Jobs in Abroad: ਅਮਰੀਕਾ ਦੀ ਸਖਤੀ ਮਗਰੋਂ ਹੁਣ ਯੂਰਪੀ ਮੁਲਕ ਨੇ ਖੋਲ੍ਹੇ ਭਾਰਤੀਆਂ ਲਈ ਦਰ, ਵੀਜ਼ਾ ਤੇ ਇੰਮੀਗ੍ਰਸ਼ਨ ਨਿਯਮ ਵੀ ਕੀਤੇ ਸੌਖੇ
Jobs in Germany: ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਯੂਕੇ ਪਰਵਾਸੀਆਂ ਲਈ ਨਿਯਮ ਸਖਤ ਕਰਨ ਜਾ ਰਹੇ ਹਨ ਪਰ ਇੱਕ ਯੂਰਪੀ ਮੁਲਕ ਤੋਂ ਵਿਦੇਸ਼ ਜਾਣ ਦਾ ਚਾਹਵਾਨਾਂ ਲਈ ਖੁਸ਼ਖਬਰੀ ਆਈ ਹੈ। ਯੂਰਪੀ ਦੇਸ਼ ਜਰਮਨੀ ਹੁਣ ਭਾਰਤੀਆਂ ਲਈ ਆਪਣੇ ਦਰ ਖੋਲ੍ਹ ਰਿਹਾ ਹੈ।

Jobs in Germany: ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਯੂਕੇ ਪਰਵਾਸੀਆਂ ਲਈ ਨਿਯਮ ਸਖਤ ਕਰਨ ਜਾ ਰਹੇ ਹਨ ਪਰ ਇੱਕ ਯੂਰਪੀ ਮੁਲਕ ਤੋਂ ਵਿਦੇਸ਼ ਜਾਣ ਦਾ ਚਾਹਵਾਨਾਂ ਲਈ ਖੁਸ਼ਖਬਰੀ ਆਈ ਹੈ। ਯੂਰਪੀ ਦੇਸ਼ ਜਰਮਨੀ ਹੁਣ ਭਾਰਤੀਆਂ ਲਈ ਆਪਣੇ ਦਰ ਖੋਲ੍ਹ ਰਿਹਾ ਹੈ। ਇਸ ਲਈ ਵੀਜ਼ਾ ਤੇ ਇੰਮੀਗ੍ਰਸ਼ਨ ਨਿਯਮ ਵੀ ਸੌਖੇ ਕੀਤੇ ਜਾ ਰਹੇ ਹਨ। ਜਰਮਨੀ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਹੈ। ਇਸ ਲਈ ਜਰਮਨੀ ਭਾਰਤੀ ਕਾਮਿਆਂ ਨੂੰ ਅਹਿਮੀਅਤ ਵੀ ਦੇ ਰਿਹਾ ਹੈ।
ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਜਰਮਨੀ ਇਸ ਸਮੇਂ ਆਰਥਿਕ ਮੰਦੀ ਤੇ ਰਾਜਨੀਤਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਵਿੱਚ ਜਰਮਨ ਰਾਜਦੂਤ ਫਿਲਿਪ ਐਕਰਮੈਨ ਨੇ ਪਿਛਲੇ ਸਮੇਂ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਭਾਰਤੀ ਹੁਨਰਮੰਦ ਕਾਮੇ ਉਨ੍ਹਾਂ ਦੇ ਦੇਸ਼ ਜਾਣ ਤੇ ਕੰਮ ਕਰਨ। ਦਸੰਬਰ ਵਿੱਚ ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ਵਿੱਚ ਫਿਲਿਪ ਐਕਰਮੈਨ ਨੇ ਦੱਸਿਆ ਸੀ ਕਿ ਕਿਵੇਂ ਜਰਮਨੀ ਇੱਕ ਨਵੀਂ ਤੇ ਉਦਾਰ ਇਮੀਗ੍ਰੇਸ਼ਨ ਨੀਤੀ ਦੀ ਯੋਜਨਾ ਬਣਾ ਰਿਹਾ ਹੈ ਜੋ ਭਾਰਤੀ ਕਾਮਿਆਂ ਨੂੰ ਲੇਬਰ ਦੀ ਘਾਟ ਦਾ ਸਾਹਮਣਾ ਕਰ ਰਹੇ ਖੇਤਰਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਬਣਾਏਗੀ।
