ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Himachal Assembly Election : ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਡੀ 'ਚ ਰੋਡ ਸ਼ੋਅ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਮੰਡੀ ਵਿੱਚ ਰੋਡ ਸ਼ੋਅ ਕਰ ਰਹੇ ਹਨ। ਹਿਮਾਚਲ ਵਿੱਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
AAP_Road_Show
ਮੰਡੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਮੰਡੀ ਵਿੱਚ ਰੋਡ ਸ਼ੋਅ ਕਰ ਰਹੇ ਹਨ। ਹਿਮਾਚਲ ਵਿੱਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰੋਡ ਸ਼ੋਅ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ, ਹੁਣ ਸਮਾਂ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਸਮਾਂ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ, ਬਹੁਤ ਚੰਗਾ ਲੱਗਾ, ਜਿਵੇਂ ਤੁਸੀਂ ਸੁਆਗਤ ਕੀਤਾ ਹੈ। ਮੈਨੂੰ ਅਤੇ ਭਗਵੰਤ ਮਾਨ ਨੂੰ ਰਾਜਨੀਤੀ ਨਹੀਂ ਕਰਨਾ ਆਉਂਦੀ , ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਜਾਣਦੇ ਹਾਂ, ਪਹਿਲਾਂ ਦਿੱਲੀ ਵਿੱਚ ਕੀਤਾ, ਫਿਰ ਪੰਜਾਬ ਵਿੱਚ, ਹੁਣ ਹਿਮਾਚਲ ਵਿੱਚ ਵੀ ਕਰਨਾ ਹੈ। ਇੱਥੇ ਕਾਂਗਰਸ ਅਤੇ ਭਾਜਪਾ ਨੇ 17 ਸਾਲ ਰਾਜ ਕੀਤਾ ਪਰ ਕੁਝ ਨਹੀਂ ਹੋਇਆ, ਤੁਸੀਂ ਸਾਨੂੰ ਇੱਕ ਮੌਕਾ ਦਿਓ, ਤੁਸੀਂ ਸਾਰੀਆਂ ਪਾਰਟੀਆਂ ਨੂੰ ਜਾਣਦੇ ਹੋ, ਅਸੀਂ ਰਾਜਨੀਤੀ ਕਰਨਾ ਨਹੀਂ ਜਾਣਦੇ, ਸਕੂਲ ਅਤੇ ਹਸਪਤਾਲ ਬਣਾਉਣੇ ਆਉਂਦੇ ਹਨ।
ਮੰਡੀ ਰੋਡ ਸ਼ੋਅ 'ਚ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, ਅੱਜ ਤੁਸੀਂ ਮੇਰਾ ਦਿਲ ਖੁਸ਼ ਕਰ ਦਿੱਤਾ, ਸਾਨੂੰ ਇੰਨੇ ਦੋਸਤ ਮਿਲਣ ਦੀ ਉਮੀਦ ਨਹੀਂ ਸੀ, ਮੈਂ ਅਤੇ ਮੇਰਾ ਛੋਟਾ ਭਰਾ ਭਗਵੰਤ ਮਾਨ ਆਮ ਲੋਕ ਹਾਂ, ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਸਾਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਆਉਂਦਾ ਹੈ।
ਦਿੱਲੀ ਵਿੱਚ ਕੀਤਾ , ਪੰਜਾਬ ਵਿੱਚ 20 ਦਿਨ ਹੋ ਗਏ ਹਨ ਸਰਕਾਰ ਬਣੀ ਨੂੰ , ਪੰਜਾਬ ਵਿੱਚ ਭ੍ਰਿਸ਼ਟਾਚਾਰ ਘੱਟ ਨਹੀਂ ਖ਼ਤਮ ਹੋਇਆ ਹੈ। ਅਸੀਂ 20 ਦਿਨਾਂ ਵਿੱਚ ਕਰ ਦਿੱਤਾ। ਉਨ੍ਹਾਂ ਨੇ 75 ਸਾਲਾਂ ਵਿੱਚ ਅਜਿਹਾ ਕਿਉਂ ਨਹੀਂ ਕੀਤਾ? ਸਾਡੀ ਨੀਅਤ ਸਾਫ਼ ਹੈ, ਅਸੀਂ ਬਹੁਤ ਇਮਾਨਦਾਰ ਹਾਂ, ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ, ਮੈਂ ਜਾਣਦਾ ਹਾਂ ਕਿ ਸਕੂਲ, ਹਸਪਤਾਲ, ਬਿਜਲੀ ਕਿਵੇਂ ਠੀਕ ਕਰਨੀ ਹੈ, ਦਿੱਲੀ ਵਿੱਚ ਆਪਣੇ ਰਿਸ਼ਤੇਦਾਰਾਂ ਤੋਂ ਪੁੱਛੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)