Punjab News: ਕਾਂਗਰਸੀ ਵਿਧਾਇਕ ਆਈਟੀ ਦੇ ਨਿਸ਼ਾਨੇ 'ਤੇ, ਦਿਨ ਚੜ੍ਹਦਿਆਂ ਹੀ ਘਰ, ਫਾਰਮ ਹਾਊਸ ਤੇ ਕਰੱਸ਼ਰ 'ਤੇ ਰੇਡ
Congress MLA Joginder Pal: ਜੋਗਿੰਦਰ ਪਾਲ ਦੇ ਕਈ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਹੈ। ਲੰਬੇ ਸਮੇਂ ਤੋਂ ਆਮਦਨ ਕਰ ਵਿਭਾਗ ਦੀ ਨਜ਼ਰ ਜੋਗਿੰਦਰ ਪਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਆਮਦਨ ਤੇ ਆਮਦਨ ਦੇ ਸਰੋਤਾਂ 'ਤੇ ਸੀ
Punjab News: ਪੰਜਾਬ ਦੇ ਪਠਾਨਕੋਟ ਦੇ ਹਲਕਾ ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਘਰ, ਫਾਰਮ ਹਾਊਸ ਤੇ ਕਰੱਸ਼ਰ 'ਤੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ। ਇਨਕਮ ਟੈਕਸ ਦੀ ਟੀਮ ਸ਼ੁੱਕਰਵਾਰ ਨੂੰ ਸੁਜਾਨਪੁਰ ਸਥਿਤ ਜੋਗਿੰਦਰ ਪਾਲ ਦੇ ਘਰ ਪਹੁੰਚੀ। ਇਸ ਤੋਂ ਬਾਅਦ ਉਸ ਦੇ ਕਰੱਸ਼ਰ ਤੇ ਫਾਰਮ ਹਾਊਸ 'ਤੇ ਰੇਡ ਕੀਤੀ।
ਸੂਤਰਾਂ ਅਨੁਸਾਰ ਜੋਗਿੰਦਰ ਪਾਲ ਦੇ ਕਈ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਹੈ। ਲੰਬੇ ਸਮੇਂ ਤੋਂ ਆਮਦਨ ਕਰ ਵਿਭਾਗ ਦੀ ਨਜ਼ਰ ਜੋਗਿੰਦਰ ਪਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਆਮਦਨ ਤੇ ਆਮਦਨ ਦੇ ਸਰੋਤਾਂ 'ਤੇ ਸੀ। ਰੇਤ ਦੇ ਵੱਡੇ ਕਾਰੋਬਾਰੀ ਸਾਬਕਾ ਵਿਧਾਇਕ ਜੋਗਿੰਦਰ ਪਾਲ ਆਪਣੇ ਕਾਰਜਕਾਲ ਦੌਰਾਨ ਸੁਰਖੀਆਂ ਵਿੱਚ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਸੀ। ਉਸ ਸਮੇਂ ਜੋਗਿੰਦਰ ਪਾਲ ਦੀ ਸਿਹਤ ਵਿਗੜਨ ਕਾਰਨ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।
ਯਾਦ ਰਹੇ ਇਸ ਸਾਲ 8 ਜੂਨ ਨੂੰ ਮਾਈਨਿੰਗ ਅਧਿਕਾਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੀੜੀ ਖੁਰਦ ਸਥਿਤ ਕ੍ਰਿਸ਼ਨਾ ਸਟੋਨ ਕਰੱਸ਼ਰ 'ਤੇ ਛਾਪਾ ਮਾਰਿਆ ਸੀ। ਪੁਲਿਸ ਟੀਮਾਂ ਨੇ ਮੌਕੇ ਤੋਂ ਪੋਕਲੇਨ ਮਸ਼ੀਨ, ਜੇਸੀਬੀ ਤੇ ਟਰੈਕਟਰ-ਟਰਾਲੀ ਨੂੰ ਨਾਜਾਇਜ਼ ਮਾਈਨਿੰਗ ਦੇ ਇਲਜ਼ਾਮ ਤਹਿਤ ਜ਼ਬਤ ਕੀਤਾ ਸੀ।
ਪੋਕਲੇਨ ਚਾਲਕ ਸੁਨੀਲ ਕੁਮਾਰ ਤੇ ਕਰੱਸ਼ਰ ਮੁਲਾਜ਼ਮ ਪ੍ਰਕਾਸ਼ ਮੌਕੇ ਤੋਂ ਫ਼ਰਾਰ ਹੋ ਗਏ ਸਨ। ਜਾਂਚ ਤੋਂ ਬਾਅਦ ਪੁਲਿਸ ਨੇ ਜੋਗਿੰਦਰ ਪਾਲ ਦੀ ਪਤਨੀ ਕ੍ਰਿਸ਼ਨਾ, ਇੱਕ ਹੋਰ ਸਾਥੀ ਲਕਸ਼ੈ ਮਹਾਜਨ ਸਮੇਤ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।