8mm ਦਾ ਰੇਡੀਓਐਕਟਿਵ ਕੈਪਸੂਲ ਦੇ ਗਾਇਬ 'ਤੇ ਪੱਛਮੀ ਆਸਟ੍ਰੇਲੀਆ 'ਚ ਹੜਕੰਪ, ਹਾਈ ਰੇਡੀਏਸ਼ਨ ਅਲਰਟ ਜਾਰੀ, ਜਾਣੋ ਕਿਉਂ ਹੋ ਸਕਦੈ ਖ਼ਤਰਨਾਕ
Australia ਵਿੱਚ ਮਾਈਨਿੰਗ ਕਾਰਜਾਂ 'ਚ ਵਰਤਿਆ ਜਾਣ ਵਾਲਾ ਇੱਕ ਰੇਡੀਓਐਕਟਿਵ ਕੈਪਸੂਲ ਕਿਸੇ ਹੋਰ ਥਾਂ ਲਿਜਾਂਦੇ ਸਮੇਂ ਕਿਤੇ ਗੁਆਚ ਗਿਆ ਸੀ। ਇਸ ਦੇ ਨੁਕਸਾਨ ਦਾ ਅਹਿਸਾਸ ਕਰਦਿਆਂ ਪੱਛਮੀ ਆਸਟ੍ਰੇਲੀਆ ਵਿਚ ਹਲਚਲ ਮਚ ਗਈ ਹੈ।
Radioactive Capsule Missing in Australia News: ਇੱਕ ਛੋਟੇ ਰੇਡੀਓਐਕਟਿਵ ਕੈਪਸੂਲ ਦੇ ਗਾਇਬ ਹੋਣ ਕਾਰਨ ਆਸਟ੍ਰੇਲੀਆ ਵਿੱਚ ਹਲਚਲ ਮਚ ਗਈ ਹੈ। ਪੱਛਮੀ ਆਸਟ੍ਰੇਲੀਆ ਵਿੱਚ ਹਾਈ ਰੇਡੀਏਸ਼ਨ ਅਲਰਟ ਜਾਰੀ ਕੀਤਾ ਗਿਆ ਹੈ। ਕੈਪਸੂਲ ਇੱਕ ਥਾਂ ਤੋਂ ਦੂਜੀ ਥਾਂ ਵਿੱਚ ਲਿਜਾਂਦੇ ਸਮੇਂ ਗਾਇਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਕੈਪਸੂਲ ਕਾਰਨ ਰੇਡੀਓ ਐਕਟਿਵ ਇਨਫੈਕਸ਼ਨ ਨਾਲ ਫੈਲਣ ਵਾਲੀ ਬੀਮਾਰੀ ਫੈਲਣ ਦਾ ਖਦਸ਼ਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਿਹਤ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਰੇਡੀਓਐਕਟਿਵ ਕੈਪਸੂਲ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਕੈਪਸੂਲ ਅੱਠ ਮਿਲੀਮੀਟਰ ਲੰਬਾ ਅਤੇ ਛੇ ਮਿਲੀਮੀਟਰ ਚੌੜਾ ਹੈ। ਇਹ ਰੇਡੀਓਐਕਟਿਵ ਸੀਜ਼ੀਅਮ-137 ਨਾਮਕ ਪਦਾਰਥ ਨਾਲ ਭਰਿਆ ਹੁੰਦਾ ਹੈ।
ਰੇਡੀਓਐਕਟਿਵ ਕੈਪਸੂਲ ਕਿਵੇਂ ਤੇ ਕਿੱਥੇ ਗਿਆ ਸੀ ਗੁਆਚ?
ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਸ ਕੈਪਸੂਲ ਦੀ ਵਰਤੋਂ ਮਾਈਨਿੰਗ ਦੇ ਕੰਮ ਵਿੱਚ ਕੀਤੀ ਜਾਂਦੀ ਹੈ। ਇਹ ਮਾਈਨਿੰਗ ਕਾਰਜਾਂ ਵਿੱਚ ਗੇਜ ਦੇ ਅੰਦਰ ਵਰਤਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਨੂੰ ਟਰੱਕ 'ਚ ਲਿਜਾਇਆ ਜਾ ਰਿਹਾ ਸੀ ਇਸ ਦੌਰਾਨ ਧਮਕ ਲੱਗਣ ਕਾਰਨ ਇਕ ਬੋਲਟ ਖੁੱਲ੍ਹ ਗਿਆ ਅਤੇ ਕੈਪਸੂਲ ਰਸਤੇ 'ਚ ਕਿਤੇ ਡਿੱਗ ਗਏ।
ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਸੀਜ਼ੀਅਮ-137 ਨਾਲ ਭਰਿਆ ਇੱਕ ਚਾਂਦੀ ਦਾ ਕੈਪਸੂਲ ਦੂਰ-ਦੁਰਾਡੇ ਦੇ ਕਿੰਬਰਲੇ ਖੇਤਰ ਦੇ ਨਿਊਮੈਨ ਸ਼ਹਿਰ ਤੋਂ ਪਰਥ ਦੇ ਉੱਤਰ-ਪੂਰਬੀ ਉਪਨਗਰਾਂ ਵਿੱਚ ਲਿਜਾਇਆ ਜਾ ਰਿਹਾ ਸੀ। ਇਹ ਕੈਪਸੂਲ ਪਰਥ ਸਟੋਰੇਜ ਸਹੂਲਤ 'ਤੇ ਪਹੁੰਚਣਾ ਸੀ। ਨਿਊਮੈਨ ਸ਼ਹਿਰ ਪਰਥ ਤੋਂ ਲਗਭਗ 1200 ਕਿਲੋਮੀਟਰ ਉੱਤਰ-ਪੂਰਬ ਵੱਲ ਹੈ।
12 ਜਨਵਰੀ ਨੂੰ ਕੀਤਾ ਗਿਆ ਸੀ ਟਰੱਕ ਲੋਡ
ਰੇਡੀਓਐਕਟਿਵ ਕੈਪਸੂਲ ਨੂੰ 12 ਜਨਵਰੀ ਨੂੰ ਸਾਈਟ ਤੋਂ ਟਰੱਕ ਲਿਆ ਗਿਆ ਸੀ ਪਰ ਜਦੋਂ ਇਹ ਇਸ ਹਫਤੇ ਤੱਕ ਨਹੀਂ ਮਿਲਿਆ, ਤਾਂ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ। ਹੁਣ ਇਸ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਕੈਪਸੂਲ ਰੀਓ ਟਿੰਟੋ ਨਾਮ ਦੀ ਖਦਾਨ ਦਾ ਸੀ।
ਸਿਹਤ ਅਧਿਕਾਰੀ ਨੇ ਦੱਸਿਆ, ਕੈਪਸੂਲ ਕਿੰਨੇ ਹੋ ਸਕਦੇ ਹਨ ਖਤਰਨਾਕ?
ਪੱਛਮੀ ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਐਂਡਰਿਊ ਰੌਬਰਟਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਇਸ ਕੈਪਸੂਲ ਨੂੰ ਸਰੀਰ ਦੇ ਨੇੜੇ ਰੱਖਿਆ ਜਾਂਦਾ ਹੈ, ਤਾਂ ਇਸ ਨਾਲ ਚਮੜੀ ਦੀ ਲਾਲੀ ਅਤੇ ਰੇਡੀਏਸ਼ਨ ਬਰਨ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਪਸੂਲ ਤੋਂ ਨਿਕਲਣ ਵਾਲੀ ਰੇਡੀਏਸ਼ਨ ਨਾਲ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਹਾਨੀਕਾਰਕ ਪ੍ਰਭਾਵਾਂ ਵਿੱਚ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਨੁਕਸਾਨ ਪਹੁੰਚਾਉਣਾ ਵੀ ਸ਼ਾਮਲ ਹੈ।
An image of the capsule is below - pic.twitter.com/pbbtfZWEN9
— Chief Health Officer, Western Australia (@CHO_WAHealth) January 27, 2023
ਸਿਹਤ ਅਧਿਕਾਰੀ ਨੇ ਕਿਹਾ ਕਿ ਚਿੰਤਾ ਇਸ ਗੱਲ ਦੀ ਹੈ ਕਿ ਕੋਈ ਇਸ ਨੂੰ ਚੁੱਕ ਨਾ ਲਵੇ। ਜੇ ਅਜਿਹਾ ਹੁੰਦਾ ਹੈ ਤਾਂ ਉਹ ਨਹੀਂ ਜਾਣ ਸਕੇਗਾ ਕਿ ਇਹ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਆਬਾਦੀ ਵਾਲੇ ਖੇਤਰਾਂ ਨੂੰ ਪਹਿਲ ਦੇ ਆਧਾਰ 'ਤੇ ਰੱਖ ਕੇ ਇਸ ਕੈਪਸੂਲ ਦੀ ਖੋਜ ਕੀਤੀ ਜਾ ਰਹੀ ਹੈ।