ਦਰਅਸਲ ਜਰਮਨੀ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਰਮਨੀ ਵਿੱਚ ਇੰਜੀਨੀਅਰਿੰਗ ਤੇ ਡਿਜੀਟਲ ਸੈਲਿਊਸ਼ਨ ਵਰਗੇ ਖੇਤਰਾਂ ਵਿੱਚ ਵੱਡੀ ਪੱਧਰ ਉਪਰ ਅਸਾਮੀਆਂ ਖਾਲੀ ਹਨ। ਇਸ ਲਈ ਜਰਮਨੀ ਨੇ ਆਪਣੇ ਕਾਨੂੰਨ ਬਦਲ ਦਿੱਤੇ ਹਨ। ਜਰਮਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਦੇਸ਼ ਅੰਦਰ ਹੁਣ ਸ਼ਾਇਦ ਸਭ ਤੋਂ ਵੱਧ ਉਦਾਰ ਇਮੀਗ੍ਰੇਸ਼ਨ ਕਾਨੂੰਨ ਹਨ। ਜਰਮਨੀ ਨੇ ਅਮਰੀਕਾ ਸਮੇਤ ਜ਼ਿਆਦਾਤਰ ਹੋਰ ਪੱਛਮੀ ਦੇਸ਼ਾਂ ਮੁਕਾਬਲੇ ਆਪਣੇ ਇੰਮੀਗ੍ਰੇਸ਼ਨ ਕਾਨੂੰਨ ਨਰਮ ਕੀਤੇ ਹਨ ਪਰ ਇੱਥੇ ਵੱਡਾ ਨੁਕਸਾਨ ਭਾਸ਼ਾਦਾ ਹੈ। ਜਰਮਨੀ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ ਤੇ ਅੰਗਰੇਜ਼ੀ ਬੋਲਣ ਵਾਲੇ ਲੋਕ ਘੱਟ ਹਨ। ਇਸ ਲਈ ਜਰਮਨੀ ਵੱਸਣ ਲਈ ਜਰਮਨ ਭਾਸ਼ਾ ਸਿੱਖਣੀ ਹੀ ਪਵੇਗੀ।
ਜਰਮਨ ਰਾਜਦੂਤ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਦੂਜੇ ਦੇਸ਼ਾਂ ਨਾਲੋਂ ਥੋੜ੍ਹਾ ਜਿਹਾ ਫਾਇਦਾ ਹੈ, ਜਿਸ ਨਾਲ ਜਰਮਨੀ ਵਿੱਚ ਭਾਰਤੀ ਭਾਈਚਾਰੇ ਦਾ ਵਿਕਾਸ ਹੋਵੇਗਾ। ਜਰਮਨੀ ਦੇ ਕਿਰਤ ਬਾਜ਼ਾਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਘਾਟ ਹੈ, ਜਿਸ ਕਾਰਨ ਉਹ ਵਿਦੇਸ਼ੀਆਂ ਨੂੰ ਨੌਕਰੀਆਂ ਦੇਣਾ ਚਾਹੁੰਦਾ ਹੈ। ਇਸ ਕਰਕੇ ਹੁਣ ਇਮੀਗ੍ਰੇਸ਼ਨ ਨਿਯਮਾਂ ਨੂੰ ਆਸਾਨ ਬਣਾਇਆ ਜਾ ਰਿਹਾ ਹੈ। ਫਿਲਿਪ ਐਕਰਮੈਨ ਦਾ ਕਹਿਣਾ ਹੈ ਕਿ ਉਹ ਭਾਰਤ ਨੂੰ ਇੱਕ ਮਹੱਤਵਪੂਰਨ ਭਾਈਵਾਲ ਵਜੋਂ ਵੇਖਦੇ ਹਨ, ਜੋ ਕਿਰਤ ਬਾਜ਼ਾਰ ਵਿੱਚ ਕਮੀ ਨੂੰ ਪੂਰਾ ਕਰ ਸਕਦਾ ਹੈ।
ਜਰਮਨੀ ਵਿੱਚ ਕਿੰਨੇ ਭਾਰਤੀ ਰਹਿੰਦੇ?
ਇਸ ਵੇਲੇ ਜਰਮਨੀ ਵਿੱਚ 2,60,000 ਭਾਰਤੀ ਰਹਿ ਰਹੇ ਹਨ ਤੇ ਆਉਣ ਵਾਲੇ ਸਾਲਾਂ ਵਿੱਚ ਇਹ ਗਿਣਤੀ ਵਧਣ ਦੀ ਉਮੀਦ ਹੈ। ਜਰਮਨ ਰਾਜਦੂਤ ਦਾ ਕਹਿਣਾ ਹੈ ਕਿ ਸਾਡੇ ਕੇਂਦਰ ਸਰਕਾਰ ਦੇ ਨਾਲ-ਨਾਲ ਰਾਜ ਸਰਕਾਰਾਂ ਨਾਲ ਵੀ ਚੰਗੇ ਸਬੰਧ ਹਨ। ਭਾਸ਼ਾਈ ਚੁਣੌਤੀਆਂ ਦੇ ਬਾਵਜੂਦ ਜਰਮਨੀ ਹੁਨਰਮੰਦ ਕਾਮਿਆਂ ਲਈ ਇੱਕ ਆਕਰਸ਼ਕ ਦੇਸ਼ ਬਣਿਆ ਹੋਇਆ ਹੈ। ਐਕਰਮੈਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਬਹੁਤ ਸਾਰੇ ਲੋਕ ਪਹਿਲਾਂ ਹੀ ਜਰਮਨੀ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਇਸ ਵੇਲੇ ਭਾਰਤ ਵਿੱਚ 2,000 ਤੋਂ ਵੱਧ ਜਰਮਨ ਕੰਪਨੀਆਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੇ ਕਾਮੇ ਵੀ ਜਰਮਨੀ ਭੇਜੇ ਜਾਂਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
