ਪੜਚੋਲ ਕਰੋ

Canada News: ਕੈਨੇਡਾ ਦਾ ਵੱਡਾ ਝਟਕਾ! 12 ਲੱਖ ਪਰਵਾਸੀ ਹੋਣਗੇ ਡਿਪੋਰਟ,  38030 ਗ੍ਰਿਫਤਾਰੀ ਵਰੰਟ ਜਾਰੀ

Canada Immigration News: ਕੈਨੇਡਾ ਸਰਕਾਰ ਪਰਵਾਸੀਆਂ ਲਈ ਲਗਾਤਾਰ ਸਖਤ ਕਾਨੂੰਨ ਬਣਾ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਦਾ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਸੂਤਰਾਂ

Canada Immigration News: ਕੈਨੇਡਾ ਸਰਕਾਰ ਪਰਵਾਸੀਆਂ ਲਈ ਲਗਾਤਾਰ ਸਖਤ ਕਾਨੂੰਨ ਬਣਾ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਦਾ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਸੂਤਰਾਂ ਮੁਤਾਬਕ ਅਗਲੇ ਸਾਲ ਤੱਕ ਕਰੀਬ 12 ਲੱਖ ਕੱਚੇ ਪਰਵਾਸੀਆਂ ਨੂੰ ਦੇਸ਼ ’ਚੋਂ ਕੱਢਿਆ ਜਾਏਗਾ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਲੋਕ ਵੀ ਸ਼ਾਮਲ ਹਨ। ਸੀਬੀਐਸਏ ਦੇ ਸੂਤਰਾਂ ਅਨੁਸਾਰ ਢਾਈ ਹਜ਼ਾਰ ਤੋਂ ਵੱਧ ਕੱਚੇ ਲੋਕਾਂ ਨੂੰ ਅਗਲੇ ਹਫਤੇ ਵਾਪਸ ਭੇਜਣ ਦੇ ਪ੍ਰਬੰਧ ਹੋ ਚੁੱਕੇ ਹਨ।

ਦਰਅਸਲ ਇਮੀਗਰੇਸ਼ਨ ਮੰਤਰੀ ਮਾਈਕ ਮਿਲਰ ਨੇ ਸੰਕੇਤ ਦਿੱਤਾ ਹੈ ਕਿ ਅਗਲੇ ਸਾਲ ਤੱਕ ਕਰੀਬ 12 ਲੱਖ ਕੱਚੇ ਲੋਕਾਂ ਨੂੰ ਦੇਸ਼ ’ਚੋਂ ਕੱਢਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਇਸ ਕੰਮ ‘ਚ ਤੇਜ਼ੀ ਲਿਆਉਣ ਲਈ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੇ ਅਮਲੇ ਦੀ ਨਫ਼ਰੀ 15 ਫ਼ੀਸਦ ਵਧਾਈ ਗਈ ਹੈ ਤੇ ਇਸ ਨੂੰ ਕੁਝ ਵਾਧੂ ਸ਼ਕਤੀਆਂ ਵੀ ਦਿੱਤੀਆਂ ਹਨ। ਇਸ ਦੇ ਨਾਲ ਹੀ ਇਮੀਗਰੇਸ਼ਨ ਤੇ ਵੀਜ਼ਾ ਨਿਯਮ ਵੀ ਸਖਤ ਕੀਤੇ ਜਾ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਬਾਰਡਰ ਏਜੰਸੀ ਕੋਲ 38030 ਲੋਕਾਂ ਦੇ ਗ੍ਰਿਫਤਾਰੀ ਵਰੰਟ ਆ ਚੁੱਕੇ ਹਨ, ਜਿਨ੍ਹਾਂ ਨੂੰ ਅਗਲੇ ਦਿਨਾਂ ‘ਚ ਉਨ੍ਹਾਂ ਦੇ ਪਿੱਤਰੀ ਦੇਸ਼ਾਂ ਨੂੰ ਜਾਣ ਵਾਲੇ ਜਹਾਜ਼ਾਂ ‘ਚ ਬਿਠਾਉਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ ਬਹੁਤੇ ਉਹ ਹਨ, ਜੋ ਸੈਲਾਨੀ ਬਣ ਕੇ ਕੈਨੇਡਾ ਪੁੱਜੇ ਤੇ ਅਣ-ਅਧਿਕਾਰਤ ਤੌਰ ’ਤੇ ਕੰਮ ਕਰਦਿਆਂ ਫੜੇ ਗਏ। ਕੁਝ ਉਹ ਹਨ, ਜੋ ਵੀਜ਼ੇ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੁਲਕ ਵਿੱਚ ਹੀ ਟਿਕ ਗਏ ਸਨ।

ਸੂਤਰਾਂ ਮੁਤਾਬਕ ਕੈਨੇਡਾ ਪਹੁੰਚੇ ਲੋਕਾਂ ਵੱਲੋਂ ਪੱਕੇ ਰਿਹਾਇਸ਼ੀ (ਪੀਆਰ) ਬਣਨ ਲਈ ਇਮੀਗਰੇਸ਼ਨ ਸਲਾਹਕਾਰਾਂ ਵੱਲੋਂ ਸੁਝਾਏ ਵੱਖ-ਵੱਖ ਦਾਅਵਿਆਂ ਹੇਠ ਜਮ੍ਹਾਂ ਕਰਾਈਆਂ ਫਾਈਲਾਂ ਦੀ ਗਿਣਤੀ ਢਾਈ ਲੱਖ ਤੋਂ ਟੱਪ ਗਈ ਹੈ। ਫਾਈਲਾਂ ਦੇ ਐਨੇ ਉੱਚੇ ਢੇਰ ਦੇ ਆਮ ਹਾਲਤਾਂ ਵਿੱਚ ਨਿਪਟਾਰੇ ਨੂੰ 4-5 ਸਾਲਾਂ ਦੀ ਥਾਂ ਕੁਝ ਮਹੀਨਿਆਂ ਵਿੱਚ ਪਾਸੇ ਲਾਉਣ ਦੇ ਢੰਗ ਲੱਭੇ ਗਏ ਹਨ। ਆਵਾਸ ਮੰਤਰੀ ਦੇ ਨਿਰਦੇਸ਼ਾਂ ਹੇਠ ਵਿਭਾਗ ਵੱਲੋਂ ਫਾਈਲਾਂ ਦੇ ਇਸ ਢੇਰ ਦਾ ਵਰਗੀਕਰਣ ਕਰਕੇ, ਹਰੇਕ ਵਰਗ ਨੂੰ ਸਮੁੱਚੇ ਰੂਪ ਵਿੱਚ ਖਾਸ ਨੀਤੀਆਂ ਦੇ ਸਕੈਨਰ ’ਚੋਂ ਲੰਘਾ ਕੇ ਕੁਝ ਹਫਤਿਆਂ ‘ਚ ‘ਯੈੱਸ’ ਜਾਂ ‘ਨੋ’ ਕਰਨ ਦੀ ਤਿਆਰੀ ਕਰ ਲਈ ਗਈ ਹੈ। 

ਬੇਸ਼ੱਕ ਕੱਚੇ ਲੋਕਾਂ ਦੀ ਐਨੀਂ ਵੱਡੀ ਗਿਣਤੀ ਨਾਲ ਸਿੱਝਣਾ ਸਰਕਾਰ ਲਈ ਸੁਖਾਲਾ ਕੰਮ ਨਹੀਂ। ਇਸੇ ਲਈ ਆਵਾਸ ਮੰਤਰੀ ਵੱਲੋਂ ਕੰਮ ਕਰਨ ਦੇ ਬੁਨਿਆਦੀ ਢਾਂਚੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਹਨ ਤਾਂ ਕਿ ਅਗਲੇ ਸਾਲ ‘ਚ ਮੌਜੂਦਾ ਅਬਾਦੀ ਨੂੰ ਬਰੇਕ ਹੀ ਨਹੀਂ, ਸਗੋਂ ਯਕੀਨੀ ਮੋੜਾ ਦੇ ਕੇ ਘਟਾਉਣ ਦੇ ਮਿੱਥੇ ਹੋਏ ਟੀਚੇ ਨੂੰ ਪ੍ਰਾਪਤ ਕਰ ਲਿਆ ਜਾਏ। ਸਰਕਾਰ ਕੋਲ ਇਹ ਅੰਕੜੇ ਪਹੁੰਚੇ ਹਨ ਕਿ ਦੇਸ਼ ਵਿੱਚ 12.62 ਲੱਖ ਲੋਕ ਗੈਰਕਨੂੰਨੀ ਢੰਗ ਨਾਲ ਰਹਿ ਰਹੇ ਹਨ, ਜਿਨ੍ਹਾਂ ਨੂੰ ਵਾਪਸ ਭੇਜਣ ਤੋਂ ਬਾਅਦ ਹੀ ਸਿਹਤ, ਰਿਹਾਇਸ਼ ਤੇ ਰੁਜ਼ਗਾਰ ਮੌਕਿਆਂ ਦੇ ਤਵਾਜ਼ਨ ਵਿੱਚ ਆਏ ਵਿਗਾੜ ਨੂੰ ਫਿਰ ਤੋਂ ਪੈਰਾਂ ਸਿਰ ਕੀਤਾ ਜਾ ਸਕਦਾ ਹੈ।

ਟਾਪ ਹੈਡਲਾਈਨ

ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
Bangladesh ਦੇ 23ਵੇਂ ਰਾਸ਼ਟਰਪਤੀ ਬਣਨਗੇ BNP ਨੇਤਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, 255 ਵੋਟਾਂ ਨਾਲ ਜਿੱਤੇ ਚੋਣ
Bangladesh ਦੇ 23ਵੇਂ ਰਾਸ਼ਟਰਪਤੀ ਬਣਨਗੇ BNP ਨੇਤਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, 255 ਵੋਟਾਂ ਨਾਲ ਜਿੱਤੇ ਚੋਣ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget