ਪੜਚੋਲ ਕਰੋ
Advertisement
ਕਿਸਾਨਾਂ ਲਈ ਖੁਸ਼ਖਬਰੀ! ਕਣਕ ਵੇਚਣ ਲਈ ਇੰਝ ਹਾਸਲ ਕਰੋ ਸਰਕਾਰੀ ਮਦਦ
ਕੋਰੋਨਾ ਨੇ ਸਭ ਤੋਂ ਵੱਡਾ ਸੰਕਟ ਕਿਸਾਨਾਂ ਲਈ ਖੜ੍ਹਾ ਕਰ ਦਿੱਤਾ ਹੈ। ਹਾੜੀ ਦੀਆਂ ਫਸਲਾਂ ਪੱਕੀਆਂ ਖੜ੍ਹੀਆਂ ਹਨ ਤੇ ਸਾਉਣੀ ਦੀ ਬਿਜਾਈ ਲਈ ਤਿਆਰੀਆਂ ਕਰਨੀਆਂ ਹਨ। ਅਜਿਹੇ ਵਿੱਚ ਲੌਕਡਾਊਨ ਕਰਕੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿੱਤ ਨਵੇਂ ਐਲਾਨ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਦੀ ਪ੍ਰੇਸ਼ਾਨੀ ਘਟਦੀ ਨਜ਼ਰ ਨਹੀਂ ਆ ਰਹੀ।
ਚੰਡੀਗੜ੍ਹ: ਕੋਰੋਨਾ ਨੇ ਸਭ ਤੋਂ ਵੱਡਾ ਸੰਕਟ ਕਿਸਾਨਾਂ ਲਈ ਖੜ੍ਹਾ ਕਰ ਦਿੱਤਾ ਹੈ। ਹਾੜੀ ਦੀਆਂ ਫਸਲਾਂ ਪੱਕੀਆਂ ਖੜ੍ਹੀਆਂ ਹਨ ਤੇ ਸਾਉਣੀ ਦੀ ਬਿਜਾਈ ਲਈ ਤਿਆਰੀਆਂ ਕਰਨੀਆਂ ਹਨ। ਅਜਿਹੇ ਵਿੱਚ ਲੌਕਡਾਊਨ ਕਰਕੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿੱਤ ਨਵੇਂ ਐਲਾਨ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਦੀ ਪ੍ਰੇਸ਼ਾਨੀ ਘਟਦੀ ਨਜ਼ਰ ਨਹੀਂ ਆ ਰਹੀ।
ਹੁਣ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹਾੜ੍ਹੀ ਦੀ ਫ਼ਸਲ ਕਣਕ ਦੀ ਵਾਢੀ ਦਰਮਿਆਨ ‘ਕ੍ਰਿਸ਼ੀ ਰੱਥ’ ਨਾਂ ਦਾ ਮੋਬਾਈਲ ਐਪ ਲਾਂਚ ਕੀਤਾ ਹੈ। ਇਸ ਐਪ ਦੀ ਮਦਦ ਨਾਲ ਕਿਸਾਨ ਲੌਕਡਾਊਨ ਦਰਮਿਆਨ ਆਪਣੀ ਜਿਣਸ ਮੰਡੀਆਂ ਤਕ ਲਿਆਉਣ ਲਈ ਭਾੜੇ ’ਤੇ ਟਰੱਕ ਆਦਿ ਜਿਹੀਆਂ ਸਹੂਲਤਾਂ ਦਾ ਲਾਹਾ ਲੈ ਸਕਣਗੇ। ਐਪ ਡਾਊਨਲੋਡ ਕਰਨ ਮਗਰੋਂ ਕਿਸਾਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਕਿੰਨੀ ਮਿਕਦਾਰ ਵਿੱਚ ਆਪਣੀ ਜਿਣਸ ਮੰਡੀਆਂ ਵਿੱਚ ਲਿਜਾਣਾ ਚਾਹੁੰਦੇ ਹਨ।
