Storm In Punjab: ਪੰਜਾਬ 'ਚ ਤੂਫਾਨ ਦੀਆਂ ਖੌਫਨਾਕ ਤਸਵੀਰਾਂ, ਉੱਡ ਗਈਆਂ ਘਰ ਦੀਆਂ ਛੱਤਾਂ, ਕਈ ਥਾਵਾਂ 'ਤੇ ਡਿੱਗੇ ਦਰੱਖਤ ਤੇ ਕੰਧਾਂ
Punjab News: ਬੀਤੇ ਦਿਨ ਪੰਜਾਬ ਦੇ ਵਿੱਚ ਆਏ ਤੂਫਾਨ ਨੇ ਵੱਡੀ ਗਿਣਤੀ ਦੇ ਵਿੱਚ ਤਬਾਹੀ ਮਚਾਈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
storm in punjab: ਬੀਤੇ ਦਿਨੀਂ ਪੰਜਾਬ ਦੇ ਬਠਿੰਡਾ 'ਚ ਦੁਪਹਿਰ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ 'ਚ ਪਏ ਭਾਰੀ ਗੜੇਮਾਰੀ ਤੋਂ ਇਲਾਵਾ ਪਿੰਡ ਕੋਠਾ ਗੁਰੂ ਕਾ 'ਚ ਮੀਂਹ ਤੋਂ ਪਹਿਲਾਂ ਤੇਜ਼ ਹਨੇਰੀ ਦੇ ਨਾਲ-ਨਾਲ ਵਾਵਰੋਲਾ ਦੇਖਣ ਨੂੰ ਮਿਲਿਆ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।
ਤੇਜ਼ ਤੂਫ਼ਾਨ ਨੇ ਪਿੰਡ ਕੋਠਾ ਗੁਰੂ ਕਾ ਵਿੱਚ ਇੱਕ ਸ਼ੈੱਡ ਦੀਆਂ ਕੰਧਾਂ ਨੂੰ ਤੋੜ ਦਿੱਤਾ ਅਤੇ ਟੀਨ ਦੀਆਂ ਛੱਤਾਂ ਨੂੰ ਢੱਕਣ ਵਾਲੀਆਂ ਚਾਦਰਾਂ ਵੀ ਤੋੜ ਦਿੱਤੀਆਂ।
ਪਿੰਡ ਕੋਠਾ ਗੁਰੂ ਕਾ ਤੋਂ ਮਿਲੇ ਪਾਣੀ ਦੇ ਵਾਵਰੋਲੇ ਦੀ ਵੀਡੀਓ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਾਵਰੋਲਾ ਗੋਲ ਚੱਕਰ ਬਣਾਉਂਦੇ ਹੋਏ ਅਸਮਾਨ ਵਿੱਚ ਚਲਾ ਗਿਆ ਸੀ। ਇਸ ਤੋਂ ਪਹਿਲਾਂ ਤੇਜ਼ ਹਨ੍ਹੇਰੀ ਵਾਂਗ ਆਇਆ ਅਤੇ ਦਰੱਖਤ ਤੋੜਨ ਤੋਂ ਇਲਾਵਾ ਕੰਧਾਂ ਵੀ ਢਾਹ ਦਿੱਤੀਆਂ। ਇਸ ਤਰ੍ਹਾਂ ਦਾ ਵਾਵਰੋਲਾ ਬਠਿੰਡਾ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।
Extremely rare tornedo wrecked havoc in Jhelum city#Jehlum#Tornado#Punjab#rain#Pakistan pic.twitter.com/MRWn2vqj9I
— Dot originals (@dotoriginals) March 2, 2024
Tornado spotted in Jhelum, Punjab,Pakistan#Tornado #jhelum #Punjab #rain #Pakistan pic.twitter.com/ncGpE13ift
— Chaudhary Ibrahim (@iamibrahim0000) March 2, 2024
ਪਿੰਡ ਵਾਸੀਆਂ ਮੁਤਾਬਕ ਪਿੰਡ ਕੋਠਾ ਗੁਰੂ ਕਾ ਵਿੱਚ ਜਿੱਥੇ ਲੋਕਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ, ਉਥੇ ਹੀ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ ਹਨ। ਜਾਂਚ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਉਕਤ ਵਾਵਰੋਲੇ ਅਤੇ ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਿੰਨੀ ਫਸਲ ਦਾ ਨੁਕਸਾਨ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।