ਪੜਚੋਲ ਕਰੋ
Advertisement
(Source: ECI/ABP News/ABP Majha)
ਹੁਣ ਆਈਸਕਰੀਮ ਤੋਂ ਫੈਲ ਰਿਹਾ ਕੋਰੋਨਾ ਵਾਇਰਸ, ਨਿਊਜ਼ੀਲੈਂਡ ਤੇ ਯੂਕਰੇਨ ਤੋਂ ਲਿਆਂਦੇ ਸਾਮਾਨ ਨਾਲ ਬਣੀ ਆਈਸਕਰੀਮ
ਚੀਨ ਵਿੱਚ ਕੋਰੋਨਾ ਵਾਇਰਸ ਦਾ ਦੁਬਾਰਾ ਫੈਲਣਾ ਪ੍ਰਸ਼ਾਸਨ ਤੇ ਜਨਤਾ ਲਈ ਨਿਰੰਤਰ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਰਿਹਾ ਹੈ। ਉੱਤਰੀ ਚੀਨ ਵਿੱਚ ਆਈਸ ਕਰੀਮ ਵਿੱਚ ਕੋਰੋਨਾ ਵਾਇਰਸ ਵੱਡੀ ਮਾਤਰਾ ਵਿੱਚ ਪਾਇਆ ਗਿਆ।
ਪੇਇਚਿੰਗ: ਚੀਨ ਵਿੱਚ ਕੋਰੋਨਾ ਵਾਇਰਸ ਦਾ ਦੁਬਾਰਾ ਫੈਲਣਾ ਪ੍ਰਸ਼ਾਸਨ ਤੇ ਜਨਤਾ ਲਈ ਨਿਰੰਤਰ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਰਿਹਾ ਹੈ। ਉੱਤਰੀ ਚੀਨ ਵਿੱਚ ਆਈਸ ਕਰੀਮ ਵਿੱਚ ਕੋਰੋਨਾ ਵਾਇਰਸ ਵੱਡੀ ਮਾਤਰਾ ਵਿੱਚ ਪਾਇਆ ਗਿਆ। ਇਹ ਘਟਨਾ ਉੱਤਰੀ ਚੀਨ ਦੀ ਹੈ। ਇਸ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਹਜ਼ਾਰਾਂ ਪੈਕ ਸੰਕਰਮਿਤ ਆਈਸ ਕਰੀਮ ਨੂੰ ਜ਼ਬਤ ਕਰ ਲਿਆ ਹੈ।
ਉੱਤਰੀ ਤਿਆਨਜਿਨ ਮਿਉਂਸਪਲ ਕਾਰਪੋਰੇਸ਼ਨ ਕੋਲ ਆਈਸ ਕਰੀਮ ਨਾਲ ਕੋਰੋਨਾ ਵਾਇਰਸ ਫੈਲਣ ਦਾ ਇਹ ਕੇਸ ਹੈ। ਕੋਰੋਨਾ ਵਾਇਰਸ Tianjin Daqiaodao ਫੂਡ ਕੰਪਨੀ ਦੁਆਰਾ ਬਣਾਈ ਗਈ ਆਈਸ ਕਰੀਮ ਵਿੱਚ ਪਾਇਆ ਗਿਆ ਹੈ। ਹੁਣ ਚੀਨੀ ਅਧਿਕਾਰੀ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਨੇ ਇਸ ਆਈਸਕ੍ਰੀਮ ਨੂੰ ਖਾਧਾ ਹੈ ਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਚੀਨੀ ਅਧਿਕਾਰੀਆਂ ਦੁਆਰਾ ਤੁਰੰਤ ਕਾਰਵਾਈ ਕਰਦਿਆਂ, ਤਿਆਨਜਿਨ ਦਾਕੀਆਦਾਓ ਦੇ ਸਾਰੇ ਉਤਪਾਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ, ਅਧਿਕਾਰੀਆਂ ਨੇ ਟੈਸਟਿੰਗ ਲਈ ਟੈਸਟਿੰਗ ਲੈਬ ਵਿੱਚ 3 ਸੈਂਪਲ ਭੇਜੇ ਹਨ, ਇੱਥੇ ਸਾਰੇ ਸੈਂਪਲਾਂ ਵਿੱਚ ਕੋਰੋਨਾ ਵਾਇਰਸ ਪਾਏ ਗਏ ਹਨ।
