'ਆਪ' ਸੁਪਰੀਮੋ ਦੇ ਦੌਰੇ ਤੋਂ ਪਹਿਲਾਂ ਸਖਤ ਸੁਰੱਖਿਆ ਵਿਚਾਲੇ ਸੰਗਰੂਰ 'ਚ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
Punjab News: ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਦੋ ਦਿਨ ਬਾਕੀ ਹਨ ਇਸੇ ਵਿਚਾਲੇ ਹੁਣ ਸੰਗਰੂਰ 'ਚ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਹਨ।
Punjab News: ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਦੋ ਦਿਨ ਬਾਕੀ ਹਨ ਇਸੇ ਵਿਚਾਲੇ ਹੁਣ ਸੰਗਰੂਰ 'ਚ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਹਨ। ਸੰਗਰੂਰ ਸਥਿਤ ਕਾਲੀ ਮਾਤਾ ਮੰਦਰ ਦੇ ਗੇਟ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੇ ਹਰਕਤ 'ਚ ਆਉਂਦਿਆਂ ਨਾਅਰੇ ਮਿਟਾ ਦਿੱਤੇ ਪਰ ਸਖਤ ਸੁਰੱਖਿਆ ਵਿਚਾਲੇ ਅਜਿਹੀਆਂ ਗਤੀਵਿਧੀਆਂ ਹੋਣਾ ਯਕੀਨਨ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦੀਆਂ ਹਨ।
ਦੱਸ ਦਈਏ ਕਿ ਸੰਗਰੂਰ ਵਿੱਚ 23 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਜ਼ਾਬਤਾ ਲਾਗੂ ਹੈ ਉੱਥੇ ਹੀ ਅੱਜ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸੰਗਰੂਰ ਆ ਰਹੇ ਹਨ। ਉਹ ਇਸ ਮੰਦਰ ਵਿੱਚ ਮੱਥਾ ਟੇਕਣ ਵੀ ਆ ਸਕਦੇ ਹਨ ਜਿਸ ਦੇ ਮੱਦੇਨਜ਼ਰ ਸੁਰੱਖਿਆ ਸਖਤ ਹੈ ਫਿਰ ਵੀ ਅਜਿਹੀ ਹਰਕਤ ਕੀਤੀ ਗਈ।
ਜਿਸ ਥਾਂ 'ਤੇ ਨਾਅਰੇ ਲਿਖੇ ਗਏ ਸਨ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਇਸ ਕਾਰਨ ਇਹ ਨਹੀਂ ਦੱਸਿਆ ਗਿਆ ਕਿ ਇਹ ਨਾਅਰੇ ਕਿਸ ਨੇ ਲਿਖੇ ਹਨ। ਪੁਲਿਸ ਹੁਣ ਮੰਦਰ ਨੂੰ ਜਾਣ ਵਾਲੀਆਂ ਸੜਕਾਂ 'ਤੇ ਲੱਗੇ ਸੀਸੀਟੀਵੀ ਦੀ ਜਾਂਚ ਕਰਨ 'ਚ ਜੁਟੀ ਹੈ। ਹਾਲਾਂਕਿ ਹੁਣ ਤੱਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਹੈ।