![ABP Premium](https://cdn.abplive.com/imagebank/Premium-ad-Icon.png)
Amritsar News: BSF ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਨੂੰ 2 ਕਰੋੜ ਦੀ ਨਕਦੀ ਸਣੇ ਕੀਤਾ ਕਾਬੂ
Amritsar News: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਚੋਣਾਂ ਤੋਂ ਇਕ ਦਿਨ ਬਾਅਦ ਇਕ ਤਸਕਰ ਦੇ ਘਰ ਛਾਪਾ ਮਾਰ ਕੇ 1 ਕਰੋੜ 97 ਲੱਖ ਰੁਪਏ ਬਰਾਮਦ ਕੀਤੇ ਹਨ।
![Amritsar News: BSF ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਨੂੰ 2 ਕਰੋੜ ਦੀ ਨਕਦੀ ਸਣੇ ਕੀਤਾ ਕਾਬੂ Drug money worth one crore rupees has been recovered from two smugglers in Lopoke police station. Amritsar News: BSF ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਨੂੰ 2 ਕਰੋੜ ਦੀ ਨਕਦੀ ਸਣੇ ਕੀਤਾ ਕਾਬੂ](https://feeds.abplive.com/onecms/images/uploaded-images/2024/06/05/753deedd836936e426482652cd5a510a1717567516893647_original.png?impolicy=abp_cdn&imwidth=1200&height=675)
Amritsar News: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਚੋਣਾਂ ਤੋਂ ਇਕ ਦਿਨ ਬਾਅਦ ਇਕ ਤਸਕਰ ਦੇ ਘਰ ਛਾਪਾ ਮਾਰ ਕੇ 1 ਕਰੋੜ 97 ਲੱਖ ਰੁਪਏ ਬਰਾਮਦ ਕੀਤੇ ਹਨ। ਬੀਐਸਐਫ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ ਨੇ ਤਸਕਰ ਦੇ ਘਰੋਂ ਤਿੰਨ ਬੈਗ ਬਰਾਮਦ ਕੀਤੇ ਹਨ। ਜਿਸ ਵਿੱਚ ਇਹ ਸਾਰੀ ਨਕਦੀ ਰੱਖੀ ਹੋਈ ਸੀ। ਪੁਲਿਸ ਨੇ ਇਸ ਦੌਰਾਨ ਦੋ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ।
ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕੱਕੜ ਪਿੰਡ ਵਿੱਚ ਬੀਐਸਐਫ ਵੱਲੋਂ ਇਹ ਸਰਚ ਆਪਰੇਸ਼ਨ ਚਲਾਇਆ ਗਿਆ। ਬੀਐਸਐਫ ਅਧਿਕਾਰੀਆਂ ਨੂੰ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਇੱਕ ਸ਼ੱਕੀ ਤਸਕਰ ਬਾਰੇ ਸੂਹ ਮਿਲੀ ਸੀ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਤਸਕਰ ਨੇ ਨਸ਼ੇ ਦੀ ਵੱਡੀ ਮਾਤਰਾ ਘਰ ਵਿੱਚ ਲੁਕਾ ਕੇ ਰੱਖੀ ਹੋਈ ਸੀ। ਜਿਸ ਤੋਂ ਬਾਅਦ ਬੀਐਸਐਫ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਤਸਕਰ ਦੇ ਘਰ 'ਤੇ ਸਵੇਰੇ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਜਾਂਚ ਦੌਰਾਨ ਬੀਐਸਐਫ ਨੇ ਘਰ ਦੇ ਵੱਖ-ਵੱਖ ਕੋਨਿਆਂ ਵਿੱਚ ਰੱਖੇ ਤਿੰਨ ਬੈਗ ਬਰਾਮਦ ਕੀਤੇ। ਜਿਸ ਵਿੱਚ ਇਹ ਸਾਰਾ ਪੈਸਾ ਛੁਪਾਇਆ ਹੋਇਆ ਸੀ। ਫਿਲਹਾਲ ਦੋ ਸਮੱਗਲਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਇਹ ਬਰਾਮਦਗੀ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖਤਮ ਕਰਨ ਲਈ ਫੋਰਸ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ: ਫਰੀਦਕੋਟ-ਖਡੂਰ ਸਾਹਿਬ ਦੀ ਜਿੱਤ ਪਿੱਛੇ ਭਿੰਡਰਾਂਵਾਲੇ ਦੇ ਭਤੀਜੇ ਨੇ ਦੱਸਿਆ ਵੱਡਾ ਕਾਰਨ, ਹੱਥ ਆਈ ਜਿੱਤ ਦੀ ਇੰਝ ਕਰਨਗੇ ਵਰਤੋਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)