ ਤੋਂ ਵੱਧ ਲੁੱਟ ਮਚਾਈ ਹੋਈ ਹੈ। ਇਸੇ ਲਈ ਇਹ ਫ਼ੈਸਲਾ ਲਿਆ ਜਾ ਰਿਹਾ ਹੈ। ਸੀਐਮ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਇਹ ਕੰਮ ਵੱਡੇ ਪਰਿਵਾਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤਾ ਜਾਵੇਗਾ। ਅਜਿਹਾ ਕਿਸੇ ਵੀ ਤਰ੍ਹਾਂ ਨਹੀਂ ਹੋਵੇਗਾ ਕਿ ਪੰਜਾਬ ਦੇ ਕਾਰੋਬਾਰ 'ਤੇ ਇੱਕ ਪਰਿਵਾਰ ਦਾ ਕਬਜ਼ਾ ਹੋਵੇ।
ਕੇਬਲ ਦਾ ਰੇਟ 100 ਰੁਪਏ ਤੈਅ
ਲੁਧਿਆਣਾ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਚੰਨੀ ਨੇ ਰੈਲੀ 'ਚ ਕਈ ਵੱਡੇ ਐਲਾਨ ਕੀਤੇ। ਚੰਨੀ ਨੇ ਕਿਹਾ ਕਿ ਸਰਕਾਰ ਬਿਜਲੀ ਤੇ ਪਾਣੀ ਦੀਆਂ ਦਰਾਂ ਘਟਾਉਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਟਰਾਂਸਪੋਰਟ ਮਾਫੀਆ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਕੇਬਲ ਮਾਫੀਆ ਦੀਆਂ ਤਾਰਾਂ ਕੱਟੀਆਂ ਜਾਣਗੀਆਂ। ਪੰਜਾਬ 'ਚ ਕੇਬਲ ਦਾ ਰੇਟ 100 ਰੁਪਏ ਤੈਅ ਕਰੇਗਾ। ਜੇ ਕੇਬਲ ਵਾਲੇ ਨੇ ਇਸ ਤੋਂ ਵੱਧ ਪੈਸੇ ਮੰਗੇ ਤਾਂ ਕਹੋ CM ਚੰਨੀ ਨੇ ਐਲਾਨ ਕਰ ਦਿੱਤਾ ਹੈ।
ਸਿਆਸੀ ਪਾਰਟੀਆਂ ਵੱਡੇ-ਵੱਡੇ ਐਲਾਨ ਕਰ ਕਰ ਰਹੀਆਂ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਡੇ-ਵੱਡੇ ਐਲਾਨ ਕਰ ਕਰ ਰਹੀਆਂ ਹਨ। ਸੋਮਵਾਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ 'ਤੇ ਔਰਤਾਂ ਦੇ ਖਾਤਿਆਂ ਵਿੱਚ 1000-1000 ਰੁਪਏ ਪਾਉਣ ਦਾ ਐਲਾਨ ਕੀਤਾ ਤਾਂ ਕਾਂਗਰਸ ਨੇ 100 ਰੁਪਏ 'ਚ ਟੈਲੀਵਿਜ਼ਨ ਵੇਖਣ ਦਾ ਲਾਹਾ ਦੇ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
