(Source: ECI/ABP News)
Punjab News: ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸੀ ਸਰਕਾਰੀ ਹਥਿਆਰ
ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਬਦਲੇ ਸਰਕਾਰੀ ਹਥਿਆਰ ਬਦਮਾਸਾਂ ਨੂੰ ਦਿੰਦਾ ਸੀ। ਇਹ ਖੁਲਾਸਾ ਤਰਨ ਤਾਰਨ ਵਿੱਚ ਪੁਲਿਸ ਤੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਗੁਰਗਿਆਂ ਵਿਚਾਲੇ ਮੁਕਾਬਲੇ ਮਗਰੋਂ ਹੋਇਆ।

Punjab News: ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਬਦਲੇ ਸਰਕਾਰੀ ਹਥਿਆਰ ਬਦਮਾਸਾਂ ਨੂੰ ਦਿੰਦਾ ਸੀ। ਇਹ ਖੁਲਾਸਾ ਤਰਨ ਤਾਰਨ ਵਿੱਚ ਪੁਲਿਸ ਤੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਗੁਰਗਿਆਂ ਵਿਚਾਲੇ ਮੁਕਾਬਲੇ ਮਗਰੋਂ ਹੋਇਆ। ਇਸ ਮੁਕਾਬਲੇ ਵਿੱਚ ਦੋ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 32 ਬੋਰ ਦਾ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ।
ਪੁਲਿਸ ਨੇ ਜਦੋਂ ਉਨ੍ਹਾਂ ਕੋਲੋਂ ਪਿਸਤੌਲ ਬਾਰੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਇੱਕ ਏਐਸਆਈ ਦਾ ਨਾਂ ਲਿਆ। ਇਸ ਤੋਂ ਬਾਅਦ ਪੁਲਿਸ ਨੇ ਏਐਸਆਈ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਏਐਸਆਈ ਨਸ਼ੇ ਦਾ ਆਦੀ ਸੀ ਤੇ ਉਹ ਆਪਣਾ ਸਰਕਾਰੀ ਹਥਿਆਰ ਬਦਮਾਸ਼ਾਂ ਨੂੰ ਦੇ ਕੇ ਨਸ਼ਾ ਲੈਂਦਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਯਾਦਵਿੰਦਰ ਸਿੰਘ, ਕੁਲਦੀਪ ਸਿੰਘ ਉਰਫ ਲੱਡੂ, ਏਐਸਆਈ ਪ੍ਰਭਦੀਪ ਸਿੰਘ ਤੇ ਪਵਨਦੀਪ ਸਿੰਘ ਵਜੋਂ ਹੋਈ ਹੈ। ਯਾਦਵਿੰਦਰ ਸਿੰਘ ਤੇ ਕੁਲਦੀਪ ਸਿੰਘ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਲਈ ਕੰਮ ਕਰਦੇ ਸਨ।
ਹਾਸਲ ਜਾਣਕਾਰੀ ਮੁਤਾਬਕ ਤਰਨ ਤਾਰਨ ਪੁਲਿਸ ਨੂੰ ਦੋ ਬਦਮਾਸ਼ਾਂ ਬਾਰੇ ਜਾਣਕਾਈ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲੋਕੇਸ਼ਨ ਟ੍ਰੇਸ ਕੀਤੀ ਗਈ। ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਿਸ ਨੇ ਮੰਗਲਵਾਰ ਰਾਤ ਤਰਨ ਤਾਰਨ ਨੇੜੇ ਰੇਡ ਕੀਤੀ ਤਾਂ ਸ਼ੂਟਰਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਜਵਾਬੀ ਕਾਰਵਾਈ ਵਿੱਚ ਤਰਨ ਤਾਰਨ ਦੇ ਪਿੰਡ ਰੂੜੀਵਾਲਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਤੇ ਕੁਲਦੀਪ ਸਿੰਘ ਉਰਫ਼ ਲੱਡੂ ਦੀ ਲੱਤ ਵਿੱਚ ਗੋਲੀ ਲੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਪੰਜਾਬ ਪੁਲਿਸ ਦੇ ਸਥਾਨਕ ਰੈਂਕ ਦੇ ਏਐਸਆਈ ਪਵਨਦੀਪ ਦੇ ਬਦਮਾਸ਼ਾਂ ਨਾਲ ਸਬੰਧ ਸਨ। ਉਹ ਤਰਨ ਤਾਰਨ ਦਾ ਰਹਿਣ ਵਾਲਾ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਏਐਸਆਈ ਪਵਨਦੀਪ ਨੇ ਆਪਣਾ ਸਰਕਾਰੀ ਹਥਿਆਰ ਗਿਰਵੀ ਰੱਖਿਆ ਹੋਇਆ ਸੀ। ਉਹ ਨਸ਼ੇ ਦਾ ਆਦੀ ਸੀ। ASI ਹਥਿਆਰਾਂ ਦੇ ਬਦਲੇ ਨਸ਼ਾ ਲੈਂਦਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
