ਪੜਚੋਲ ਕਰੋ

Punjab News: ਕੈਨੇਡਾ ਦੇ ਗੁਰੂਘਰਾਂ ‘ਚ ਸ਼ਰ੍ਹੇਆਮ ਹੋ ਰਿਹਾ ਨਸ਼ਿਆਂ ਦਾ ਸੇਵਨ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਵਫ਼ਦ, ਕਿਹਾ- ਸੰਗਤ ਵਿਰੋਧ ਕਰਦੀ ਤਾਂ ਕਰਦੇ ਨੇ ਹਮਲਾ

ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਗੁਰਦੁਆਰਾ ਸਾਹਿਬਾਨ ਦੀ ਸਾਖ ਨੂੰ ਢਾਹ ਲਗਾਈ ਜਾ ਰਹੀ ਹੈ, ਇਸ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ।

Punjab News: ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰਾ ਸਾਹਿਬਾਨ 'ਚ ਗੈਰ-ਅੰਮ੍ਰਿਤਧਾਰੀ ਪ੍ਰਬੰਧਕਾਂ 'ਤੇ ਨਸ਼ਾਖੋਰੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਇਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਗੁਰਦੁਆਰਾ ਸਾਹਿਬ ਵਿੱਚ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਸਬੰਧੀ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਤੇ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰਾ ਸਾਹਿਬਾਨ ਵਿੱਚ ਗੈਰ-ਅੰਮ੍ਰਿਤਧਾਰੀ ਸਿੱਖ ਸੇਵਾਦਾਰਾਂ ਅਤੇ ਪ੍ਰਬੰਧਕਾਂ 'ਤੇ ਨਿਯਮ ਤੋੜਨ ਤੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਲੱਗੇ ਹਨ।

ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਦੇਖ ਰਹੇ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਜਦੋਂਕਿ ਜੇ ਕੋਈ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜਿਸ 'ਤੇ ਆਏ ਦਿਨ ਵਿਵਾਦ ਹੁੰਦਾ ਰਹਿੰਦਾ ਹੈ। ਇਸ ਮਾਮਲੇ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਲੜਾਈ ਹੋਈ ਸੀ ਅਤੇ ਉਕਤ ਵਿਅਕਤੀਆਂ ਵੱਲੋਂ ਸੰਗਤ 'ਤੇ ਹਮਲਾ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਅਸੀਂ ਉਸ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਗੁਰੂਘਰਾਂ ਦੇ ਸੇਵਾਦਾਰ ਅਤੇ ਪ੍ਰਬੰਧਕ ਅੰਮ੍ਰਿਤਧਾਰੀ ਗੁਰਸਿੱਖ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਵਿਵਾਦ ਪੈਦਾ ਨਾ ਹੋਣ। ਇਸ ਲਈ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।

ਵਫ਼ਦ ਨੇ ਮੰਗ ਕੀਤੀ ਕਿ ਅਜਿਹੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਗੁਰਦੁਆਰਾ ਸਾਹਿਬਾਨ ਦੀ ਸਾਖ ਨੂੰ ਢਾਹ ਲਗਾਈ ਜਾ ਰਹੀ ਹੈ, ਇਸ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Punjab Weather Update: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
Advertisement
ABP Premium

ਵੀਡੀਓਜ਼

ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ, ਕਿਥੇ ਹੋ ਸਕਦੀ ਵਾਰਦਾਤ ਦੇਖੋ ਵੀਡੀਓCJI Sanjiv Khanna Oath: ਜਸਟਿਸ ਸੰਜੀਵ ਖੰਨਾ ਬਣੇ 51ਵੇਂ ਚੀਫ਼ ਜਸਟਿਸਲਾਂਚ ਹੋ ਗਈ ਨਵੀਂ Maruti Dezire, ਜਾਣੋ ਕੀ ਹੈ ਕੀਮਤ ਤੇ ਨਵੇਂ ਫੀਚਰ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Farmer Protest: ‘ਨਹੀਂ ਚਾਹੀਦਾ ਇਹੋ ਜਿਹਾ ਬਦਲਾਅ ! ਮੰਡੀਆਂ ‘ਚ ਝੋਨੇ ਵੇਚਣ ਆਏ ਕਿਸਾਨਾਂ 'ਤੇ ਲਾਠੀਚਾਰਜ, ਕੇਂਦਰ ਨਾਲ ਪੰਜਾਬ ਸਰਕਾਰ ਨੇ ਮਿਲਾਇਆ ਹੱਥ’
Punjab Weather Update: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ: ਚੰਡੀਗੜ੍ਹ 'ਚ ਰੈੱਡ ਅਲਰਟ ਜਾਰੀ; ਜ਼ਹਿਰੀਲੀ ਹਵਾ ਨੇ ਸਾਹ ਲੈਣਾ ਕੀਤਾ ਮੁਸ਼ਕਿਲ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
Radhika Merchant Pregnant: ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ
Embed widget