ਇਸ ਮਗਰੋਂ ਉਨ੍ਹਾਂ ਨੂੰ ਟਰੱਕ ਦੀ ਉਪਲੱਬਧਤਾ ਤੇ ਜਿਣਸ ਦੇ ਦੱਸੇ ਵਜ਼ਨ ਮੁਤਾਬਕ ਕਿਰਾਏ ਦੀ ਤਫ਼ਸੀਲ ਭੇਜੀ ਜਾਵੇਗੀ। ਕਿਸਾਨ ਵੱਲੋਂ ਪੁਸ਼ਟੀ ਕੀਤੇ ਜਾਣ ਮਗਰੋਂ ਐਪ ’ਤੇ ਸਬੰਧਤ ਟਰਾਂਸਪੋਰਟਰ ਦੀ ਡਿਟੇਲ ਆ ਜਾਵੇਗੀ। ਇਸ ਮਗਰੋਂ ਕਿਸਾਨ ਉਸ ਟਰਾਂਸਪੋਰਟਰ ਨਾਲ ਗੱਲਬਾਤ ਕਰਕੇ ਕਿਰਾਇਆ ਭਾੜਾ ਤੈਅ ਕਰੇਗਾ। ਖੇਤੀ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਸ ਐਪ ਦਾ ਮੁੱਖ ਮੰਤਵ ਮੰਡੀਆਂ ਵਿੱਚ ਜਿਣਸ ਲਿਆਉਣ ਮੌਕੇ ਕਿਸਾਨਾਂ ਨੂੰ ਦਰਪੇਸ਼ ਟਰਾਂਸਪੋਰਟੇਸ਼ਨ ਨਾਲ ਸਬੰਧਤ ਮੁਸ਼ਕਲਾਂ ਨੂੰ ਘਟਾਉਣਾ ਹੈ।
ਮੰਤਰਾਲੇ ਨੇ ਕਿਹਾ ਕਿ ਕਿਸਾਨ, ਐਪ ਵਿੱਚ ਜਿਣਸ ਦਾ ਜਿਹੜਾ ਵਜ਼ਨ ਪੋਸਟ ਕਰਨਗੇ, ਉਹ ਕਣਕ ਖਰੀਦਣ ਵਾਲੇ ਵਪਾਰੀ ਤੇ ਟਰਾਂਸਪੋਰਟਰ ਦੋਵੇਂ ਵੇਖ ਸਕਣਗੇ। ਇਸ ਤਰ੍ਹਾਂ ਵਪਾਰੀਆਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਹੋ ਰਹੇ ਜਿਣਸ ਉਤਪਾਦਨ ਦਾ ਪਤਾ ਲੱਗੇਗਾ ਤੇ ਉਹ ਕਿਸਾਨਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀ ਫਸਲ ਮੰਡੀਆਂ ਵਿੱਚ ਲਿਆਉਣ ਲਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰ ਸਕਣਗੇ।
ਇਸ ਐਪ ਵਿੱਚ ਹੁਣ ਤਕ 5.7 ਲੱਖ ਤੋਂ ਵੱਧ ਟਰੱਕ ਸੂਚੀਬੰਦ ਹੋ ਚੁੱਕੇ ਹਨ ਤੇ ਜਲਦੀ ਹੀ ਵੱਡੀ ਗਿਣਤੀ ਹੋਰ ਟਰਾਂਸਪੋਰਟਰ ਜੁੜਨਗੇ। ਮੌਜੂਦਾ ਸਮੇਂ ਕਸਟਮ ਹਾਇਰਿੰਗ ਸੈਂਟਰਾਂ (ਸੀਐਚਸੀ’ਜ਼) ਵੱਲੋਂ ਜਿਣਸ ਮੰਡੀਆਂ ਤਕ ਲਿਜਾਣ ਲਈ ਕਿਸਾਨਾਂ ਨੂੰ ਰਿਆਇਤੀ ਦਰਾਂ ’ਤੇ ਟਰੈਕਟਰਾਂ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਇਸ ਵੇਲੇ ਦੇਸ਼ ਵਿੱਚ 14000 ਤੋਂ ਵੱਧ ਸੀਐਚਸੀ ਹਨ, ਤੇ ਇਨ੍ਹਾਂ ਕੋਲ ਕੁੱਲ ਮਿਲਾ ਕੇ 20 ਹਜ਼ਾਰ ਤੋਂ ਵੱਧ ਟਰੈਕਟਰ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement