ਪੜਚੋਲ ਕਰੋ
Advertisement
ਸਰੀ 'ਚ ਪੰਜਾਬੀ ਨੌਜਵਾਨ ਨੂੰ ਗੋਲ਼ੀਆਂ ਨਾਲ ਭੁੰਨਿਆ
ਚੰਡੀਗੜ੍ਹ: ਕੈਨੇਡਾ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਪੰਜਾਬੀ ਦਾ ਕਤਲ ਹੋ ਗਿਆ ਹੈ। ਪੁਲਿਸ ਨੂੰ ਇਸ ਪਿੱਛੇ ਪੁਰਾਣੀ ਰੰਜਿਸ਼ ਜਾਂ ਗੈਂਗਵਾਰ ਦਾ ਖ਼ਦਸ਼ਾ ਜਾਪ ਰਿਹਾ ਹੈ।
ਡੈਲਟਾ ਦਾ ਰਹਿਣ ਵਾਲਾ ਪਰਦੀਪ ਸਿੰਘ ਬਰਾੜ (23) ਦੋਸਤ ਕੋਲ ਆਇਆ ਹੋਇਆ ਸੀ ਤਾਂ ਦੋ ਕਾਰਾਂ ’ਤੇ ਸਵਾਰ ਲੋਕਾਂ ਨੇ ਉਸ ’ਤੇ ਗੋਲੀਆਂ ਦਾਗ਼ੀਆਂ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਿਆ।
ਪੁਲਿਸ ਨੂੰ ਉਸ ’ਤੇ 2015 ’ਚ ਹੋਈਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ ’ਚ ਸ਼ਾਮਲ ਹੋਣ ਦਾ ਸ਼ੱਕ ਸੀ। ਪੁਲੀਸ ਬੁਲਾਰੇ ਫਰੈਂਕ ਜੰਗ ਨੇ ਦੱਸਿਆ ਕਿ ਸਰੀ ਦੇ ਨਿਊਟਨ ਖੇਤਰ ’ਚ 65 ਐਵੇਨਿਊ ਕੋਲ ਇਕ ਘਰ ਦੇ ਬਾਹਰ ਕਈ ਗੋਲੀਆਂ ਚੱਲਣ ਦੀ ਸੂਚਨਾ ਮਗਰੋਂ ਪੁਲੀਸ ਉਥੇ ਪਹੁੰਚੀ ਤਾਂ ਪਰਦੀਪ ਗੰਭੀਰ ਜ਼ਖ਼ਮੀ ਹਾਲਤ ’ਚ ਉੱਥੇ ਮਿਲਿਆ।
ਗੁਆਂਢੀਆਂ ਅਨੁਸਾਰ ਗੋਲੀਬਾਰੀ ਤੋਂ ਬਾਅਦ ਹਮਲਾਵਰ ਦੋ ਕਾਰਾਂ ’ਚ ਉਥੋਂ ਫਰਾਰ ਹੋ ਗਏ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗਰੋਹਾਂ ਦੀਆਂ ਸਰਗਰਮੀਆਂ ਵਾਲਾ ਰਿਕਾਰਡ ਵੀ ਖੰਘਾਲ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿਹਤ
ਕਾਰੋਬਾਰ
ਦੇਸ਼
Advertisement