ਪੜਚੋਲ ਕਰੋ

Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ

ਪੰਜਾਬ ਦੀ ਪੰਥਕ ਸਿਆਸਤ ਕਰਵਟ ਲੈਣ ਲੱਗੀ ਹੈ। ਇਸ ਦਾ ਆਗਾਜ਼ ਅੱਜ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪਾਰਟੀ ਦੇ ਐਲਾਨ ਨਾਲ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ...

Amritpal Singh New Party: ਪੰਜਾਬ ਦੀ ਪੰਥਕ ਸਿਆਸਤ ਕਰਵਟ ਲੈਣ ਲੱਗੀ ਹੈ। ਇਸ ਦਾ ਆਗਾਜ਼ ਅੱਜ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪਾਰਟੀ ਦੇ ਐਲਾਨ ਨਾਲ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ। ਪਾਰਟੀ ਦਾ ਐਲਾਨ ਮੰਗਲਵਾਰ ਨੂੰ ਮੁਕਤਸਰ ਦੇ ਮਾਘੀ ਮੇਲੇ ਵਿੱਚ ਵਿਸ਼ਾਲ ਸਿਆਸੀ ਕਾਨਫਰੰਸ ਰਾਹੀਂ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਵੀ ਮੌਜੂਦ ਰਹੇ।

ਦੱਸ ਦਈਏ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ 'ਤੇ ਦੇਸ਼ਧ੍ਰੋਹ ਦੇ ਦੋਸ਼ਾਂ ਤਹਿਤ NSA ਲਾਇਆ ਗਿਆ ਹੈ। ਪਾਰਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਇਸ ਸਮੇਂ ਜੇਲ੍ਹ ਵਿੱਚ ਹਨ, ਇਸ ਲਈ ਪਾਰਟੀ ਨੂੰ ਚਲਾਉਣ ਲਈ ਇੱਕ ਕਮੇਟੀ ਬਣਾਈ ਗਈ ਹੈ। ਪਾਰਟੀ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਪਾਰਟੀ ਲਈ ਤਿੰਨ ਨਾਮ ਚੋਣ ਕਮਿਸ਼ਨ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੂੰ ਪ੍ਰਵਾਨਗੀ ਮਿਲੀ ਹੈ।

ਬੇਸ਼ੱਕ ਪਾਰਟੀ ਦੇ ਪੂਰੇ ਪ੍ਰੋਗਰਾਮ ਤੇ ਸੰਵਿਧਾਨ ਦਾ ਅਜੇ ਐਲਾਨ ਹੋਣਾ ਬਾਕੀ ਹੈ ਪਰ ਬੁਲਾਰਿਆਂ ਨੇ ਆਪਣੀ ਸਿਆਸੀ ਲਕੀਰ ਬਾਰੇ ਸਪਸ਼ਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋ ਵਿਚਾਰਧਾਰਾਵਾਂ ਵਿਚਕਾਰ ਜੰਗ ਹੈ। ਇੱਕ ਵਿਚਾਰਧਾਰਾ ਦਿੱਲੀ ਦੀ ਹੈ, ਜੋ ਕਿਸਾਨਾਂ ਦੀਆਂ ਜਾਨਾਂ ਲੈ ਰਹੀ ਹੈ। ਦਿੱਲੀ ਦੀ ਸੋਚ ਸਿੱਖ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਰਹੀ ਹੈ। ਦਿੱਲੀ ਦੀ ਸੋਚ ਸਿੱਖਾਂ ਨੂੰ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਹੈ। ਦਿੱਲੀ ਦੀ ਸੋਚ ਪੰਥ ਤੇ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੀ ਹੈ। ਦਿੱਲੀ ਦੀ ਸੋਚ ਪੰਜਾਬ ਦੇ ਪਾਣੀ ਨੂੰ ਲੁੱਟਣਾ ਚਾਹੁੰਦੀ ਹੈ।

ਇਸ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਸਿਆਸਤ ਹੁਣ ਕੇਂਦਰ ਨਾਲ ਟਕਰਾਅ ਵਾਲੇ ਰਾਹ ਪਵੇਗੀ। ਬੇਸ਼ੱਕ ਦੂਜੀਆਂ ਧਿਰਾਂ ਵੀ ਕੁਝ ਮੁੱਦਿਆਂ ਉਪਰ ਕੇਂਦਰ ਨਾਲ ਆਢਾ ਲਾਉਂਦੀਆਂ ਹਨ ਪਰ ਉਹ ਇੱਕ ਦਾਇਰੇ ਅੰਦਰ ਹੀ ਰਹਿੰਦੀਆਂ ਹਨ। ਹੁਣ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਦੇ ਸਿਆਸਤ ਵਿੱਚ ਆਉਣ ਨਾਲ ਦੂਜੀਆਂ ਧਿਰਾਂ ਨੂੰ ਵੀ ਪੰਜਾਬ ਦੇ ਹਿੱਤਾਂ ਲਈ ਕੇਂਦਰ ਨਾਲ ਆਪਣੀ ਸਿਆਸੀ ਧਾਰ ਤੇਜ਼ ਕਰਨੀ ਪਵੇਗੀ। 

ਇਸ ਸਭ ਦੇ ਵਿਚਾਲੇ ਸਭ ਤੋਂ ਵੱਡਾ ਝਟਕਾ ਕਈ ਦਹਾਕਿਆਂ ਤੋਂ ਪੰਥ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ। ਇਸ ਦੀ ਸਪਸ਼ਟ ਮਿਸਾਲ ਅੱਜ ਹੀ ਵੇਖਣ ਨੂੰ ਮਿਲ ਗਈ। ਅੱਜ ਮਾਘੀ ਮੇਲੇ ਮੌਕੇ ਤਿੰਨ ਪੰਥਕ ਧਿਰਾਂ ਨੇ ਸਿਆਸੀ ਕਾਨਫਰੰਸਾਂ ਕੀਤੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣਾ ਬਚਾਅ ਕਰਦਿਆਂ ਪਾਰਟੀ ਅੰਦਰ ਬਾਗੀ ਸੁਰਾਂ ਉਭਾਰਣ ਵਾਲਿਆਂ ਨੂੰ ਕੋਸਿਆ। ਉਨ੍ਹਾਂ ਨੇ ਦੂਜੀਆਂ ਪੰਥਕ ਧਿਰਾਂ ਉਪਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਵੀ ਲਾਏ। ਦੂਜੇ ਪਾਸੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਕੇਂਦਰ ਨੂੰ ਨਿਸ਼ਾਨਾ ਬਣਾਇਆ। 

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵੇਲੇ ਸਮੇਂ ਅੰਦਰ ਪੰਥਕ ਸਿਆਸਤ ਪੰਜਾਬ ਦੇ ਮੁੱਦਿਆਂ ਉਪਰ ਕੇਂਦਰ ਦੇ ਸਟੈਂਡ 'ਤੇ ਕੇਂਦਰਿਤ ਹੋਏਗੀ। ਇਸ ਲਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੂੰ ਹੋਰ ਪੰਥਕ ਧਿਰਾਂ ਦੀ ਹਮਾਇਤ ਮਿਲ ਸਕਦੀ ਹੈ। ਦੂਜੇ ਪਾਸੇ ਕੇਂਦਰ ਪ੍ਰਤੀ ਨਰਮ ਰੁਖ਼ ਰੱਖਣ ਵਾਲਾ  ਸ਼੍ਰੋਮਣੀ ਅਕਾਲੀ ਦਲ (ਬਾਦਲ) ਅਲੱਗ-ਥਲੱਗ ਪੈ ਸਕਦਾ ਹੈ। ਜੇਕਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਸਹੀ ਦਿਸ਼ਾ ਵਿੱਚ ਅੱਗੇ ਵਧਦੀ ਹੈ ਤਾਂ ਅਕਾਲੀ ਦਲ (ਅੰਮ੍ਰਿਤਸਰ) ਸਣੇ ਹੋਰ ਪੰਥਕ ਧਿਰਾਂ ਇੱਕਜੁੱਟ ਹੋ ਸਕਦੀਆਂ ਹਨ ਹਨ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਸਾਥੀ ਲੱਭਣੇ ਮੁਸ਼ਕਲ ਹੋਣਗੇ। 

ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸਿਆਸੀ ਪਾਰਟੀ ਬਣਾਉਣਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਸਭ ਤੋਂ ਵੱਡੀ ਚੁਣੌਤੀ ਹੈ। ਅਕਾਲੀ ਦਲ ਹੁਣ ਤੱਕ ਪੰਥ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ ਪਰ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇ ਮੁੱਦੇ 'ਤੇ ਅਕਾਲੀ ਦਲ ਦਾ ਗ੍ਰਾਫ ਤੇਜ਼ੀ ਨਾਲ ਡਿੱਗਿਆ ਹੈ। ਪੰਥਕ ਵੋਟ ਬੈਂਕ ਅਕਾਲੀ ਦਲ ਤੋਂ ਦੂਰ ਹੋ ਗਿਆ ਹੈ। ਇਹ ਪੰਥਕ ਵੋਟ ਬੈਂਕ ਨਵੇਂ ਬਦਲ ਦੀ ਤਲਾਸ਼ ਵਿੱਚ ਹੈ। 

ਪੰਜਾਬ ਦੀ ਮੁੱਖ ਸਿਆਸੀ ਧਿਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਇਸ ਵੇਲੇ ਇਹ ਹਾਲ ਹੈ ਕਿ ਉਸ ਕੋਲ ਸਿਰਫ਼ ਇੱਕ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੈ। ਦੂਜੇ ਪਾਸੇ ਲੰਬੇ ਸਮੇਂ ਮਗਰੋਂ ਪੰਥਕ ਵੋਟ ਦਾ ਝੁਕਾਅ ਗਰਮ ਖਿਆਲੀਆਂ ਵੱਲ ਵਧ ਰਿਹਾ ਹੈ। ਇਸ ਦੀ ਮਿਸਾਲ ਲੋਕ ਸਭਾ ਚੋਣਾਂ ਵਿੱਚ ਮਿਲੀ ਸੀ। ਪੰਥਕ ਵੋਟਰਾਂ ਨੇ ਅਕਾਲੀ ਦਲ ਨੂੰ ਨਾਕਾਰ ਕੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਸੰਸਦ ਮੈਂਬਰ ਬਣਾਇਆ ਸੀ। ਦੋਵਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਜਿੱਤੀਆਂ ਸਨ। 

ਇਸ ਮਗਰੋਂ ਅਕਾਲੀ ਦਲ ਅੰਦਰ ਬਗਾਵਤ ਦੀ ਆਵਾਜ਼ ਉੱਠੀ ਸੀ। ਬਾਗ਼ੀ ਧੜੇ ਨੇ ਬਾਦਲ ਪਰਿਵਾਰ ਤੋਂ ਪਾਰਟੀ ਨੂੰ ਆਜ਼ਾਦ ਕਰਵਾਉਣ ਦਾ ਝੰਡਾ ਚੁੱਕਿਆ ਸੀ। ਇਸ ਮਗਰੋਂ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਪਿਆ। ਹੁਣ ਅਕਾਲੀ ਦਲ ਨਵੇਂ ਪ੍ਰਧਾਨ ਦੀ ਤਲਾਸ਼ ਵਿੱਚ ਹੈ। ਬਾਦਲ ਧੜਾ ਅਜੇ ਵੀ ਕਮਾਨ ਆਪਣੇ ਹੱਥ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਸ਼ਮਕਸ਼ ਵਿੱਚ ਅਕਾਲੀ ਦਲ ਦੇ ਵਰਕਰ ਨਿਰਾਸ਼ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਅਕਾਲੀ ਦਲ ਨਵੇਂ ਸਿਰੇ ਤੋਂ ਸੰਗਠਨ ਕਾਇਮ ਕਰਕੇ ਆਪਣੀ ਸਿਆਸਤ ਪੰਥ ਕੇਂਦਰਿਤ ਕਰਨ ਵਿੱਚ ਨਾਕਾਮ ਰਹਿੰਦਾ ਹੈ ਤਾਂ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਪੰਥਕ ਸਿਆਸਤ ਦਾ ਬਦਲ ਬਣ ਕੇ ਉੱਭਰ ਸਕਦੀ ਹੈ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਪੰਜਾਬ ਦੀ ਰਾਜਨੀਤੀ 'ਤੇ ਪ੍ਰਭਾਵ ਤਾਂ ਜ਼ਰੂਰ ਪਵੇਗਾ। ਪੰਥਕ ਵੋਟਰਾਂ ਨੇ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਨੂੰ ਆਜ਼ਾਦ ਚੋਣਾਂ ਜਿਤਵਾਈਆਂ ਹਨ, ਉਨ੍ਹਾਂ ਦੀ ਪਾਰਟੀ ਦੇ ਗਠਨ ਤੋਂ ਬਾਅਦ ਸਿੱਖ ਵੋਟ ਬੈਂਕ ਦਾ ਉਨ੍ਹਾਂ ਵੱਲ ਝੁਕਾਅ ਵਧ ਸਕਦਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧਾ ਨੁਕਸਾਨ ਹੋਵੇਗਾ। ਉਂਝ, ਇਹ ਸਭ ਇੰਨਾ ਸੌਖਾ ਨਹੀਂ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸਿੱਖ ਪਾਰਟੀਆਂ ਬਣੀਆਂ ਪਰ ਉਹ ਸਫਲ ਨਹੀਂ ਹੋ ਸਕੀਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਵੱਡਾ ਖੁਲਾਸਾ, ਇਸ NGO ਦੀ ਸ਼ੱਕੀ ਭੂਮਿਕਾ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਵੱਡਾ ਖੁਲਾਸਾ, ਇਸ NGO ਦੀ ਸ਼ੱਕੀ ਭੂਮਿਕਾ
Punjab News:  ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ
Punjab News: ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ
Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?
Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?
Advertisement
ABP Premium

ਵੀਡੀਓਜ਼

Amritpal Singh ਦੀ ਪਾਰਟੀ ਦਾ ਨਾਂਅ ਹੋਇਆ ਐਲਾਨ, ਜਾਣੋ ਕੌਣ ਬਣਿਆ ਪ੍ਰਧਾਨ ?ਸੁਨੀਲ ਜਾਖੜ ਦੇ ਖ਼ਿਲਾਫ਼ ਹੋਏ ਕਿਸਾਨ! ਦੱਸਿਆ MSP ਦੇ ਪਿੱਛਲਾ ਸੱਚਨਵਜੋਤ ਸਿੱਧੂ ਨੇ ਮਨਾਈ ਪਰਿਵਾਰ ਨਾਲ ਲੋਹੜੀ! ਦੇਖੋ ਖ਼ਾਸ ਤਸਵੀਰਾਂ!ਲੋਹੜੀ ਵਾਲੇ ਦਿਨ ਕਿਸਾਨਾ ਨੇ ਸਾੜੀਆ  ਨਵੀਂ ਖ਼ੇਤੀ ਨੀਤੀ ਦੀਆਂ ਕਾਪੀਆਂ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਵੱਡਾ ਖੁਲਾਸਾ, ਇਸ NGO ਦੀ ਸ਼ੱਕੀ ਭੂਮਿਕਾ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਵੱਡਾ ਖੁਲਾਸਾ, ਇਸ NGO ਦੀ ਸ਼ੱਕੀ ਭੂਮਿਕਾ
Punjab News:  ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ
Punjab News: ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ
Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?
Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?
Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ PM ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ
Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ PM ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Gold Silver Rate Today: ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
Embed widget