ਪੜਚੋਲ ਕਰੋ
Simaran Kaur Nobita: ਇਹ ਖੂਬਸੂਰਤ ਪੰਜਾਬੀ ਮੁਟਿਆਰ ਸਿਮਰਨ ਕੌਰ ਦਿੰਦੀ ਹੈ 'ਡੋਰੇਮੋਨ' 'ਚ ਨੋਬਿਤਾ ਨੂੰ ਆਵਾਜ਼
Simaran Kaur Nobita Voice: ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਸ ਕੁੜੀ ਨਾਲ ਜੋ ‘ਡੋਰੇਮੋਨ’ ਦੇ ਮੁੱਖ ਕਿਰਦਾਰ ਨੋਬਿਤ ਨੂੰ ਆਪਣੀ ਆਵਾਜ਼ ਦਿੰਦੀ। ਇਹ ਹੈ ਬੇਹੱਦ ਖੂਬਸੂਰਤ ਪੰਜਾਬੀ ਮੁਟਿਆਰ ਸਿਮਰਨ ਕੌਰ।

ਸਿਮਰਨ ਕੌਰ
1/7

ਟੀਵੀ ਦੇ ਸਭ ਤੋਂ ਪ੍ਰਸਿੱਧ ਕਾਰਟੂਨ ਸ਼ੋਅ ‘ਡੋਰੇਮੋਨ’ ਨੂੰ ਸਭ ਜਾਣਦੇ ਹੀ ਹਨ। ਬੱਚੇ ਤੋਂ ਲੈਕੇ ਵੱਡੇ ਤੱਕ ਸਭ ਦਾ ਮਨਪਸੰਦ ਹੈ ਡੋਰੇਮੋਨ। ਡੋਰੇਮੋਨ ਦਾ ਹਰ ਇੱਕ ਕਿਰਦਾਰ ਮਸ਼ਹੂਰ ਹੈ, ਪਰ ਕੀ ਕਦੇ ਤੁਸੀਂ ਇਹ ਸੋਚਿਆ ਹੈ ਕਿ ਇਨ੍ਹਾਂ ਕਿਰਦਾਰਾਂ ਨੂੰ ਆਵਾਜ਼ਾਂ ਕੌਣ ਦਿੰਦਾ ਹੈ।
2/7

ਸਿਮਰਨ ਕੌਰ ਹੀ ਉਹ ਲੜਕੀ ਹੈ ਜੋ ਨੋਬਿਤਾ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੰਦੀ ਹੈ। ਸਿਮਰਨ ਕੌਰ ਡੋਰੇਮੋਨ ‘ਚ ਆਪਣੀ ਆਵਾਜ਼ ਦੇਣ ਦੇ ਨਾਲ ਨਾਲ ‘ਜ਼ੀ ਟੀਵੀ’ ਦੇ ਇਕ ਟੀਟੀ ਸੀਰੀਅਲ ‘ਚ ਵੀ ਮੁੱਖ ਕਿਰਦਾਰ ਨਿਭਾ ਰਹੀ ਹੈ। ਉਸ ਦੀ ਐਕਟਿੰਗ ਤੇ ਟੈਲੇਂਟ ਦਾ ਹਰ ਕੋਈ ਕਾਇਲ ਹੈ। ਇਸ ਦੇ ਨਾਲ ਨਾਲ ਸਿਮਰਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
3/7

ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 1.1 ਮਿਲੀਅਨ ਯਾਨਿ 11 ਲੱਖ ਫਾਲੋਅਰਜ਼ ਹਨ। ਸਿਮਰਨ ਖੁਦ ਕਹਿੰਦੀ ਹੈ ਕਿ ਉਸ ਨੂੰ ਡੋਰੇਮੋਨ ਦੇ ਕਿਰਦਾਰ ਨੋਬਿਤਾ ਤੋਂ ਹੀ ਪਛਾਣ ਮਿਲੀ ਹੈ। ਜਿੱਥੇ ਵੀ ਉਹ ਜਾਂਦੀ ਹੈ ਸਭ ਉਸ ਤੋਂ ਨੋਬਿਤਾ ਦੀ ਆਵਾਜ਼ ‘ਚ ਪਰਫਾਰਮ ਕਰਨ ਦੀ ਮੰਗ ਕਰਦੇ ਹਨ।
4/7

ਗੱਲ ਕਰੀਏ ਡੋਰੇਮੋਨ ਦੇ ਦੂਜੇ ਮੁੱਖ ਕਿਰਦਾਰ ਦੀ ਤਾਂ ਉਹ ਹੈ ਡੋਰੇਮੋਨ। ਡੋਰੇਮੋਨ 22ਵੀਂ ਸਦੀ ਤੋਂ ਨੋਬਿਤਾ ਦੀ ਮਦਦ ਕਰਨ ਲਈ ਆਇਆ ਹੈ। ਸ਼ੋਅ ਦੇ ਮੁਤਾਬਕ ਡੋਰੇਮੋਨ ਦੀ ਮਦਦ ਤੋਂ ਬਗੈਰ ਨੋਬਿਤਾ ਕੁੱਝ ਨਹੀਂ ਕਰ ਸਕਦਾ
5/7

ਡੋਰੇਮੋਨ ਨੂੰ ਆਪਣੀ ਆਵਾਜ਼ ਦਿੰਦੀ ਹੈ ਅਦਾਕਾਰਾ ਸੋਨਲ ਕੌਸ਼ਲ। ਸੋਨਲ ਕੌਸ਼ਲ ਨੂੰ ਡੋਰੇਮੋਨ ਤੋਂ ਹੀ ਪਛਾਣ ਮਿਲੀ ਹੈ।
6/7

ਹਾਲ ਹੀ ਸੋਨਲ ਨੇ ਸਿਮਰਨ ਕੌਰ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
7/7

ਦਸ ਦਈਏ ਕਿ ਡੋਰੇਮੋਨ ਇੱਕ ਜਾਪਾਨੀ ਕਾਰਟੂਨ ਸੀਰੀਜ਼ ਹੈ, ਜੋ ਭਾਰਤ ਵਿੱਚ ਲਗਭਗ 15 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਡੋਰੇਮੋਨ ਦੀ ਭਾਰਤ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਡੋਰੇਮੋਨ ਦੀ ਦੀਵਾਨਗੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹੋ ਕਿ ਡੋਰੇਮੋਨ ਨੂੰ ਬੱਚੇ ਹੀ ਨਹੀਂ ਵੱਡੇ ਵੀ ਦੇਖਣਾ ਪਸੰਦ ਕਰਦੇ ਹਨ।
Published at : 06 Dec 2022 07:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਲਾਈਫਸਟਾਈਲ
Advertisement
ਟ੍ਰੈਂਡਿੰਗ ਟੌਪਿਕ
