ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਚਿੱਟੇ ਦੀ ਓਵਰਡੋਜ਼ ਕਾਰਨ ਪੰਜਾਬੀ ਗਾਇਕ ਦੀ ਮੌਤ, ਹੁਣ ਤੱਕ ਕੀਤਾ ਇੱਕ ਕਰੋੜ ਰੁਪਏ ਦਾ ਨਸ਼ਾ
ਮਹਿਲ ਕਲਾਂ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ, ਪੁਲਿਸ ਕੁਝ ਨਹੀਂ ਕਰ ਰਹੀ ਤੇ ਨਾ ਹੀ ਨਸ਼ਾ ਤਸਕਰਾਂ ਖਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
![ਚਿੱਟੇ ਦੀ ਓਵਰਡੋਜ਼ ਕਾਰਨ ਪੰਜਾਬੀ ਗਾਇਕ ਦੀ ਮੌਤ, ਹੁਣ ਤੱਕ ਕੀਤਾ ਇੱਕ ਕਰੋੜ ਰੁਪਏ ਦਾ ਨਸ਼ਾ Punjabi singer dies due to overdose, drug addiction worth Rs 1 crore done so far ਚਿੱਟੇ ਦੀ ਓਵਰਡੋਜ਼ ਕਾਰਨ ਪੰਜਾਬੀ ਗਾਇਕ ਦੀ ਮੌਤ, ਹੁਣ ਤੱਕ ਕੀਤਾ ਇੱਕ ਕਰੋੜ ਰੁਪਏ ਦਾ ਨਸ਼ਾ](https://static.abplive.com/wp-content/uploads/sites/5/2020/06/29201853/gagandeep-singh-singer.jpg?impolicy=abp_cdn&imwidth=1200&height=675)
ਬਰਨਾਲਾ: ਮਹਿਲ ਕਲਾਂ ਦੇ ਇੱਕ ਨੌਜਵਾਨ ਗਾਇਕ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਗਗਨਦੀਪ ਸਿੰਘ (26) ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੀਤੀ ਸ਼ਾਮ ਘਰ ਆਇਆ ਸੀ।
ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਪਿਆ। 6 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਬਾਂਹ 'ਚ ਲੱਗੀ ਸਿਰਿੰਜ ਵੀ ਖ਼ੁਦ ਕੱਢੀ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਹੁਣ ਤੱਕ ਇੱਕ ਕਰੋੜ ਰੁਪਏ ਦਾ ਨਸ਼ਾ ਕਰ ਚੁੱਕਿਆ ਸੀ। ਹਰ ਰੋਜ਼ ਪੰਜ ਹਜ਼ਾਰ ਰੁਪਏ ਦਾ ਨਸ਼ਾ ਕਰਦਾ ਸੀ।
ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਮਹਿਲ ਕਲਾਂ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ, ਪੁਲਿਸ ਕੁਝ ਨਹੀਂ ਕਰ ਰਹੀ ਤੇ ਨਾ ਹੀ ਨਸ਼ਾ ਤਸਕਰਾਂ ਖਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਸਮੇਂ ਵਿੱਚ ਹੀ ਮਹਿਲ ਕਲਾਂ ਦੇ ਕਈ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ।
ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ। ਉਸ ਵੱਲੋਂ ਨਾਮਵਰ ਗਾਇਕਾ ਗੁਰਲੇਜ਼ ਅਖ਼ਤਰ ਨਾਲ ਗਾਇਆ ਗੀਤ 'ਜੀਜਾ ਜੀ' ਤੇ 'ਚਿੱਟੇ ਵਾਲੀ ਲਾਈਨ', 'ਚੱਕਵੀਂ ਮੰਡੀਰ' ਗੀਤ ਯੂ-ਟਿਊਬ 'ਤੇ ਕਾਫ਼ੀ ਹਿੱਟ ਹੋਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)