ਸਿੱਧੂ ਦਾ ਕੈਪਟਨ ਤੇ ਫੇਰ ਅਸਿੱਧਾ ਵਾਰ, ਨਵਾਂ ਵੀਡੀਓ ਕੀਤਾ ਸ਼ੇਅਰ
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ 'ਚ ਖਟਾਸ ਕਿਸੇ ਤੋਂ ਲੁਕੀ ਨਹੀਂ ਹੈ।ਸ਼ਾਇਦ ਇਹੀ ਕਾਰਨ ਹੈ ਕਿ ਸਿੱਧੂ ਨੇ ਹੁਣ ਅੰਮ੍ਰਿਤਸਰ ਛੱਡ ਪਟਿਆਲਾ ਵਿੱਚ ਆਪਣੀਆਂ ਗਤੀਵੀਦੀਆਂ ਤੇਜ਼ ਕਰ ਦਿੱਤੀਆਂ ਹਨ।
ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ 'ਚ ਖਟਾਸ ਕਿਸੇ ਤੋਂ ਲੁਕੀ ਨਹੀਂ ਹੈ।ਸ਼ਾਇਦ ਇਹੀ ਕਾਰਨ ਹੈ ਕਿ ਸਿੱਧੂ ਨੇ ਹੁਣ ਅੰਮ੍ਰਿਤਸਰ ਛੱਡ ਪਟਿਆਲਾ ਵਿੱਚ ਆਪਣੀਆਂ ਗਤੀਵੀਦੀਆਂ ਤੇਜ਼ ਕਰ ਦਿੱਤੀਆਂ ਹਨ।ਚਰਚਾ ਤਾਂ ਇਹ ਵੀ ਛਿੜੀ ਹੋਈ ਹੈ ਕਿ ਸਿੱਧੂ ਕੈਪਟਨ ਦੇ ਗੜ੍ਹ ਤੇ ਕਬਜ਼ੇ ਕਰਨ ਨੂੰ ਫਿਰ ਰਹੇ ਹਨ। ਅੱਜ ਇੱਕ ਵਾਰ ਫੇਰ ਸਿੱਧੂ ਨੇ ਕੈਪਟਨ ਤੇ ਅਸਿੱਧੇ ਤੌਰ ਤੇ ਹਮਲਾ ਬੋਲਿਆ ਹੈ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਸਿੱਧੂ ਨੇ ਟਵੀਟ ਕਰਕੇ ਕਿਹਾ ਲਿਖਿਆ," ਅਸੀਂ ਤਾਂ ਡੁਬਾਂਗੇ ਸਨਮ, ਪਰ ਤੈਂਨੂੰ ਵੀ ਨਾਲ ਲੈ ਕੇ...ਇਹ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਹੈ, ਬਲਕਿ ਇਹ ਉਸ ਇੱਕ ਇਨਸਾਨ ਦੀ ਗਲਤੀ ਹੈ ਜਿਸ ਨੇ ਵਿਰੋਧੀਆਂ ਨਾਲ ਹੱਥ ਮਿਲਾਏ ਹੋਏ ਹਨ।"
ਸਿੱਧੂ ਨੇ ਇੱਥੇ ਮੁੜ ਤੋਂ ਬੇਅਦਬੀ ਮਾਮਲਿਆਂ ਵਿੱਚ ਅਜੇ ਤੱਕ ਨਾ ਹੋ ਸਕੇ ਇਨਸਾਫ ਦਾ ਮੁੱਦਾ ਚੁੱਕਿਆ।ਸਿੱਧੂ ਨੇ ਟਵੀਟ ਵਿੱਚ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਹ ਸਭ ਫਰੈਂਡਲੀ ਮੈਚ ਖੇਡ ਰਹੇ ਹਨ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
Carefully crafted collusive abetment leading to ...
— Navjot Singh Sidhu (@sherryontopp) April 21, 2021
हम तो डूबेंगे सनम,
तुम्हें भी ले डूबेंगे I
It is not a failure of the Govt or the party, but one person who is hand in glove with the culprits. pic.twitter.com/tp1rOj8Xox
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :