ਪੜਚੋਲ ਕਰੋ
ਟਿਕੈਤ ਦੀਆਂ ਅੱਖਾਂ 'ਚ ਹੰਝੂ ਦੇਖ ਗਾਜ਼ੀਪੁਰ ਬਾਰਡਰ ਪਹੁੰਚੇ ਸੰਜੇ ਰਾਉਤ, ਬੋਲੇ ਹੁਣ ਅੰਦੋਲਨ ਨੂੰ ਮਜ਼ਬੂਤੀ ਦੇਣ ਦੀ ਲੋੜ
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਜਾਰੀ ਹੈ। ਅਜਿਹੇ 'ਚ ਵਿਰੋਧੀ ਪਾਰਟੀਆਂ ਲਗਾਤਾਰ ਕਿਸਾਨਾਂ ਦੇ ਸਮਰਥਨ 'ਚ ਬਾਰਡਰ 'ਤੇ ਪਹੁੰਚ ਰਹੀਆਂ ਹਨ। ਅੱਜ ਮੰਗਲਵਾਰ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਕਿਸਾਨਾਂ ਦੇ ਸਮਰਥਨ 'ਚ ਗਾਜ਼ੀਪੁਰ ਬਾਰਡਰ ਪਹੁੰਚੇ।
![ਟਿਕੈਤ ਦੀਆਂ ਅੱਖਾਂ 'ਚ ਹੰਝੂ ਦੇਖ ਗਾਜ਼ੀਪੁਰ ਬਾਰਡਰ ਪਹੁੰਚੇ ਸੰਜੇ ਰਾਉਤ, ਬੋਲੇ ਹੁਣ ਅੰਦੋਲਨ ਨੂੰ ਮਜ਼ਬੂਤੀ ਦੇਣ ਦੀ ਲੋੜ Sanjay Raut arrives at Ghazipur border after watching tears in Tikait's eyes, says agitation needs to be strengthened ਟਿਕੈਤ ਦੀਆਂ ਅੱਖਾਂ 'ਚ ਹੰਝੂ ਦੇਖ ਗਾਜ਼ੀਪੁਰ ਬਾਰਡਰ ਪਹੁੰਚੇ ਸੰਜੇ ਰਾਉਤ, ਬੋਲੇ ਹੁਣ ਅੰਦੋਲਨ ਨੂੰ ਮਜ਼ਬੂਤੀ ਦੇਣ ਦੀ ਲੋੜ](https://static.abplive.com/wp-content/uploads/sites/5/2021/02/02212255/sanjay-raut-rakesh-tikait.jpg?impolicy=abp_cdn&imwidth=1200&height=675)
ਗਾਜ਼ੀਪੁਰ ਬਾਰਡਰ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਜਾਰੀ ਹੈ। ਅਜਿਹੇ 'ਚ ਵਿਰੋਧੀ ਪਾਰਟੀਆਂ ਲਗਾਤਾਰ ਕਿਸਾਨਾਂ ਦੇ ਸਮਰਥਨ 'ਚ ਬਾਰਡਰ 'ਤੇ ਪਹੁੰਚ ਰਹੀਆਂ ਹਨ। ਅੱਜ ਮੰਗਲਵਾਰ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਕਿਸਾਨਾਂ ਦੇ ਸਮਰਥਨ 'ਚ ਗਾਜ਼ੀਪੁਰ ਬਾਰਡਰ ਪਹੁੰਚੇ। ਰਾਉਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਆਪਣਾ ਤੇ ਆਪਣੀ ਪਾਰਟੀ ਦਾ ਸਮਰਥਨ ਦਿੱਤਾ।
ਸੰਜੇ ਰਾਉਤ ਨੇ ਕਿਹਾ, "ਮੈਨੂੰ ਠਾਕਰੇ ਜੀ ਨੇ ਖਾਸ ਤੌਰ 'ਤੇ ਭੇਜਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਕਿਸਾਨਾਂ ਦੇ ਸਮਰਥਨ 'ਚ ਹਨ। 26 ਜਨਵਰੀ ਤੋਂ ਬਾਅਦ ਅਸੀਂ ਜੋ ਮਾਹੌਲ ਦੇਖਿਆ ਤੇ ਜਿਸ ਤਰ੍ਹਾਂ ਰਾਕੇਸ਼ ਟਿਕੈਤ ਜੀ ਦੀਆਂ ਅੱਖਾਂ 'ਚ ਹੰਝੂ ਦੇਖੇ, ਉਸ ਤੋਂ ਬਾਅਦ ਅਸੀਂ ਕਿਵੇਂ ਰਹਿ ਸਕਦੇ ਸੀ?" ਰਾਉਤ ਨੇ ਕਿਹਾ, "ਬਾਰਡਰ 'ਤੇ ਹਾਲ ਹੀ 'ਚ ਜੋ ਕੁਝ ਵੀ ਹੋਇਆ ਉਸ ਨਾਲ ਪੂਰਾ ਦੇਸ਼ ਬੀਜੇਪੀ ਤੋਂ ਨਾਰਾਜ਼ ਹੈ। ਰਾਕੇਸ਼ ਟਿਕੈਤ ਜੋ ਵੀ ਤੈਅ ਕਰਨਗੇ ਉਹ ਹੀ ਸਾਡੇ ਲਈ ਅਗਲੀ ਰਣਨੀਤੀ ਹੋਵੇਗੀ।"
ਕਿਸਾਨਾਂ ਦੇ ਹੱਕ 'ਚ ਜੇਜੇਪੀ ਲੀਡਰ ਨੇ ਪਾਰਟੀ ਵੀ ਛੱਡੀ ਤੇ ਅਹੁਦਾ ਵੀ, ਦੁਸ਼ਯੰਤ ਚੌਟਾਲਾ ਬਾਰੇ ਕਹੀ ਵੱਡੀ ਗੱਲ
ਜਦੋਂ ਸੰਜੇ ਰਾਉਤ ਨੂੰ ਪੁੱਛਿਆ ਗਿਆ ਕਿ ਦੋ ਮਹੀਨਿਆਂ ਬਾਅਦ ਸਰਹੱਦ ਕਿਉਂ ਆਏ ਤਾਂ ਇਸ ਸਵਾਲ ਦੇ ਜਵਾਬ ਵਿੱਚ ਰਾਉਤ ਨੇ ਕਿਹਾ, ਹੁਣ ਅੰਦੋਲਨ ਨੂੰ ਮਜ਼ਬੂਤੀ ਦੇਣ ਦੀ ਜ਼ਰੂਰਤ ਹੈ। ਰਾਉਤ ਨੇ ਕਿਹਾ, ਅਸੀਂ ਕਿਸਾਨਾਂ ਦੇ ਨਾਲ ਹਾਂ, ਰਾਜਨੀਤੀ ਨਾ ਕਰੋ। ਸਰਕਾਰ ਅਤੇ ਕਿਸਾਨ ਸੰਗਠਨਾਂ ਨੇ 11 ਗੇੜ ਵਾਰਤਾ ਕੀਤੀ, ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਜਟ
ਬਜਟ
ਬਜਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)