ਕੈਨੇਡਾ ਦੇ ਵੈਨਕੂਵਰ 'ਚ ਨਸ਼ਿਆਂ ਦੀ ਖੇਪ ਨਾਲ ਚਾਰ ਪੰਜਾਬੀਆਂ ਸਣੇ ਸੱਤ ਗ੍ਰਿਫਤਾਰ
ਹਾਲਟਨ ਪੁਲਿਸ ਮੁਤਾਬਕ ਫੜੇ ਗਏ ਸਾਰੇ ਮੁਲਜ਼ਮ ਵੱਖ-ਵੱਖ ਧੰਦੇ ਕਰਨ ਵਾਲੇ ਗਰੁੱਪਾਂ ਦੇ ਮੈਂਬਰ ਹਨ ਤੇ ਸੱਤ ਮਹੀਨਿਆਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ।
ਵੈਨਕੂਵਰ: ਕੈਨੇਡਾ ਦੇ ਹਾਲਟਨ ਸ਼ਹਿਰ ਵਿਚਲੀ ਰੀਜ਼ਨਲ ਪੁਲਿਸ ਨੇ ਨਸ਼ਿਆਂ ਦੀ ਵੱਡੀ ਖੇਪ ਤੋਂ ਇਲਾਵਾ ਕੈਨੇਡੀਅਨ ਤੇ ਅਮਰੀਕਨ ਕਰੰਸੀ ਸਮੇਤ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਲੋਕਾਂ 'ਚ ਚਾਰ ਨਾਮਵਰ ਪੰਜਾਬੀ ਸ਼ਾਮਲ ਹਨ। ਫੜੀ ਗਈ 11 ਲੱਖ ਡਾਲਰ ਕਰੰਸੀ ਤੋਂ ਇਲਾਵਾ ਨਸ਼ਿਆਂ ਦੀ ਕੀਮਤ ਰੁਪਏ 2.5 ਮਿਲੀਅਨ ਡਾਲਰ ਯਾਨੀ 16 ਕਰੋੜ ਰੁਪਏ ਦੱਸੀ ਗਈ ਹੈ।

After a lengthy drug trafficking investigation, "Project LYNX" leads to multiple arrests and the seizure of $2.5 million worth of drugs, currency and proceeds.

Details, including a link to our video statement can be found here: https://t.co/t2FN5MSq8z pic.twitter.com/pnV87GUTRM
— Halton Police (@HaltonPolice) April 8, 2021

ਹਾਲਟਨ ਪੁਲਿਸ ਮੁਤਾਬਕ ਫੜੇ ਗਏ ਸਾਰੇ ਮੁਲਜ਼ਮ ਵੱਖ-ਵੱਖ ਧੰਦੇ ਕਰਨ ਵਾਲੇ ਗਰੁੱਪਾਂ ਦੇ ਮੈਂਬਰ ਹਨ ਤੇ ਸੱਤ ਮਹੀਨਿਆਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਦੇ ਤਾਰ ਸਮੁੰਦਰੀ ਰਸਤੇ ਡੈਲਟਾ ਪੋਰਟ ’ਤੇ ਆਈ ਅਤੇ ਪਿਛਲੇ ਹਫ਼ਤੇ ਪੁਲਿਸ ਵੱਲੋਂ ਫੜੀ ਗਈ ਇਕ ਟਨ ਅਫੀਮ ਦੇ ਮਾਮਲੇ ਨਾਲ ਜੁੜੇ ਹੋ ਸਕਦੇ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜਮੇਰ ਸਿੰਘ 44 ਸਾਲਾ ਪਰਮਿੰਦਰ ਗਰੇਵਾਲ ਤੇ ਅਜਮੇਰ ਸਿੰਘ ਵਜੋਂ ਹੋਈ ਹੈ। ਦੋਵੇਂ ਵਾਸੀ ਮਿਸੀਸਾਗਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਕੈਲੇਡਨ ਸ਼ਹਿਰ ਦੇ ਰਹਿਣ ਵਾਲੇ 31 ਸਾਲਾ ਸਵਰਾਜ ਸਿੰਘ ਤੇ 32 ਸਾਲਾ ਕਰਨ ਦੇਵ ਦਾ ਨਾਂਅ ਸ਼ਾਮਲ ਹੈ। ਇਨ੍ਹਾਂ ’ਤੇ ਨਸ਼ਾ ਤਸਕਰੀ, ਮਾਰੂ ਹਥਿਆਰ ਰੱਖਣ, ਵਿਦੇਸ਼ ਤੋਂ ਨਸ਼ਾ ਤਸਕਰੀ ਅਤੇ ਹਵਾਲਾ ਧੰਦੇ ਸਣੇ ਕਈ ਹੋਰ ਦੋਸ਼ ਹਨ।
ਹੋਰ ਭਾਈਚਾਰਿਆਂ ਨਾਲ ਸਬੰਧਤ ਬਾਕੀ ਤਿੰਨ ਮੁਲਜ਼ਮਾਂ ਖਿਲਾਫ ਗ਼ੈਰਕਨੂੰਨੀ ਚੀਜ਼ਾਂ ਆਪਣੇ ਕੋਲ ਰੱਖਣ ਦੇ ਮਾਮੂਲੀ ਦੋਸ਼ ਹਨ। ਪੁਲਿਸ ਇੰਸਪੈਕਟਰ ਕੋਸਟਾਟਿਨੀ ਅਨੁਸਾਰ ਮਾਮਲੇ ਨਾਲ ਸਬੰਧਤ ਕੁਝ ਗ੍ਰਿਫ਼ਤਾਰੀਆਂ ਅਜੇ ਬਾਕੀ ਹਨ, ਜਿਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਪੁਲਿਸ ਕੋਲ ਹਨ। ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਨਸ਼ਾ ਤਸਕਰੀ ਤੇ ਗੈਰ-ਕਾਨੂੰਨੀ ਧੰਦੇ ਚ ਪੰਜਾਬੀਆਂ ਦਾ ਨਾਂਅ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਚ ਕਈ ਵਾਰ ਪੰਜਾਬੀਆਂ ਦਾ ਨਾਂਅ ਉੱਭਰ ਚੁੱਕਾ ਹੈ।