ਪੜਚੋਲ ਕਰੋ
Advertisement
'ਸਭ ਤੋਂ ਅਮੀਰ' ਲਾੜੀ ਨੇ ਪਹਿਨੇ ਟਮਾਟਰ ਦੇ ਗਹਿਣੇ, ਇੰਟਰਵਿਊ ਵਾਇਰਲ
ਵਿਆਹ ਮੌਕੇ ਅਕਸਰ ਹੀ ਜਦੋਂ ਗਹਿਣੀਆਂ ਦੀ ਗੱਲ ਹੁੰਦੀ ਹੈ ਤਾਂ ਕੁੜੀਆਂ ਨੂੰ ਚਾਅ ਹੁੰਦਾ ਹੈ ਕਿ ਉਹ ਸੋਨੇ-ਹੀਰੇ ਦੇ ਗਹਿਣੇ ਪਾਉਣ ਪਰ ਪਾਕਿਸਤਾਨ ਦੀ ਇੱਕ ਦੁਲਹਨ ਨੇ ਟਮਾਟਰਾਂ ਦੇ ਗਹਿਣੇ ਪਾਏ।
ਨਵੀਂ ਦਿੱਲੀ: ਵਿਆਹ ਮੌਕੇ ਅਕਸਰ ਹੀ ਜਦੋਂ ਗਹਿਣੀਆਂ ਦੀ ਗੱਲ ਹੁੰਦੀ ਹੈ ਤਾਂ ਕੁੜੀਆਂ ਨੂੰ ਚਾਅ ਹੁੰਦਾ ਹੈ ਕਿ ਉਹ ਸੋਨੇ-ਹੀਰੇ ਦੇ ਗਹਿਣੇ ਪਾਉਣ ਪਰ ਪਾਕਿਸਤਾਨ ਦੀ ਇੱਕ ਦੁਲਹਨ ਨੇ ਟਮਾਟਰਾਂ ਦੇ ਗਹਿਣੇ ਪਾਏ। ਇਸ ਦਾ ਇੱਕ ਟੀਵੀ ਚੈਨਲ ਨੇ ਇੰਟਰਵਿਊ ਕੀਤਾ ਤੇ ਇਹ ਇੰਟਰਵਿਊ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਪਾਕਿ ਪੱਤਰਕਾਰ ਨਾਈਲਾ ਇਨਾਇਤ ਨੇ ਇੰਟਰਵਿਊ ਦੀ ਇੱਕ ਕਲਿਪ ਨੂੰ ਟਵੀਟ ਕੀਤਾ ਹੈ। ਨਾਇਲਾ ਨੇ ਕੈਪਸ਼ਨ ਨਾਲ ਲਿਖਿਆ, “ਟਮਾਟਰ ਦੇ ਗਹਿਣੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ‘ਚ ਸਭ ਕੁਝ ਵੇਖ ਲਿਆ”।
2:20 ਮਿੰਟ ਦੀ ਵੀਡੀਓ ‘ਚ ਦੁਲਹਨ ਟਮਾਟਰ ਦੇ ਗਹਿਣੇ ਪਾ ਕੇ ਬੈਠੀ ਨਜ਼ਰ ਆ ਰਹੀ ਹੈ। ਪਾਕਿ ‘ਚ ਇਸ ਸਮੇਂ ਟਮਾਟਰ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਈ ਥਾਂਵਾਂ ‘ਤੇ ਟਮਾਟਰ 300 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਚ ਵਿੱਕ ਰਿਹਾ ਹੈ। ਵੀਡੀਓ ‘ਚ ਦੁਲਹਨ ਕਹਿ ਰਹੀ ਹੈ ਕਿ, “ਜਿਵੇਂ ਤੁਸੀਂ ਜਾਣਦੇ ਹੋ ਕਿ ਸੋਨੇ ਦੀ ਕੀਮਤ ਕਾਫੀ ਜ਼ਿਆਦਾ ਹੈ ਤੇ ਟਮਾਟਰ ਦੀ ਵੀ। ਇਸ ਲਈ ਮੈਂ ਸੋਨੇ ਦੀ ਥਾਂ ਟਮਾਟਰ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ”। ਇਸ ਵਾਇਰਲ ਵੀਡੀਓ ਨੂੰ ਹੁਣ ਤਕ 32 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉਧਰ ਇਸ ਨੂੰ 2.6 ਲਾਈਕਸ ਵੀ ਮਿਲ ਚੁੱਕੇ ਹਨ। ਲੋਕਾਂ ਨੇ ਕੁਮੈਂਟ ‘ਚ ਇਸ ਦੁਲਹਨ ਨੂੰ ਪਾਕਿਸਤਾਨ ਦੀ ਸਭ ਤੋਂ ਅਮੀਰ ਔਰਤ ਦੱਸਿਆ ਹੈ।Tomato jewellery. In case you thought you've seen everything in life.. pic.twitter.com/O9t6dds8ZO
— Naila Inayat नायला इनायत (@nailainayat) November 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement