ਪਾਕਿਸਤਾਨ ‘ਚ ਮੁੜ ਡਿਗੇਗੀ ਸਰਕਾਰ? ਮਰੀਅਮ ਨਵਾਜ਼ ਨੇ ਚਾਚਾ ਸ਼ਹਿਬਾਜ਼ ਵਿਰੁੱਧ ਖੋਲ੍ਹਿਆ ਮੋਰਚਾ, ਖ਼ੁਦ ਬਣਨਾ ਚਾਹੁੰਦੀ ਹੈ PM
Pakistan News: ਮਹਿੰਗਾਈ ਦੀ ਮਾਰ ਝੱਲ ਰਹੇ ਸ਼ਾਹਬਾਜ਼ ਸ਼ਰੀਫ਼ ਲਈ ਹੁਣ ਆਪਣੀ ਸਰਕਾਰ ਬਚਾਉਣ ਦੀ ਸਭ ਤੋਂ ਵੱਡੀ ਚੁਣੌਤੀ ਹੈ।
Pakistan Political Crisis: ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿੱਚ ਇੱਕ ਵਾਰ ਫਿਰ ਤੋਂ ਸਰਕਾਰ ਡਿੱਗਣ ਦੇ ਆਸਾਰ ਹਨ। ਸ਼ਰੀਫ਼ ਪਰਿਵਾਰ ਵਿੱਚ ਵੱਡੀ ਦਰਾਰ ਪੈਂਦੀ ਨਜ਼ਰ ਆ ਰਹੀ ਹੈ। ਸ਼ਰੀਫ ਪਰਿਵਾਰ ਦੀ ਸੱਤਾਧਾਰੀ ਪਾਰਟੀ PML(N) ਵਿੱਚ ਪੈ ਰਹੀ ਫੁੱਟ ਇੱਕ ਵਾਰ ਫਿਰ ਦੇਸ਼ ਵਿੱਚ ਸਿਆਸੀ ਸੰਕਟ ਪੈਦਾ ਕਰ ਸਕਦੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਆਪਣੇ ਹੀ ਚਾਚਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਵਧਦੀ ਮਹਿੰਗਾਈ ਦੀ ਮਾਰ ਝੱਲ ਰਹੇ ਸ਼ਾਹਬਾਜ਼ ਸ਼ਰੀਫ ਲਈ ਹੁਣ ਆਪਣੀ ਸਰਕਾਰ ਬਚਾਉਣ ਦੀ ਵੱਡੀ ਚੁਣੌਤੀ ਹੈ। ਮਰੀਅਮ ਨਵਾਜ਼ ਨੇ ਮੌਜੂਦਾ ਸਰਕਾਰ ਤੋਂ ਖੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, "ਮੌਜੂਦਾ ਸਰਕਾਰ PML(N) ਦੀ ਨਹੀਂ ਹੈ।" ਉਨ੍ਹਾਂ ਕਿਹਾ, "ਸਾਡੀ ਸਰਕਾਰ ਉਦੋਂ ਬਣੇਗੀ ਜਦੋਂ ਨਵਾਜ਼ ਸ਼ਰੀਫ਼ ਪਾਕਿਸਤਾਨ ਵਿੱਚ ਹੋਣਗੇ।"
ਇਹ ਵੀ ਪੜ੍ਹੋ: ਤੁਰਕੀ 'ਚ ਆਏ ਭੂਚਾਲ ਨਾਲ ਖੇਡ ਜਗਤ ਨੂੰ ਹੋਇਆ ਭਾਰੀ ਨੁਕਸਾਨ, ਇਸ ਮਸ਼ਹੂਰ ਫੁੱਟਬਾਲਰ ਦੀ ਹੋਈ ਮੌਤ
ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ ਮਰੀਅਮ
PML(N) ਵਿੱਚ ਚਰਚਾ ਹੋ ਰਹੀ ਹੈ ਕਿ ਮਰੀਅਮ ਨਵਾਜ਼ ਖੁਦ ਸ਼ਾਹਬਾਜ਼ ਸ਼ਰੀਫ ਦੀ ਥਾਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ। ਪਾਕਿਸਤਾਨੀ ਮੀਡੀਆ ਵਿੱਚ ਇਸ ਗੱਲ ਦੀ ਵੱਡੀ ਚਰਚਾ ਹੈ ਕਿ ਨਵਾਜ਼ ਸ਼ਰੀਫ਼ ਦੇ ਜਵਾਈ ਯਾਨੀ ਮਰੀਅਮ ਦੇ ਪਤੀ ਕੈਪਟਨ (ਆਰ) ਮੁਹੰਮਦ ਸਫ਼ਦਰ ਪਾਰਟੀ ਵਿੱਚ ਮਾਹੌਲ ਬਣਾ ਰਹੇ ਹਨ। ਸਫਦਰ ਸ਼ਾਹਬਾਜ਼ ਸ਼ਰੀਫ ਦੀ ਥਾਂ ਉਨ੍ਹਾਂ ਦੀ ਪਤਨੀ ਮਰੀਅਮ ਨੂੰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣਾਉਣ ਦੀ ਮੁਹਿੰਮ ਚਲਾ ਰਹੇ ਹਨ।
ਪਾਰਟੀ 'ਚ ਚੱਲ ਰਿਹਾ ਹੈ ਵਿਵਾਦ
ਪਾਰਟੀ 'ਚ ਇਨ੍ਹੀਂ ਦਿਨੀਂ ਖੂਬ ਖਿੱਚੋਤਾਣ ਚੱਲ ਰਹੀ ਹੈ। ਇਸ ਤੋਂ ਪਹਿਲਾਂ ਮਰੀਅਮ ਨਵਾਜ਼ ਦੀ ਆਪਣੇ ਹੀ ਪਤੀ ਨਾਲ ਝੜਪ ਹੋ ਚੁੱਕੀ ਹੈ। ਉਸ ਨੇ ਆਪਣੇ ਪਤੀ ਸੇਵਾਮੁਕਤ ਕੈਪਟਨ ਮੁਹੰਮਦ ਸਫਦਰ 'ਤੇ ਪਾਰਟੀ ਵਿਰੋਧੀ ਬਿਆਨ ਦੇਣ ਦਾ ਦੋਸ਼ ਲਾਇਆ ਹੈ। ਮਰੀਅਮ ਨਵਾਜ਼ ਨੇ ਆਪਣੇ ਪਤੀ 'ਤੇ ਪਾਰਟੀ ਦੀ ਸਾਖ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਹੈ। ਮਰੀਅਮ ਨੇ ਕਿਹਾ ਸੀ, "ਪਾਰਟੀ ਦਾ 'ਵੋਟ ਕੋ ਇਜ਼ਤ ਦੋ' ਦਾ ਬਿਰਤਾਂਤ ਪਹਿਲਾਂ ਬਹੁਤ ਮਜ਼ਬੂਤ ਸੀ ਪਰ ਜਿਸ ਦਿਨ ਪਾਰਟੀ ਨੇ ਸਾਬਕਾ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਵਧਾਉਣ ਦੇ ਪੱਖ 'ਚ ਵੋਟਿੰਗ ਕੀਤੀ, ਉਸੇ ਦਿਨ ਇਸ ਬਿਰਤਾਂਤ ਦਾ ਅਪਮਾਨ ਕੀਤਾ ਗਿਆ ਸੀ।"
ਇਹ ਵੀ ਪੜ੍ਹੋ: Australia: ਆਸਟ੍ਰੇਲੀਆ ਦੇ ਹਿੰਦੂ ਮੰਦਰ ਨੂੰ ਮਿਲੀ ਖਾਲਿਸਤਾਨੀਆਂ ਵੱਲੋਂ ਧਮਕੀ