ਕੰਪਨੀ ਦਾ ਦਾਅਵਾ ਹੈ ਕਿ ਹੁਣ ਤੱਕ ਇਹ ਪਤਾ ਲੱਗਿਆ ਹੈ ਕਿ ਆਈਸ ਕਰੀਮ ਬਣਾਉਣ ਲਈ ਕੰਪਨੀ ਦੁਆਰਾ ਵਰਤੇ ਗਏ ਸਾਮਾਨ ਨੂੰ ਨਿਊਜ਼ੀਲੈਂਡ ਤੇ ਯੂਕਰੇਨ ਤੋਂ ਲਿਆਂਦਾ ਗਿਆ ਸੀ। ਕੰਪਨੀ ਦਾ ਕਹਿਣਾ ਹੈ ਕਿ ਬੈਚ ਨੰਬਰ ਦੇ ਅਧਾਰ ਤੇ, ਇਹ ਪਾਇਆ ਗਿਆ ਹੈ ਕਿ ਮਿੱਲਾਂ ਦਾ ਪਾਊਡਰ ਨਿਊਜ਼ੀਲੈਂਡ ਤੋਂ ਲਿਆਂਦਾ ਗਿਆ ਸੀ, ਜਦੋਂਕਿ ਦੂਜੇ ਉਤਪਾਦਾਂ ਨੂੰ ਯੂਕ੍ਰੇਨ ਤੋਂ ਪ੍ਰਾਪਤ ਕੀਤਾ ਗਿਆ ਸੀ।
ਇੰਗਲਿਸ਼ ਵੈੱਬਸਾਈਟ ਦਿ ਇੰਡੀਪੈਂਡੈਂਟ ਅਨੁਸਾਰ, ਆਈਸ ਕਰੀਮ ਦੇ ਸੈਂਪਲ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਮਿਲਣ ਦੀ ਖਬਰ ਤੋਂ ਬਾਅਦ ਕੰਪਨੀ ਦੇ ਸਾਰੇ 1662 ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਤੇ ਜਾਂਚ ਕੀਤੀ ਗਈ। ਇਸ ਵਿੱਚੋਂ 700 ਲੋਕ ਕੋਰੋਨਾ ਨੈਗੇਟਿਵ ਆਏ ਹਨ, ਬਾਕੀ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।
ਤਿਆਨਜਿਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਨੇ ਸੰਕਰਮਿਤ ਆਈਸ ਕਰੀਮ ਦੇ 4,836 ਪੈਕ ਤਿਆਰ ਕੀਤੇ ਸਨ, ਜਿਨ੍ਹਾਂ ਵਿੱਚੋਂ 2089 ਆਈਸ ਕਰੀਮ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ ਹੈ। ਜਦੋਂਕਿ ਆਈਸ ਕਰੀਮ ਮਾਰਕੀਟ ਵਿੱਚ ਡਿਲਿਵਰੀ ਲਈ ਗਏ 2747 ਬਕਸੇ, 935 ਬਾਕਸ ਆਈਸ ਕਰੀਮ ਅਜੇ ਵੀ ਬਾਜ਼ਾਰ ਵਿੱਚ ਮੌਜੂਦ ਹਨ। ਅਧਿਕਾਰੀਆਂ ਅਨੁਸਾਰ 65 ਡੱਬੇ ਵੇਚੇ ਗਏ ਹਨ।
ਇਸ ਦੌਰਾਨ, ਤਿਆਨਜਿਨ ਵਿੱਚ ਆਈਸ ਕਰੀਮ ਫੈਕਟਰੀ ਪਲਾਂਟ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਥਾਨਕ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਜੇ ਉਨ੍ਹਾਂ ਨੇ ਆਈਸ ਕਰੀਮ ਖਰੀਦੀ ਹੈ ਤਾਂ ਤੁਰੰਤ ਮੈਡੀਕਲ ਵਿਭਾਗ ਨੂੰ ਸੂਚਿਤ ਕਰੋ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਪੂਰੀ ਦੁਨੀਆ ਵਿੱਚ ਫੈਲਿਆ ਸੀ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement