Breaking News LIVE: ਅੱਜ ਹੋ ਸਕਦਾ ਕਾਂਗਰਸ ਦੇ 70 ਉਮੀਦਵਾਰਾਂ ਦਾ ਐਲਾਨ, ਨੌਜਵਾਨਾਂ 'ਤੇ ਖੇਡਿਆ ਜਾ ਸਕਦੇ ਦਾਅ
Punjab Breaking News, 14 January 2022 LIVE Updates: ਪੰਜਾਬ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਸ਼ੁੱਕਰਵਾਰ ਨੂੰ 70 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ।
LIVE
Background
Punjab Breaking News, 14 January 2022 LIVE Updates: ਆਖਰ ਕਾਂਗਰਸੀ ਉਮੀਦਵਾਰਾਂ ਦੀਆਂ ਉਡੀਕਾਂ ਮੁੱਕ ਗਈਆਂ ਹਨ। ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰੀ ਹੋ ਗਈ ਹੈ। ਭਰੋਸੇਯੋਗ ਸੂਤਰਾਂ ਨੇ ਕਿਹਾ ਹੈ ਕਿ ਪਹਿਲੀ ਸੂਚੀ ਅੱਜ ਜਾਰੀ ਹੋ ਜਾਏਗੀ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਪਗ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਮਾਮਲੇ ਵਿੱਚ ਕਾਂਗਰਸ ਪਿੱਛੇ ਚੱਲ ਰਹੀ ਹੈ। ਆਖਰ ਕਾਂਗਰਸ ਨੇ 70 ਉਮੀਦਵਾਰਾਂ ਦੀ ਸੂਚੀ ਫਾਈਨਲ ਕਰ ਲਈ ਹੈ।
70 ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਕਿਸ-ਕਿਸ ਦੇ ਨਾਂ?
ਕਾਂਗਰਸੀ ਸੂਤਰਾਂ ਮੁਤਾਬਕ ਕੇਂਦਰੀ ਚੋਣ ਕਮੇਟੀ ਨੇ ਕਰੀਬ 70 ਉਮੀਦਵਾਰਾਂ ਦੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਹਿਲੀ ਸੂਚੀ ਵਿੱਚ ਮੌਜੂਦਾ ਵਜ਼ੀਰਾਂ ਤੇ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਹਲਕਿਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ, ਉਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਨੂੰ ਪਹਿਲੀ ਸੂਚੀ ਵਿੱਚ ਪਾਇਆ ਗਿਆ ਹੈ।
ਪਤਾ ਲੱਗਾ ਹੈ ਕਿ ਕਾਂਗਰਸ ਇਸ ਵਾਰ ਔਰਤਾਂ ਤੇ ਨੌਜਵਾਨਾਂ ਨੂੰ ਖਾਸ ਅਹਿਮੀਅਤ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਵਿੱਚ ਵੀ ਕਾਂਗਰਸ 40 ਫੀਸਦੀ ਔਰਤਾਂ ਨੂੰ ਟਿਕਟਾਂ ਦੇ ਸਕਦੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਚਿਹਰਿਆਂ ਨੂੰ ਅੱਗ ਲਿਆਉਣ ਦੀ ਤਿਆਰੀ ਹੈ।
ਦੱਸ ਦਈਏ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹਿਲਾਂ ਐਲਾਨ ਕਰ ਚੁੱਕੇ ਹਨ ਕਿ ਨੌਜਵਾਨਾਂ ਨੂੰ ਪਹਿਲਾਂ ਨਾਲੋਂ ਡੇਢ ਗੁਣਾ ਵੱਧ ਟਿਕਟਾਂ ਮਿਲਣਗੀਆਂ। ਸਾਲ 2017 ਦੀਆਂ ਚੋਣਾਂ ਵਿੱਚ ਛੇ ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਨ।
ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਸ਼ੁੱਕਰਵਾਰ ਨੂੰ ਆਉਣ ਦੀ ਸੰਭਾਵਨਾ ਹੈ। ਇਸ ਸੂਚੀ ਵਿੱਚ ਸ਼ਾਇਦ ਜ਼ਿਆਦਾ ਪੁਰਾਣੇ ਚਿਹਰੇ ਹੀ ਸ਼ਾਮਲ ਹੋਣਗੇ ਕਿਉਂਕਿ ਪਹਿਲੀ ਸੂਚੀ ਵਿੱਚ ਬਗੈਰ ਵਿਵਾਦ ਵਾਲੀਆਂ ਟਿਕਟਾਂ ਹੀ ਐਲਾਨੀਆਂ ਜਾਣਗੀਆਂ।
ਬਰਿੰਦਰ ਢਿੱਲੋਂ ਨੂੰ ਰੋਪੜ ਤੋਂ ਟਿਕਟ ਮਿਲ ਸਕਦੀ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੂੰ ਰੋਪੜ ਤੋਂ ਟਿਕਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਅਮਰਪ੍ਰੀਤ ਨੂੰ ਗ੍ਰਹਿਸ਼ੰਕਰ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਨੰਦਪੁਰ ਸਾਹਿਬ ਤੋਂ ਟਿਕਟ ਦੇ ਉਮੀਦਵਾਰਾਂ ਵਿੱਚ ਅਮਰਪ੍ਰੀਤ ਨੂੰ ਵੀ ਸ਼ਾਮਲ ਰਹੇ ਹਨ।
10 ਫੀਸਦੀ ਟਿਕਟ ਦੇਣ ਦੀ ਮੰਗ
ਯੂਥ ਕਾਂਗਰਸ ਦੇ ਪ੍ਰਧਾਨ ਬੀਵੀ ਸ੍ਰੀਨਿਵਾਸ ਨੇ ਯੂਥ ਆਗੂਆਂ ਨੂੰ 10 ਫੀਸਦੀ ਟਿਕਟ ਦੇਣ ਦੀ ਮੰਗ ਕੀਤੀ ਹੈ। 2017 ਵਿੱਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਯੂਥ ਕਾਂਗਰਸ ਦੇ 11 ਆਗੂਆਂ ਨੂੰ ਟਿਕਟਾਂ ਦਿੱਤੀਆਂ ਸਨ।
ਨੌਜਵਾਨ ਚਿਹਰਿਆਂ ਨੂੰ ਟਿਕਟ ਦੇਵੇਗੀ
ਕਾਂਗਰਸ ਪਾਰਟੀ ਉਨ੍ਹਾਂ ਨੌਜਵਾਨ ਚਿਹਰਿਆਂ ਨੂੰ ਟਿਕਟ ਦੇਵੇਗੀ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ 'ਚ ਪਾਰਟੀ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਯੂਥ ਕਾਂਗਰਸ ਨਾਲ ਜੁੜੇ 12 ਆਗੂ ਕਾਂਗਰਸ ਪਾਰਟੀ ਤੋਂ ਟਿਕਟ ਦੀ ਉਮੀਦ ਕਰ ਰਹੇ ਹਨ।
ਕਾਂਗਰਸ ਨੌਜਵਾਨ ਚਿਹਰਿਆਂ 'ਤੇ ਦਾਅ ਲਾਉਂਦੀ ਨਜ਼ਰ ਆ ਸਕਦੀ
ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੌਜਵਾਨ ਚਿਹਰਿਆਂ 'ਤੇ ਦਾਅ ਲਾਉਂਦੀ ਨਜ਼ਰ ਆ ਸਕਦੀ ਹੈ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਟਿਕਟਾਂ ਦੀ ਵੰਡ ਵਿੱਚ ਨੌਜਵਾਨ ਆਗੂਆਂ ਨੂੰ ਪਹਿਲਾਂ ਨਾਲੋਂ ਵੱਧ ਭਾਗੀਦਾਰੀ ਮਿਲੇਗੀ।
70 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਸ਼ੁੱਕਰਵਾਰ ਨੂੰ 70 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ।