Breaking News LIVE: ਦੇਸ਼ 'ਚ ਕੋਰੋਨਾ ਬਲਾਸਟ, 24 ਘੰਟਿਆਂ ਦੌਰਾਨ 1 ਲੱਖ 79 ਹਜ਼ਾਰ 729 ਨਵੇਂ ਕੇਸ
Punjab Breaking News, 10 January 2022 LIVE Updates: ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ਦੌਰਾਨ 1 ਲੱਖ 79 ਹਜ਼ਾਰ 729 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 146 ਲੋਕਾਂ ਦੀ ਮੌਤ ਹੋ ਗਈ ਹੈ।
LIVE
Background
ਰਾਜਸਥਾਨ ਵਿੱਚ ਸਖਤੀ
ਰਾਜਸਥਾਨ ਸਰਕਾਰ ਨੇ ਮਿਉਂਸਿਪਲ ਖੇਤਰਾਂ ਵਿੱਚ 17 ਜਨਵਰੀ ਤੱਕ ਸਕੂਲ ਬੰਦ ਕਰ ਦਿੱਤੇ ਹਨ। ਐਤਵਾਰ ਨੂੰ ਕਰਫਿਊ ਲਾ ਦਿੱਤਾ ਗਿਆ ਤੇ ਬਾਜ਼ਾਰ ਖੁੱਲ੍ਹਣ ਦਾ ਸਮਾਂ, ਰੈਸਤਰਾਂ ਤੇ ਸਿਨੇਮਿਆਂ ਵਿਚ ਹਾਜ਼ਰੀ ਵੀ ਸੀਮਤ ਕੀਤੀ ਗਈ ਹੈ। ਤਾਮਿਲਨਾਡੂ ਵਿੱਚ ਐਤਵਾਰ ਨੂੰ ਲੌਕਡਾਊਨ ਲਾਇਆ ਗਿਆ। ਉੱਥੇ ਰਾਤ ਦਾ ਕਰਫਿਊ ਵੀ ਲਾਗੂ ਹੈ। ਪੁੱਡੂਚੇਰੀ ਵਿੱਚ ਵੀ ਅੱਜ ਤੋਂ ਸਕੂਲ ਬੰਦ ਕਰ ਦਿੱਤੇ ਗਏ ਹਨ।
ਹਿਮਾਚਲ ਚ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ 24 ਜਨਵਰੀ ਤੱਕ ਪਾਬੰਦੀ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ 24 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਹੈ। ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ ਸੌ ਤੇ ਬਾਹਰ ਕੀਤੇ ਜਾਣ ਵਾਲੇ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 300 ਤੱਕ ਸੀਮਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਅਕਾਦਮਿਕ, ਖੇਡ, ਸਭਿਆਚਾਰਕ ਤੇ ਸਿਆਸੀ ਇਕੱਠ ਸ਼ਾਮਲ ਹਨ। ਹਿਮਾਚਲ ਸਰਕਾਰ ਨੇ ਸਰਕਾਰੀ ਦਫ਼ਤਰਾਂ ਨੂੰ ਵੀ 50 ਫ਼ੀਸਦ ਸਮਰੱਥਾ ਨਾਲ ਚਲਾਉਣ ਦਾ ਐਲਾਨ ਕੀਤਾ ਹੈ।
ਮੁੜ ਲੌਕਡਾਊਨ ਤੇ ਸਖਤ ਪਾਬੰਦੀਆਂ ਦਾ ਦੌਰ ਸ਼ੁਰੂ
ਦੇਸ਼ ਵਿੱਚ ਕੋਰੋਨਾ ਦੀ ਤੀਜ਼ੀ ਲਹਿਰ ਨੇ ਜ਼ੋਰ ਫੜ੍ਹ ਲਿਆ ਹੈ। ਇਸ ਦੇ ਨਾਲ ਹੀ ਮੁੜ ਲੌਕਡਾਊਨ ਤੇ ਸਖਤ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਤ ਦਾ ਕਰਫਿਊ ਐਲਾਨਿਆ ਗਿਆ ਹੈ। ਮਹਾਰਾਸ਼ਟਰ, ਕਰਨਾਟਕ, ਯੂਪੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿੱਚ ਰਾਤ ਨੂੰ ਕਰਫਿਊ ਲਾਇਆ ਗਿਆ ਹੈ।
ਕੁੱਲ 13 ਲੱਖ 52 ਹਜ਼ਾਰ 717 ਸੈਂਪਲ ਟੈਸਟ ਕੀਤੇ
ਐਤਵਾਰ ਨੂੰ ਦੇਸ਼ ਵਿੱਚ ਕੁੱਲ 13 ਲੱਖ 52 ਹਜ਼ਾਰ 717 ਸੈਂਪਲ ਟੈਸਟ ਕੀਤੇ ਗਏ। ਯਾਨੀ ਕੱਲ੍ਹ ਤੱਕ 69 ਕਰੋੜ 15 ਲੱਖ 75 ਹਜ਼ਾਰ 352 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਯਾਨੀ ਕੱਲ੍ਹ ਤੱਕ 69 ਕਰੋੜ 15 ਲੱਖ 75 ਹਜ਼ਾਰ 352 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਹੁਣ ਤੱਕ 151 ਕਰੋੜ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ
ਮੀਕਰੋਨ ਦੇ ਵਧਦੇ ਖ਼ਤਰੇ ਤੇ ਕਰੋਨਾ ਦੀ ਬੇਕਾਬੂ ਰਫ਼ਤਾਰ ਦਰਮਿਆਨ ਟੀਕਾਕਰਨ ਮੁਹਿੰਮ ਤੇਜ਼ ਹੋ ਗਈ ਹੈ। ਹੁਣ ਤੱਕ 151 ਕਰੋੜ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
